ਸੀਮੈਂਟ ਦੀ ਸਲੈਬ ਸਿਰ ’ਤੇ ਡਿੱਗਣ ਨਾਲ ਨਿਰਮਾਣ ਕਾਮੇ ਦੀ ਮੌਕੇ ’ਤੇ ਮੌਤ

Friday, Oct 15, 2021 - 02:32 PM (IST)

ਸੀਮੈਂਟ ਦੀ ਸਲੈਬ ਸਿਰ ’ਤੇ ਡਿੱਗਣ ਨਾਲ ਨਿਰਮਾਣ ਕਾਮੇ ਦੀ ਮੌਕੇ ’ਤੇ ਮੌਤ

ਫ਼ਰੀਦਕੋਟ (ਰਾਜਨ) : ਲਾਗਲੇ ਪਿੰਡ ਕਿਲਾਨੌ ਨਿਵਾਸੀ ਇੱਕ ਨਿਰਮਾਣ ਕਾਮੇ ਦੀ ਫ਼ਰੀਦਕੋਟ ਵਿਖੇ ਉਸਾਰੀ ਜਾ ਰਹੀ ਇਮਾਰਤ ’ਚ ਕੰਮ ਕਰਦੇ ਸਮੇਂ ਉਸ ਵੇਲੇ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਇੱਕ ਸੀਮੈਂਟ ਦੀ ਸਲੈਬ ਸਿੱਧੀ ਉਸਦੇ ਸਿਰ ’ਤੇ ਡਿੱਗ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਜ਼ਦੂਰ ਦੀ ਪਛਾਣ ਪ੍ਰਿਤਪਾਲ ਸਿੰਘ (38) ਵਜੋਂ ਹੋਈ ਹੈ। ਪ੍ਰਿਤਪਾਲ ਸਿੰਘ ਸਥਾਨਕ ਥਾਣਾ ਸਦਰ ਦੇ ਸਾਹਮਣੇ ਉਸਾਰੀ ਜਾ ਰਹੀ ਇਮਾਰਤ ’ਚ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ ਕਿ ਉਸਾਰੇ ਜਾ ਰਹੇ ਵਾਧਰੇ ਤੋਂ ਅਚਾਨਕ ਹੀ ਸੀਮੈਂਟ ਦੀ ਪਾਈ ਗਈ। ਇੱਕ ਸਲੈਬ ਸੰਤੁਲਨ ਵਿਗੜ ਜਾਣ ਕਾਰਣ ਪ੍ਰਿਤਪਾਲ ਸਿੰਘ ਦੇ ਸਿਰ ’ਤੇ ਡਿੱਗੀ ਅਤੇ ਇਸ ਹਾਦਸੇ ਵਿੱਚ ਪ੍ਰਿਤਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਡੇਂਗੂ ਨਾਲ ਨਜਿੱਠਣ ਲਈ ਸਿਹਤ ਵਿਭਾਗ ਵਲੋਂ ਸੂਬੇ ਭਰ ’ਚ ਕੀਤੀ ਜਾਵੇਗੀ ਹਸਪਤਾਲਾਂ ਦੀ ਚੈਕਿੰਗ : ਸੋਨੀ

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮ੍ਰਿਤਕ ਨਿਰਮਾਣ ਕਾਮੇ ਦੀ ਲਾਭਪਾਤਰੀ ਕਾਪੀ ਬਣੀ ਹੋਈ ਹੈ। ਇਸ ਲਈ ਇਸਦੀ ਮੌਤ ’ਤੇ ਸੂਬਾ ਸਰਕਾਰ ਵੱਲੋਂ ਇਸਦੇ ਪਰਿਵਾਰਕ ਮੈਂਬਰਾਂ ਨੂੰ ਬਣਦੇ ਲਾਭ ਤੁਰੰਤ ਦੇ ਕੇ ਪਰਿਵਾਰ ਲਈ ਪੈਨਸ਼ਨ ਸਹੂਲਤ ਵੀ ਦੇਣੀ ਚਾਹੀਦੀ ਹੈ।  

ਇਹ ਵੀ ਪੜ੍ਹੋ : ਵਿਆਹ ਦਾ ਡਰਾਮਾ ਰਚ ਕੇ ਦਿੱਲੀ ਦੀ ਕੁੜੀ ਨਾਲ ਬਣਾਏ ਸਰੀਰਕ ਸਬੰਧ, ਕੇਸ ਦਰਜ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News