ਉੱਘੇ ਸਹਿਤਕਾਰ ਤੇ ਲੇਖਕ ਡਾ. ਕੈਰੋ ਨੂੰ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਕੀਤਾ ਸਨਮਾਨਿਤ

Sunday, Feb 04, 2018 - 12:12 PM (IST)

ਝਬਾਲ (ਨਰਿੰਦਰ) - ਬੀੜ ਬਾਬਾ ਬੁੱਢਾ ਸਾਹਿਬ ਕਾਲਜ ਦੇ ਡਾਇਰੈਕਟਰ ਅਤੇ ਪੰਜਾਬੀ ਦੇ ਉੱਘੇ ਸਾਹਿਤਕਾਰ, ਲੇਖਕ ਡਾ. ਜੋਗਿੰਦਰ ਸਿੰਘ ਕੈਰੋ ਨੂੰ ਚੰਡੀਗੜ੍ਹ ਪੰਜਾਬੀ ਕੋਸ਼ਲ ਪੰਜਾਬ ਕਲਾਂ ਮੰਚ ਵੱਲੋਂ ਸਹਿਤਕਾਰੀ, ਪੰਜਾਬੀ ਕਲਾ ਨੂੰ ਉਜਾਗਰ ਕਰਨ ਲਈ ਤੇ ਕਹਾਣੀਕਾਰੀ 'ਚ ਉੱਘਾ ਯੋਗਦਾਨ ਦੇਣ ਲਈ ਉਚੇਚੇ ਤੌਰ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਉਨ੍ਹਾਂ ਨੂੰ 1 ਲੱਖ ਰੁਪਏ ਫੁਲਕਾਰੀ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਤੱਕ ਡਾਂ ਜੋਗਿੰਦਰ ਸਿੰਘ ਕੈਰੋ ਨੇ ਹੁਣ ਤੱਕ 40 ਦੇ ਕਰੀਬ ਪ੍ਰਸਿੱਧ ਪੰਜਾਬੀ ਪੁਸਤਕਾਂ ਲਿਖੀਆ, ਜਿਨ੍ਹਾਂ 'ਚ ਕਹਾਣੀਆਂ, ਨਾਵਲ ਜੀਵਨੀਆਂ ਅਤੇ ਲੋਕ ਧਾਰਾ ਦੀਆਂ ਪੁਸਤਕਾਂ ਅਤੇ ਯੁੱਗ ਚਿੰਤਕ ਫਿਲਾਸ਼ਫਰਾ ਲਿਖੀਆਂ ਹਨ। ਉਨ੍ਹਾਂ ਦਾ ਨਾਵਲ ਨਾਦਬਿੰਦ 15 ਸਾਲ ਤੋਂ ਉੱਪਰ ਪਟਿਆਲਾ ਯੂਨੀਵਰਸਟੀ 'ਚ ਐੱਮ. ਏ. ਤੱਕ ਪੜ੍ਹਾਇਆ ਜਾਂਦਾ ਰਿਹਾ ਹੈ । ਇਸ ਨਾਵਲ ਨੂੰ ਨੈਸ਼ਨਲ ਬੁੱਕ ਟਰਸਟ ਦਿੱਲੀ ਵੱਲੋਂ ਹਿੰਦੋਸਤਾਨ ਦੀਆਂ ਸਾਰੀਆਂ ਭਾਸ਼ਵਾਂ 'ਚ ਛਾਪਿਆ ਜਾ ਰਿਹਾ ਹੈ। ਸਨਮਾਨ ਸਮਾਰੋਹ ਦੌਰਾਨ ਪ੍ਰਧਾਨ ਤੇ ਲੇਖਕ ਸੁਰਜੀਤ ਪਾਤਰ, ਲਖਵਿੰਦਰ ਸਿੰਘ ਜੋਹਲ, ਸਾਹਿਤ ਵਿੰਗ ਦੇ ਨੀਲਮ ਮਾਨ ਤੇ ਮੈਡਮ ਸਰਬਜੀਤ ਕੌਰ ਆਦਿ ਹਾਜ਼ਰ ਸਨ।


Related News