40 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 3 ਕਾਬੂ

09/18/2017 7:47:50 AM

ਫਗਵਾੜਾ,(ਜਲੋਟਾ)-ਸਿਟੀ ਪੁਲਸ ਦੀ ਟੀਮ ਨੇ ਵੱਖ-ਵੱਖ ਥਾਵਾਂ ਤੋਂ 3 ਦੋਸ਼ੀਆਂ ਨੂੰ 40 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਭਾਰਤ ਮਸੀਹ ਨੇ ਦੱਸਿਆ ਕਿ ਨਰੇਸ਼ ਕੁਮਾਰ ਉਰਫ ਮੇਸ਼ਾ ਪੁੱਤਰ ਸਾਧੂ ਰਾਮ ਪ੍ਰੀਤ ਨਗਰ ਗਲੀ ਨੰਬਰ-3 ਕੋਲੋਂ 14 ਬੋਤਲਾਂ, ਗੁਰਮੀਤ ਰਾਮ ਪੁੱਤਰ ਕਰਤਾਰ ਚੰਦ ਵਾਸੀ ਪਿੰਡ ਭਾਣੋਕੀ ਕੋਲੋਂ 14 ਬੋਤਲਾਂ ਤੇ ਸ਼ਕਤੀਪਾਲ ਪੁੱਤਰ ਬਿਸ਼ਨ ਦਾਸ ਵਾਸੀ ਗਲੀ ਨੰਬਰ-6 ਖਾਲਸਾ ਇਨਕਲੇਵ ਕੋਲੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਫੜੀ ਗਈ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।


Related News