ਨਾਜਾਇਜ਼ ਸ਼ਰਾਬ ਸਣੇ 3 ਕਾਬੂ
Sunday, Jun 11, 2017 - 02:48 AM (IST)
ਬਟਾਲਾ/ਘੁਮਾਣ, (ਬੇਰੀ, ਸਰਬਜੀਤ)— ਥਾਣਾ ਘੁਮਾਣ ਦੀ ਪੁਲਸ ਨੇ 50 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਹੌਲਦਾਰ ਸੁਖਰਾਜ ਸਿੰਘ ਨੇ ਪਿੰਡ ਕੰਡੀਲਾ ਵਿਚ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰਦੇ ਹੋਏ ਗੁਰਬਾਜ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਕੰਡੀਲਾ ਨੂੰ ਉਕਤ ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰਕੇ ਇਸਦੇ ਵਿਰੁੱਧ ਥਾਣਾ ਘੁਮਾਣ ਵਿਚ ਕੇਸ ਦਰਜ ਕਰ ਦਿੱਤਾ ਹੈ।ਇਸੇ ਤਰ੍ਹਾਂ ਥਾਣਾ ਸਦਰ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਰਾਤ ਗਸ਼ਤ ਦੌਰਾਨੇ ਜੋਬਨ ਮਸੀਹ ਉਰਫ ਕਾਕਾ ਪੁੱਤਰ ਗਨੀ ਮਸੀਹ ਵਾਸੀ ਸੁਨੱਈਆ ਤੋਂ 6750 ਮਿ. ਲੀ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਇਸਦੇ ਵਿਰੁੱਧ ਕੇਸ ਦਰਜ ਕਰਨ ਦੇ ਬਾਅਦ ਇਸ ਨੂੰ ਜ਼ਮਾਨਤ ਤੋਂ ਰਿਹਾਅ ਕਰ ਦਿੱਤਾ ਗਿਆ ਹੈ।
ਐਕਸਾਈਜ਼ ਵਿਭਾਗ ਵੱਲੋਂ 5 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 30 ਲੀਟਰ ਲਾਹਣ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਇੰਸਪੈਕਟਰ ਇੰਦਰਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਐੱਸ. ਐੱਚ. ਓ. ਸਦਰ ਨਰਿੰਦਰ ਕੌਰ ਮੱਲ੍ਹੀ ਅਤੇ ਪੁਲਸ ਪਾਰਟੀ ਦੇ ਸਹਿਯੋਗ ਨਾਲ ਪਿੰਡ ਮੂਲਾ ਸੁਨੱਈਆ ਵਿਚ ਛਾਪਾ ਮਾਰ ਕੇ ਸੰਜੀਵ ਮਸੀਹ ਪੁੱਤਰ ਹਰਜਸ ਮਸੀਹ ਵਾਸੀ ਪਿੰਡ ਮੂਲਾ ਸੁਨੱਈਆ ਦੇ ਘਰੋਂ 5 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 30 ਲੀਟਰ ਲਾਹਣ ਬਰਾਮਦ ਕੀਤੀ ਹੈ। ਐਕਸਾਈਜ਼ ਇੰਸਪੈਕਟਰ ਰੰਧਾਵਾ ਨੇ ਅੱਗੇ ਦੱਸਿਆ ਕਿ ਉਕਤ ਵਿਅਕਤੀ ਪੁਲਸ ਨੂੰ ਦੇਖ ਕੇ ਲੁੱਕ ਗਿਆ ਸੀ ਜਿਸਦੇ ਚੱਲਦਿਆਂ ਪੁਲਸ ਨੇ ਭਾਰੀ ਜੱਦੋ-ਜਹਿਦ ਦੇ ਬਾਅਦ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਦੇ ਹੋਏ ਇਸਦੇ ਵਿਰੁੱਧ ਥਾਣਾ ਸਦਰ ਵਿਚ ਕੇਸ ਦਰਜ ਕਰ ਦਿੱਤਾ ਗਿਆ ਹੈ।
