ਨਸ਼ੇ ਵਾਲੀਅਾਂ ਗੋਲੀਆਂ ਸਣੇ ਕਾਬੂ
Tuesday, Aug 28, 2018 - 01:02 AM (IST)

ਧੂਰੀ, (ਸੰਜੀਵ ਜੈਨ)- ਪੁਲਸ ਨੇ ਇਕ ਵਿਅਕਤੀ ਨੂੰ ਭਾਰੀ ਮਾਤਰਾ ’ਚ ਨਸ਼ੇ ਵਾਲੀਅਾਂ ਗੋਲੀਆਂ ਸਣੇ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਸਦਰ ਧੂਰੀ ਅਧੀਨ ਪੈਂਦੀ ਪੁਲਸ ਚੌਕੀ ਭਲਵਾਨ ਦੇ ਇੰਚਾਰਜ ਮਹਿਮਾ ਸਿੰਘ ਨੇ ਪਿੰਡ ਪਲਾਸੌਰ ਤੋਂ ਭਰਪੂਰ ਨਵਜੋਤ ਸਿੰਘ ਉਰਫ ਨੀਤੂ ਪੁੱਤਰ ਜਸਪਾਲ ਸਿੰਘ ਵਾਸੀ ਸੰਗਰੂਰ ਨੂੰ ਨਸ਼ੇ ਵਾਲੀਅਾਂ ਇਕ ਹਜ਼ਾਰ ਗੋਲੀਆਂ ਟਰਾਮਾਡੋਲ ਸਣੇ ਕਾਬੂ ਕੀਤਾ ਹੈ। ਮੁਲਜ਼ਮ ਖਿਲਾਫ ਥਾਣਾ ਸਦਰ ਧੂਰੀ ਵਿਖੇ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।