16 ਮਹੀਨਿਆਂ ''ਚ 9 ਵਾਰ ਗੈਰਾਜ ਪਹੁੰਚੀ ਨਵੀਂ ਕਾਰ, ਕੰਜ਼ਿਊਮਰ ਕਮਿਸ਼ਨ ਨੇ ਕੰਪਨੀ ਨੂੰ ਠੋਕਿਆ ਜੁਰਮਾਨਾ
Sunday, Mar 10, 2024 - 05:07 AM (IST)
ਚੰਡੀਗੜ (ਪ੍ਰੀਕਸ਼ਿਤ) : ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਵਲੋਂ ਖਰੀਦੀ ਗਈ ਨਵੀਂ ਕਾਰ ਵਿਚ ਤਕਨੀਕੀ ਨੁਕਸ ਪੈਣ ਕਾਰਣ 16 ਮਹੀਨਿਆਂ ਵਿਚ 9 ਵਾਰ ਮੁਰੰਮਤ ਲਈ ਗੈਰੇਜ ਵਿਚ ਜਾਣ ਕਾਰਣ ਖਪਤਕਾਰ ਕਮਿਸ਼ਨ ਨੇ ਸਕੋਡਾ ਆਟੋ ਵੋਲਕਸਵੈਗਨ ਕੰਪਨੀ ਨੂੰ 25,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਖਪਤਕਾਰ ਕਮਿਸ਼ਨ ਨੇ ਕਾਰ ਖਰੀਦਣ ਸਮੇਂ ਗਾਹਕ ਵਲੋਂ ਅਦਾ ਕੀਤੀ 9 ਲੱਖ 69 ਹਜ਼ਾਰ ਰੁਪਏ ਦੀ ਰਕਮ 'ਤੇ 5 ਫੀਸਦੀ ਡੈਪ੍ਰੀਸੀਏਸ਼ਨ ਕੱਟ ਕੇ ਬਕਾਇਆ ਰਾਸ਼ੀ 9 ਫੀਸਦੀ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਕੰਪਨੀ ਨੂੰ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 10,000 ਰੁਪਏ ਅਦਾ ਕਰਨ ਦੇ ਵੀ ਹੁਕਮ ਦਿੱਤੇ ਹਨ।
ਸ਼ਿਕਾਇਤ ਮੁਤਾਬਕ 1 ਜੁਲਾਈ ਨੂੰ ਖਰੀਦੀ ਗਈ ਕਾਰ ਸਿਰਫ਼ 800 ਕਿਲੋਮੀਟਰ ਹੀ ਚੱਲੀ ਸੀ ਕਿ ਕਾਰ ਦੀ ਡਰਾਈਵਰ ਸੀਟ ਵਾਈਬ੍ਰੇਟ ਹੋਣ ਲੱਗੀ। ਕਾਰ ਦਾ ਇੰਜਣ ਵੀ ਵਾਈਬ੍ਰੇਟ ਕਰਨ ਲੱਗਾ। ਕਾਰ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਕਾਰਣ ਉਸ ਨੂੰ 16 ਮਹੀਨਿਆਂ ਵਿਚ 9 ਵਾਰ ਮੁਰੰਮਤ ਲਈ ਭੇਜਣਾ ਪਿਆ। ਇਸ ਤਰ੍ਹਾਂ ਕਾਰ ਵਿਚ ਮੈਨੂਫੈਕਚਰਿੰਗ ਨੁਕਸ ਹੈ। ਮਾਮਲੇ ਵਿਚ ਕੰਪਨੀ ਵਲੋਂ ਕਾਰ 'ਚ ਮੈਨੂਫੈਕਚਰਿੰਗ ਖਰਾਬੀ ਹੋਣ ਤੋਂ ਇਨਕਾਰ ਕੀਤਾ ਕਿਉਂਕਿ ਰਿਕਾਰਡ 'ਤੇ ਕੋਈ ਮਾਹਰ ਦਾ ਸੁਝਾਅ ਨਹੀਂ ਹੈ। ਇਹ ਵੀ ਕਿਹਾ ਗਿਆ ਸੀ ਕਿ ਸ਼ਿਕਾਇਤਕਰਤਾ ਨੇ ਕਾਰ ਫਰਵਰੀ 2021 ਵਿਚ ਖਰੀਦੀ ਸੀ, ਪਰ ਕਾਰ ਵਿਚ ਨੁਕਸ ਜੁਲਾਈ 2021 ਵਿਚ ਆਇਆ ਸੀ। ਕਾਰ ਦੇ ਚਾਰਕੋਲ ਕਲੱਸਟਰ ਨੂੰ ਬਦਲ ਦਿੱਤਾ ਗਿਆ ਸੀ ਅਤੇ ਬਿਨਾਂ ਕਿਸੇ ਨੁਕਸ ਦੇ ਕਾਰ ਦੀ ਡਿਲੀਵਰੀ ਦਿੱਤੀ ਗਈ ਸੀ। ਕਮਿਸ਼ਨ ਨੇ ਕੇਸ ਵਿਚ ਸਾਹਮਣੇ ਆਏ ਤੱਥਾਂ ਦੀ ਘੋਖ ਕਰਨ ਤੋਂ ਬਾਅਦ ਪਟੀਸ਼ਨਰ ਦੇ ਹੱਕ ਵਿਚ ਫੈਸਲਾ ਦਿੰਦਿਆਂ ਉਪਰੋਕਤ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਹੋਵੇਗੀ ਗੜ੍ਹੇਮਾਰੀ ਤੇ ਆਏਗਾ ਤੂਫ਼ਾਨ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ (ਵੀਡੀਓ)
ਇਹ ਹੈ ਮਾਮਲਾ
ਸੈਕਟਰ-4 ਦੀ ਰਹਿਣ ਵਾਲੀ ਸੇਵਾਮੁਕਤ ਆਈ.ਏ.ਐੱਸ ਅਧਿਕਾਰੀ ਕਿਰਨ ਅਗਰਵਾਲ ਅਤੇ ਉਸ ਦੀ ਬੇਟੀ ਸ਼ਬਨਮ ਅਗਰਵਾਲ ਨੇ ਸਕੋਡਾ ਆਟੋ ਵੋਲਕਸਵੈਗਨ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ, ਡਾਇਰੈਕਟਰ ਸਮੇਤ ਕੰਪਨੀ ਦੀ ਚੰਡੀਗੜ੍ਹ ਫੇਜ਼-1 ਸਥਿਤ ਏਜੰਸੀ ਖ਼ਿਲਾਫ਼ ਜ਼ਿਲਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਵਿਚ ਪਟੀਸ਼ਨ ਦਾਇਰ ਕੀਤੀ ਸੀ। ਸ਼ਿਕਾਇਤ ਵਿਚ ਗਾਹਕ ਨੇ ਦੱਸਿਆ ਕਿ ਉਸ ਨੇ 15 ਫਰਵਰੀ 2021 ਨੂੰ ਕੰਪਨੀ ਦੀ ਚੰਡੀਗੜ੍ਹ ਸਥਿਤ ਏਜੰਸੀ ਤੋਂ ਸਕੋਡਾ ਰੈਪਿਡ ਐੱਮਬਿਸ਼ਨ 1.0 ਟੀ.ਐੱਸ.ਆਈ ਐੱਮ.ਟੀ ਪ੍ਰੀਟਰੋਲ ਮਾਡਲ ਦੀ ਕਾਰ 9 ਲੱਖ 69 ਹਜ਼ਾਰ ਰੁਪਏ ਦੇ ਕੇ ਖਰੀਦੀ ਸੀ।
