ਹੌਟ ਸੀਟ : ਵਿਧਾਨ ਸਭਾ ਹਲਕਾ ਆਤਮ ਨਗਰ ਜਿਥੇ ਰੇਲਵੇ ਕ੍ਰਾਸਿੰਗ ''ਤੇ ਨਹੀਂ ਬਣ ਸਕੇ ਫਲਾਈ ਓਵਰ

12/13/2016 4:04:56 PM

ਆਤਮ ਨਗਰ : ਇਹ ਸੀਟ ਨਵੀਂ ਹਲਕਾਬੰਦੀ ''ਚ ਦਿਹਾਤੀ ਦੇ ਖਤਮ ਹੋਣ ਤੇ ਹੋਂਦ ਵਿਚ ਆਈ ਹੈ, ਜਿਥੇ ਪਹਿਲਾਂ ਵਿਧਾਇਕ ਰਹੇ ਹੀਰਾ ਸਿੰਘ ਗਾਬੜੀਆ, ਮਲਕੀਤ ਬੀਰਮੀ, ਜਗਦੇਵ ਸਿੰਘ ਤਾਜਪੁਰੀ, ਵੀਰਪਾਲ ਸਿੰਘ ਵੀ ਮੰਤਰੀ ਰਹਿ ਚੁੱਕੇ ਹਨ। ਇਥੇ ਮਾਡਲ ਟਾਊਨ, ਆਤਮ ਨਗਰ ਦੇ ਪਾਸ਼ ਇਲਾਕਿਆਂ ਦੇ ਇਲਾਵਾ ਗਿੱਲ ਰੋਡ ਦੇ ਦੋਵੇਂ ਪਾਸੇ ਲੱਗਦੇ ਸੰਘਣੀ ਆਬਾਦੀ ਵਾਲੇ ਮਿਕਸ ਲੈਂਡ ਯੂਜ਼ ਏਰੀਏ ਵੀ ਹਨ। ਬੈਂਸ ਨੂੰ ਪਿਛਲੀਆਂ ਚੋਣਾਂ ਵਿਚ ਆਜ਼ਾਦ ਲੜਨ ਦੌਰਾਨ ਅਕਾਲੀ ਦਲ ਤੇ ਕਾਂਗਰਸ ਉਮੀਦਵਾਰ ਦੇ ਹਿੱਸੇ ਆਈਆਂ ਵੋਟਾਂ ਦੇ ਜੋੜ ਤੋਂ ਵੀ ਜ਼ਿਆਦਾ ਵੋਟਾਂ ਹਾਸਲ ਹੋਈਆਂ ਸਨ। ਹੁਣ ਉਹ ''ਆਪਣੀ ਲੋਕ ਇਨਸਾਫ ਪਾਰਟੀ'' ਬਣਾ ਕੇ ''ਆਪ'' ਨਾਲ ਗੱਠਜੋੜ ਵਿਚ ਲੜ ਰਹੇ ਹਨ।

ਵਿਧਾਇਕ ਦਾ ਦਾਅਵਾ
ਵਿਧਾਇਕ ਸਿਮਰਜੀਤ ਬੈਂਸ ਦਾ ਦਾਅਵਾ ਹੈ ਕਿ ਚੋਣ ਜਿੱਤਣ ਦੇ ਬਾਅਦ ਉਨ੍ਹਾਂ ਦੀ ਪਹਿਲ ਇਹੀ ਰਹੀ ਕਿ ਜਨਤਾ ਲਈ ਹਰ ਸਮੇਂ ਉਪਲਬਧ ਰਹਿਣ, ਜਿਸ ਨੂੰ ਪੂਰਾ ਕਰਨ ਦੇ ਇਲਾਵਾ ਉਨ੍ਹਾਂ ਨੇ ਲੋਕਾਂ ਦੇ ਹਿੱਤਾਂ ਦੀ ਆਵਾਜ਼ ਵਿਧਾਨ ਸਭਾ ਵਿਚ ਪੂਰੇ ਜ਼ੋਰ ਨਾਲ ਉਠਾਈ। ਉਸ ਵਿਚ ਰੇਤ, ਕੇਬਲ, ਟਰਾਂਸਪੋਰਟ ਮਾਫੀਆ, ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਤੇ ਰਾਜਸਥਾਨ ਨੂੰ ਜਾ ਰਹੇ ਪਾਣੀ ਦਾ ਮੁੱਦਾ ਪ੍ਰਮੁੱਖ ਰਿਹਾ, ਜਿਥੋਂ ਤਕ ਵਿਕਾਸ ਦਾ ਸਵਾਲ ਹੈ, ਉਸ ਬਾਰੇ ਬੈਂਸ ਨੇ ਸਰਕਾਰ ''ਤੇ ਪੱਖਪਾਤ ਦਾ ਦੋਸ਼ ਲਗਾਇਆ। ਉਨ੍ਹਾਂ ਮੁਤਾਬਕ ਸਾਡੀਆਂ ਬਣਾਈਆਂ ਯੋਜਨਾਵਾਂ ''ਤੇ ਅਮਲ ਨਹੀਂ ਹੋਣ ਦਿੱਤਾ ਗਿਆ ਅਤੇ ਨਾ ਹੀ ਪਹਿਲਾਂ ਤੋਂ ਮਨਜ਼ੂਰ ਵੱਡੇ ਪ੍ਰਾਜੈਕਟਾਂ ''ਤੇ ਕੋਈ ਕੰਮ ਹੋਇਆ, ਜਿਸ ਲਈ ਬੈਂਸ ਨੇ ਸਰਕਾਰ ਵੱਲੋਂ ਲਗਾਏ ਹਲਕਾ ਇੰਚਾਰਜਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ।

ਵੋਟਰ 1,52, 796
ਮਰਦ 80877
ਔਰਤਾਂ 71919

ਅਧੂਰੇ ਕੰਮ
ਸਿੱਧਵਾਂ ਨਹਿਰ ਐਕਸਪ੍ਰੈੱਸ ਕਾਰਨ ਧੂਰੀ ਲਾਈਨ ਦੇ ਦੋਵੇਂ ਪਾਸੇ ਨਹੀਂ ਖੁੱਲ੍ਹਿਆ ਰਸਤਾ
ਹਲਕੇ ''ਚ ਪ੍ਰਾਈਵੇਟ ਦੀ ਭਰਮਾਰ ਦੇ ਮੁਕਾਬਲੇ ਨਹੀਂ ਇਕ ਵੀ ਸਰਕਾਰੀ ਸਕੂਲ ਜਾਂ ਹਸਪਤਾਲ
ਨਹੀਂ ਬਣ ਸਕੇ ਗਿੱਲ ਰੋਡ ਦਾਣਾ ਮੰਡੀ, ਸ਼ਾਸਤਰੀ ਨਗਰ ਤੇ ਪੱਖੋਵਾਲ ਰੋਡ ਰੇਲਵੇ ਕ੍ਰਾਸਿੰਗ ਤੇ ਫਲਾਈਓਵਰ।

ਵਾਅਦੇ ਜੋ ਨਿਭਾਏ

ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਚਲਾਇਆ ਨਿੱਜੀ ਸੁਵਿਧਾ ਸੈਂਟਰ
ਲੋਕਾਂ ਨੂੰ ਰੁਜ਼ਗਾਰ ਤੇ ਗ੍ਰਾਂਟ ਦਿਵਾਉਣ ਲਈ ਕਾਉੂਂਟਰ ਬਣਾਏ
ਨਵੇਂ ਵਿਕਾਸ ਕਾਰਜਾਂ ਲਈ ਆਪਣੇ ਤੌਰ ''ਤੇ ਖਰਚ ਕੀਤਾ ਪੈਸਾ


Gurminder Singh

Content Editor

Related News