ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਕੇ ਸੰਵਿਧਾਨ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ : ਦੀਪਕ ਬਾਲੀ

03/22/2024 12:48:24 AM

ਜਲੰਧਰ (ਰਮਨਦੀਪ ਸਿੰਘ ਸੋਢੀ)– ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਗ੍ਰਿਫ਼਼ਤਾਰ ਕਰ ਲਿਆ ਗਿਆ ਹੈ। ਅੱਜ ਸ਼ਾਮ ਤੋਂ ਹੀ ਈਡੀ ਵੱਲੋਂ ਕੇਜਰੀਵਾਲ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਸੀ, ਜਿਸ ਤੋਂ ਕਰੀਬ 2 ਘੰਟੇ ਬਾਅਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ’ਤੇ ਵੱਖ-ਵੱਖ ਰਾਜਨੀਤਕ ਆਗੂਆਂ ਵਲੋਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।

ਇਸ ਮਾਮਲੇ ’ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ ਨੇ ਕਿਹਾ, ‘‘ਅੱਜ ਲੋਕਤੰਤਰ ਦਾ ਘਾਣ ਭਾਰਤ ’ਚ ਕੀਤਾ ਗਿਆ, ਜਿਸ ਤਰੀਕੇ ਨਾਲ ਆਪਣੀ ਸਾਜ਼ਿਸ਼ ਦੇ ਤਹਿਤ ਬੀ. ਜੇ. ਪੀ. ਦੀ ਇਕਾਈ ਈ. ਡੀ. ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ, ਇਸ ਨਾਲ ਲੋਕਤੰਤਰ ਦੇ ਨਾਂ ’ਤੇ ਦੱਬਾ ਲੱਗਾ ਹੈ।’’

ਇਹ ਖ਼ਬਰ ਵੀ ਪੜ੍ਹੋ : ਕਿੰਨੇ ਕਰੋੜ ਦੇ ਮਾਲਕ ਨੇ ਅਰਵਿੰਦ ਕੇਜਰੀਵਾਲ ਤੇ ਕਿੰਨੀ ਹੈ ਜ਼ਮੀਨ? ਜਾਣੋ ਦਿੱਲੀ ਦੇ CM ਦੀ ਜਾਇਦਾਦ ਬਾਰੇ ਸਭ ਕੁਝ

ਉਨ੍ਹਾਂ ਕਿਹਾ, ‘‘ਸੰਵਿਧਾਨ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਹਨ। ਜਿਸ ਤਰੀਕੇ ਨਾਲ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਲਈ ਈ. ਡੀ. ਉਨ੍ਹਾਂ ਦੇ ਨਿਵਾਸ ਅਸਥਾਨ ’ਤੇ ਪਹੁੰਚੀ ਹੈ। ਇਹ ਕੀ ਸੋਚਦੀ ਹੈ ਬੀ. ਜੇ. ਪੀ.? ਕੀ ਇਸ ਦੇ ਨਾਲ ਗਰੀਬ ਬੱਚਿਆਂ ਤੋਂ ਚੰਗੀ ਸਿੱਖਿਆ ਦਾ ਹੱਕ ਖੋਹ ਲਵੇਗੀ? ਇਲਾਜ ਕਰਵਾਉਣ ਵਾਲੇ ਲੋਕਾਂ ਨੂੰ ਬੇਇਲਾਜ ਕਰ ਦੇਵੇਗੀ? ਕੀ ਜਿਨ੍ਹਾਂ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ, ਉਨ੍ਹਾਂ ਨੂੰ ਬੰਦ ਕਰ ਦੇਵੇਗੀ?’’

ਦੀਪਕ ਬਾਲੀ ਨੇ ਅਖੀਰ ’ਚ ਕਿਹਾ, ‘‘ਜਿਸ ਤਰ੍ਹਾਂ ਦੀ ਕ੍ਰਾਂਤੀ ਕੇਜਰੀਵਾਲ ਨੇ ਆਪਣੇ ਇਕ-ਇਕ ਵਾਲੰਟੀਅਰ ਅੰਦਰ ਭਰੀ ਹੈ, ਉਹ ਇਕ-ਇਕ ਵਿਅਕਤੀ ਦੇ ਦਿਲ ’ਚ ਵੱਸਦੀ ਹੈ। ਅਰਵਿੰਦ ਕੇਜਰੀਵਾਲ ਲੋਕਾਂ ਦੀ ਸੋਚ ’ਚ ਵੱਸਦੇ ਹਨ। ਆਮ ਆਦਮੀ ਪਾਰਟੀ ਹੁਣ ਹੋਰ ਵੱਡੀ ਹੋਵੇਗੀ, ਹੋਰ ਜੋਸ਼ ਆਵੇਗਾ, ਹੋਰ ਆਵਾਜ਼ ਉੱਚੀ ਹੋਵੇਗੀ। ਆਉਣ ਵਾਲੇ ਦਿਨਾਂ ’ਚ ਇਸ ਵਿਰੋਧ ਦੀ ਇਕ ਲਹਿਰ ਉਠੇਗੀ, ਜਿਹੜੀ ਬੀ. ਜੇ. ਪੀ. ਤੇ ਮੋਦੀ ਸਰਕਾਰ ਨੂੰ ਰੱਜ-ਰੱਜ ਕੇ ਨਿੰਦੇਗੀ ਤੇ ਦੱਸੇਗੀ ਕਿ ਕਿੰਨਾ ਗਲਤ ਕੰਮ ਉਨ੍ਹਾਂ ਨੇ ਕੀਤਾ ਹੈ। ਇਹ ਗਰੀਬਾਂ ਨਾਲ ਧੱਕਾ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News