ਬਿਜਲੀ ਚੋਰੀ ਕਰਦੇ ਕੀਤੇ ਕਾਬੂ, 4 ਲੱਖ ਰੁਪਏ ਦੇ ਪਾਏ ਜੁਰਮਾਨੇ

Saturday, Aug 19, 2017 - 07:24 AM (IST)

ਬਿਜਲੀ ਚੋਰੀ ਕਰਦੇ ਕੀਤੇ ਕਾਬੂ, 4 ਲੱਖ ਰੁਪਏ ਦੇ ਪਾਏ ਜੁਰਮਾਨੇ

ਝਬਾਲ, (ਨਰਿੰਦਰ)- ਸਬ-ਡਵੀਜ਼ਨ ਝਬਾਲ ਅਧੀਨ ਆਉਂਦੇ ਪਿੰਡਾਂ ਵਿਚ ਵੱਡੇ ਪੱਧਰ 'ਤੇ ਹੋ ਰਹੀ ਬਿਜਲੀ ਚੋਰੀ ਨੂੰ ਰੋਕਣ ਲਈ ਅੱਜ ਐੱਸ. ਡੀ. ਓ. ਝਬਾਲ ਜਰਨੈਲ ਸਿੰਘ ਦੀ ਅਗਵਾਈ 'ਚ ਬਿਜਲੀ ਬੋਰਡ ਦੀਆਂ ਟੀਮਾਂ ਨੇ ਵੱਖ-ਵੱਖ ਪਿੰਡਾਂ ਲਾਲੂਘੁੰਮਣ, ਪੰਡੋਰੀ ਤੇ ਭੋਜੀਆਂ ਵਿਖੇ ਅਚਨਚੇਤ ਚੈਕਿੰਗ ਕਰ ਕੇ ਬਿਜਲੀ ਚੋਰੀ ਦੇ ਕੇਸ ਫੜ ਕੇ ਉਨ੍ਹਾਂ ਨੂੰ 4 ਲੱਖ ਰੁਪਏ ਦੇ ਜੁਰਮਾਨੇ ਪਾਏ ਹਨ। 
  ਐੱਸ. ਡੀ. ਓ. ਜਰਨੈਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਫੜੇ ਗਏ ਵਿਅਕਤੀਆਂ ਨੂੰ ਜਿੱਥੇ ਜੁਰਮਾਨੇ ਪਾਏ ਗਏ ਹਨ, ਉਥੇ ਹੀ ਇਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿਸੇ ਨੂੰ ਵੀ ਬਿਜਲੀ ਚੋਰੀ ਕਰਨ 'ਤੇ ਬਖਸ਼ਿਆ ਨਹੀਂ ਜਾਵੇਗਾ। ਐਕਸੀਅਨ ਪਰਮਜੀਤ ਸਿੰਘ ਨੇ ਕਿਹਾ ਕਿ ਮਹਿਕਮੇ ਵੱਲੋਂ ਬਿਜਲੀ ਚੋਰੀ ਵਿਰੁੱਧ ਜ਼ਬਰਦਸਤ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਨਤੀਜੇ ਬਹੁਤ ਹੀ ਸਾਰਥਕ ਆ ਰਹੇ ਹਨ ਅਤੇ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ ਕੀਤੀ ਜਾਵੇਗੀ।


Related News