ਬ੍ਰਹਮ ਨਗਰੀ ’ਚ ਦੂਸ਼ਿਤ ਪਾਣੀ ਦੀ ਸਪਲਾਈ, ਅਧਿਕਾਰੀਆਂ ’ਤੇ ਲੱਗੇ ਲਾਪ੍ਰਵਾਹੀ ਦੇ ਦੋਸ਼

Sunday, Aug 19, 2018 - 12:54 AM (IST)

ਬ੍ਰਹਮ ਨਗਰੀ ’ਚ ਦੂਸ਼ਿਤ ਪਾਣੀ ਦੀ ਸਪਲਾਈ, ਅਧਿਕਾਰੀਆਂ ’ਤੇ ਲੱਗੇ ਲਾਪ੍ਰਵਾਹੀ ਦੇ ਦੋਸ਼

ਫਿਰੋਜ਼ਪੁਰ, (ਮਲਹੋਤਰਾ)–ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ’ਚ ਪ੍ਰਸ਼ਾਸਨਿਕ ਢਾਂਚਾ ਫੇਲ ਸਾਬਤ ਹੋ ਰਿਹਾ ਹੈ। ਬ੍ਰਹਮ ਨਗਰੀ ਦੇ ਲੋਕਾਂ  ਨੇ ਦੱਸਿਆ  ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਇਲਾਕੇ ’ਚ ਪੀਣ ਵਾਲੇ ਦੂਸ਼ਿਤ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਕਾਂਤਾ, ਪ੍ਰਵੇਸ਼, ਸੰਜੈ, ਸਤਨਾਮ ਸਿੰਘ, ਕਪਿਲ, ਸਤੀਸ਼, ਲਤਾ ਸ਼ਰਮਾ, ਨੀਲਮ ਰਾਣੀ  ਨੇ  ਦੋਸ਼ ਲਾਇਆ ਕਿ ਇਸ ਮੁਸ਼ਕਲ ਸਬੰਧੀ ਮੁਹੱਲਾ ਵਾਸੀਆਂ ਨੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਲਿਖਤ ਸ਼ਿਕਾਇਤ ਦਿੱਤੀ ਹੈ ਪਰ ਉਨ੍ਹਾਂ ਦੀ ਮੁਸ਼ਕਲ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਲੋਕਾਂ ਨੇ ਕਿਹਾ  ਕਿ ਗੰਦੇ ਪਾਣੀ ਕਾਰਨ ਉਨ੍ਹਾਂ ਨੂੰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਰ-ਦਰਾਡੇ ਇਲਾਕਿਆਂ ਤੋਂ ਪਾਣੀ ਲਿਆ ਕੇ ਘਰਾਂ ਦਾ ਕੰਮਕਾਜ ਚਲਾਉਣਾ ਪੈ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਬ੍ਰਹਮ ਨਗਰੀ ਵਿਚ ਦੂਸ਼ਿਤ ਪਾਣੀ ਦੀ ਸਮੱਸਿਆ ਦਾ ਪਹਿਲ ਦੇ ਅਾਧਾਰ ’ਤੇ ਹੱਲ ਕਰਵਾਇਆ ਜਾਵੇ ਤਾਂ ਕਿ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।


Related News