ਦੁਨੀਆ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਦਾ ਨਿਰਮਾਣ ਪੂਰਾ, ਜਨਵਰੀ 2024 ਤੋਂ ਯਾਤਰੀਆਂ ਨੂੰ ਕਰਾਏਗਾ ਕਈ ਦੇਸ਼ਾਂ ਦੀ ਸੈਰ
Thursday, Jun 29, 2023 - 06:17 PM (IST)
ਜਲੰਧਰ (ਇੰਟ.)-ਦੁਨੀਆ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਦਾ ਫਿਨਲੈਂਡ ਦੇ ਇਕ ਸ਼ਿਪਯਾਰਡ ’ਚ ਨਿਰਮਾਣ ਪੂਰਾ ਕਰ ਲਿਆ ਗਿਆ ਹੈ। ਇਸ ਸਾਲ ਅਕਤੂਬਰ ’ਚ ਡਿਲਿਵਰੀ ਤੋਂ ਪਹਿਲਾਂ ਜਹਾਜ਼ ਦਾ ਸਮੁੰਦਰੀ ਪ੍ਰੀਖਣ ਕੀਤਾ ਜਾ ਰਿਹਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਨਵਰੀ 2024 ’ਚ ਜਦੋਂ ਇਹ ਕੈਰੇਬੀਅਨ ਜਲ ਖੇਤਰ ’ਚ ਰਵਾਨਾ ਹੋਵੇਗਾ, ਤਾਂ ਇਸ ’ਚ ਲਗਭਗ 5,610 ਯਾਤਰੀ ਅਤੇ 2,350 ਚਾਲਕ ਦਲ ਦੇ ਮੈਂਬਰ ਮੌਜੂਦਾ ਹੋਣਗੇ। ਇਹ ਜਹਾਜ਼ 365 ਮੀਟਰ ਲੰਬਾ (ਲਗਭਗ 1,200 ਫੁੱਟ) ਵਿਸ਼ਾਲ ਹੈ ਅਤੇ ਇਸ ਦਾ ਵਜ਼ਨ ਅੰਦਾਜ਼ਨ 2,50,800 ਟਨ ਹੋਵੇਗਾ।
ਇਹ ਵੀ ਪੜ੍ਹੋ-ਜਲੰਧਰ ਦੇ ਬਸਤੀ ਗੁਜ਼ਾਂ 'ਚ ਹੋਏ ਕਰਿਆਨਾ ਸਟੋਰ ਮਾਲਕ ਦਾ ਮਰਡਰ ਕੇਸ ਟਰੇਸ, ਕਾਤਲ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
16 ਮੰਜ਼ਿਲਾ ਹੈ ਜਹਾਜ਼
ਇਸ ਕਰੂਜ਼ ’ਤੇ 16 ਡੇਕ ਹਨ, ਯਾਨੀ ਇਹ 16 ਮੰਜ਼ਿਲਾ ਹੈ। ਇੱਥੇ ਮਹਿਮਾਨਾਂ ਦੀ ਸਹੂਲਤ ਲਈ 20 ਰੈਸਟੋਰੈਂਟ ਅਤੇ 2,867 ਕੈਬਿਨ ਹਨ। ਜਹਾਜ਼ ’ਚ ਇਕ ਕੈਸੀਨੋ, ਸਪਾ, ਸਵੀਮਿੰਗ ਪੂਲ, ਫਿਟਨੈਸ ਸੈਂਟਰ ਵੀ ਮੌਜੂਦ ਹੈ। ਇਸ ਕਰੂਜ਼ ’ਚ ਬੱਚਿਆਂ ਲਈ ਚਿਲਡਰਨ ਵਾਟਰ ਪਾਰਕ ਵੀ ਬਣਾਇਆ ਗਿਆ ਹੈ। ਦੁਨੀਆ ਦੇ ਇਸ ਸਭ ਤੋਂ ਵੱਡੇ ਕਰੂਜ਼ ਸ਼ਿਪ ਦਾ ਨਿਰਮਾਣ ਰਾਇਲ ਕੈਰੇਬੀਅਨ ਨੇ ਕੀਤਾ ਹੈ। ਇਸ ਅਨੋਖੇ ਜਹਾਜ਼ ’ਤੇ ਸੈਂਟਰਲ ਪਾਰਕ ਵੀ ਹੈ। ਇਸ ਪਾਰਕ ’ਚ ਨਕਲੀ ਰੁੱਖਾਂ ਦੇ ਬੂਟਿਆਂ ਦੀ ਥਾਂ ਅਸਲੀ ਰੁੱਖ ਲਗਾਏ ਗਏ ਹਨ। ਤਾਂ ਜੋ ਯਾਤਰੀ ਵੀ ਅਸਲ ਪਾਰਕ ਦਾ ਆਨੰਦ ਲੈ ਸਕਣ।
ਕਿੰਨਾ ਹੋਵੇਗਾ ਖ਼ਰਚ
ਵੰਡਰ ਆਫ਼ ਦਿ ਸੀਜ਼ ’ਤੇ ਇਕ ਕਰੂਜ਼ ਦੀ ਸਹੀ ਕੀਮਤ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਤੁਸੀਂ ਕਿਸ ਕੈਬਿਨ ਨੂੰ ਬੁੱਕ ਕਰਦੇ ਹੋ, ਤੁਸੀਂ ਸਾਲ ਦੇ ਕਿਹੜੇ ਸਮੇਂ ਯਾਤਰਾ ਕਰਦੇ ਹੋ, ਅਤੇ ਤੁਸੀਂ ਕਿੰਨੇ ਸਮੇਂ ਪਹਿਲਾਂ ਤੋਂ ਬੁੱਕ ਕਰਦੇ ਹੋ। ਵੰਡਰ ਆਫ਼ ਦਿ ਸੀਜ਼ ਕਰੂਜ਼ ਦੀ ਫੀਸ ਪ੍ਰਤੀ ਵਿਅਕਤੀ 800 ਡਾਲਰ ਤੋਂ ਸ਼ੁਰੂ ਹੋ ਜਾਂਦੀ ਹੈ ਜੋ ਪ੍ਰਤੀ ਵਿਅਕਤੀ 1,500 ਡਾਲਰ ਤੱਕ ਜਾਂਦੀ ਹੈ।
ਇਹ ਵੀ ਪੜ੍ਹੋ- ਵੈਸ਼ਨੋ ਦੇਵੀ ਤੋਂ ਘਰ ਪਰਤ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਵਿਛਾਏ ਸੱਥਰ, ਮਿਲੀ ਰੂਹ ਕੰਬਾਊ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani