ਸੜਕ ਹਾਦਸੇ ''ਚ ਜ਼ਖ਼ਮੀ ਹੋਏ ਹੌਲਦਾਰ ਦੀ ਇਲਾਜ ਦੌਰਾਨ ਮੌਤ

Sunday, Oct 08, 2023 - 05:37 PM (IST)

ਸੜਕ ਹਾਦਸੇ ''ਚ ਜ਼ਖ਼ਮੀ ਹੋਏ ਹੌਲਦਾਰ ਦੀ ਇਲਾਜ ਦੌਰਾਨ ਮੌਤ

ਰੂਪਨਗਰ (ਵਿਜੇ)- ਕਰੀਬ 24 ਦਿਨ ਪਹਿਲਾਂ ਘਨੌਲੀ ਬੱਸ ਅੱਡੇ ’ਤੇ ਹੋਈ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਪਿੰਡ ਸੈਣੀ ਮਾਜਰਾ ਢੱਕੀ ਦੇ ਵਾਸੀ ਹੌਲਦਾਰ ਰਣਧੀਰ ਸਿੰਘ ਪੁੱਤਰ ਮੱਖਣ ਸਿੰਘ ਜੋ 51 ਇੰਜੀਨੀਅਰਿੰਗ ਰੈਜੀਮੈਂਟ ਵਿਖੇ ਤਾਇਨਾਤ ਸਨ ਦਾ ਬੀਤੇ ਦਿਨ ਹਸਪਤਾਲ ’ਚ ਦਿਹਾਂਤ ਹੋ ਗਿਆ। ਰਣਧੀਰ ਸਿੰਘ ਆਪਣੀ ਡਿਊਟੀ ਖ਼ਤਮ ਕਰਨ ਉਪਰੰਤ ਘਰ ਵਿਖੇ ਕੁਝ ਸਾਮਾਨ ਲੈਣ ਵਾਪਸ ਆ ਰਿਹਾ ਸੀ ਪਰ ਘਨੌਲੀ ਬੱਸ ਅੱਡੇ 'ਤੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟਕਰਾ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਭਰਤੀ ਕਰਵਾਇਆ ਗਿਆ ਪਰ ਹਾਲਤ ਗੰਭੀਰ ਵੇਖਦੇ ਹੋਏ ਹਸਪਤਾਲ ਦੇ ਡਾਕਟਰਾਂ ਵੱਲੋਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਹਨੀ ਟ੍ਰੈਪ ਦੇ ਇਸ ਮਾਮਲੇ ਨੂੰ ਜਾਣ ਹੋਵੋਗੇ ਹੈਰਾਨ, ਸ਼ਿਕਾਇਤ ਦੇਣ ਵਾਲੀ ਔਰਤ ਹੀ ਰਹੀ ਗੈਂਗ ਦੀ ਮੈਂਬਰ

ਪੀ. ਜੀ. ਆਈ. ਵਿਖੇ 15 ਦਿਨ ਇਲਾਜ ਚੱਲਣ ਉਪਰੰਤ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ ਪਰ ਅਚਾਨਕ ਸਿਹਤ ਖ਼ਰਾਬ ਹੋਣ ਕਾਰਨ ਮੁਖ ਪੀ. ਜੀ. ਆਈ. ਵਿਖੇ ਦਾਖ਼ਲ ਕਰਵਾਇਆ ਗਿਆ ਪਰ ਪੀ. ਜੀ. ਆਈ. ਵੱਲੋਂ ਕਮਾਂਡ ਹਸਪਤਾਲ ਨੂੰ ਰੈਫਰ ਕਰ ਦਿੱਤਾ ਗਿਆ। ਜਿੱਥੇ ਬੀਤੇ ਦਿਨ ਰਣਧੀਰ ਸਿੰਘ ਨੇ ਆਖਰੀ ਸਾਹ ਲਏ। ਹੌਲਦਾਰ ਰਣਧੀਰ ਸਿੰਘ ਦਾ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਪੋਸਟਮਾਰਟਮ ਕੀਤਾ ਗਿਆ।

ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ CM ਭਗਵੰਤ ਮਾਨ ਦੇ ਚੈਲੰਜ ਨੂੰ ਸ਼ਰਤਾਂ ਨਾਲ ਕੀਤਾ ਕਬੂਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News