ਇਲਜ਼ਾਮਾਂ ਅਨੁਸਾਰ 1 ਜੁਲਾਈ, 2021 ਨੂੰ ਕਾਰ ਦੀ ਡਰਾਈਵਰ ਸੀਟ ਵਾਈਬ੍ਰੇਟ ਹੋਣ ਲੱਗੀ ਤਾਂ ਉਸ ਸਮੇਂ ਕਾਰ ਬੱਸ 800 ਕਿਲੋਮੀਟਰ ਤੱਕ ਹੀ ਚਲਾਈ ਸੀ। ਕਾਰ ਦਾ ਇੰਜਣ ਵੀ ਮੀਸਿੰਗ ਅਤੇ ਵ੍ਰਾਈਵੇਟ ਕਰਨ ਲੱਗਾ। ਉਸ ਨੇ ਤੁਰੰਤ ਇਸ ਮਾਮਲੇ ਦੀ ਸ਼ਿਕਾਇਤ ਕਸਟਮਰ ਹੈਲਪਲਾਈਨ 'ਤੇ ਕੀਤੀ ਤਾਂ ਉਸ ਦੇ ਕਹਿਣ 'ਤੇ ਪੀੜਤ ਨੇ ਕਾਰ ਡੀਲਰ ਨੂੰ ਜਾਂਚ ਲਈ ਭੇਜ ਦਿੱਤੀ। ਜਿੱਥੋਂ 3 ਜੁਲਾਈ 2021 ਨੂੰ ਜਿਵੇਂ ਹੀ ਕਾਰ ਵਾਪਸ ਆਈ ਤਾਂ ਉਸ ਨੂੰ ਦੱਸਿਆ ਗਿਆ ਕਿ ਸਿਸਟਮ ਚੈੱਕ ਕਰਕੇ ਰੀਸੈੱਟ ਕਰ ਦਿੱਤਾ ਗਿਆ ਹੈ। ਵਾਰਨਿੰਗ ਲਾਈਟ ਹੁਣ ਨਹੀਂ ਆ ਰਹੀ। ਇਸ ਦੌਰਾਨ ਮੁਲਜ਼ਮ ਏਜੰਸੀ ਡੀਲਰ ਵਲੋਂ ਉਸ ਨੂੰ ਕੋਈ ਕਾਰਡ ਵੀ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ- 'ਬਿਗ ਬਾਸ' ਫੇਮ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਫ਼ੋਨ ਕਰ ਕੇ ਮੰਗੀ 50 ਲੱਖ ਰੁਪਏ ਫਿਰੌਤੀ
ਦੋਸ਼ ਹੈ ਕਿ ਉਸ ਤੋਂ ਬਾਅਦ ਵੀ ਕਾਰ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਾਹਮਣੇ ਆਈਆਂ, ਜਿਸ ਦੀ ਜਾਣਕਾਰੀ ਮੁਲਜ਼ਮ ਧਿਰ ਨੂੰ ਦਿੱਤੀ ਗਈ। ਕਈ ਵਾਰ ਕਾਰ ਦੀ ਮੁਰੰਮਤ ਕਰਨ ਤੋਂ ਬਾਅਦ ਵੀ ਇਹੀ ਸਮੱਸਿਆ ਮੁੜ ਆ ਗਈ, ਜਿਸ ਕਾਰਣ ਸ਼ਿਕਾਇਤਕਰਤਾ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਵਿਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੋਸ਼ ਹੈ ਕਿ ਜਦੋਂ ਇਹ ਕਾਰ ਮੁਰੰਮਤ ਲਈ ਗਈ ਤਾਂ ਦੋਸ਼ੀ ਧਿਰ ਵਲੋਂ ਉਨ੍ਹਾਂ ਨੂੰ ਸਫ਼ਰ ਲਈ ਕੋਈ ਬਦਲਵੀਂ ਕਾਰ ਮੁਹੱਈਆ ਨਹੀਂ ਕਰਵਾਈ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e