ਹੋਲੀ 'ਤੇ ਕਾਂਸਟੇਬਲ ਨੇ ਰੰਗ ਲਾਇਆ ਤਾਂ ਦੂਜੇ ਕਾਂਸਟੇਬਲ ਨੇ ਚਲਾਈ ਗੋਲੀ
Thursday, Mar 12, 2020 - 05:19 PM (IST)
ਚੰਡੀਗੜ੍ਹ (ਸੁਸ਼ੀਲ) : ਹੋਲੀ ਦੇ ਤਿਉਹਾਰ ਮੌਕੇ ਵੀ. ਆਈ. ਪੀ. ਸਕਿਓਰਿਟੀ 'ਚ ਤਾਇਨਾਤ ਕਾਂਸਟੇਬਲ ਨੇ ਹਰਿਆਣਾ ਐੱਮ.ਐੱਲ.ਏ. ਹੋਸਟਲ ਕੋਲ ਆਪਣੇ ਸਾਥੀ ਦੇ ਰੰਗ ਲਾ ਦਿੱਤਾ ਤਾਂ ਕਾਂਸਟੇਬਲ ਨੇ ਸਰਵਿਸ ਰਿਵਾਲਵਰ ਕੱਢੀ ਅਤੇ ਉਸ 'ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਹੋਰ ਕਾਂਸਟੇਬਲ ਨੇ ਪਿਸਟਲ ਉਪਰ ਕਰ ਕੇ ਦਿੱਤੀ ਅਤੇ ਗੋਲੀ ਹਵਾ 'ਚ ਚੱਲ ਗਈ ਅਤੇ ਕਾਂਸਟੇਬਲ ਵਾਲ-ਵਾਲ ਬਚ ਗਿਆ। ਗੋਲੀ ਚਲਾਉਣ ਦੀ ਸੂਚਨਾ ਮਿਲਦੇ ਹੀ ਸੈਕਟਰ-3 ਥਾਣਾ ਪੁਲਸ ਮੌਕੇ 'ਤੇ ਪਹੁੰਚੀ। ਸੈਕਟਰ-3 ਥਾਣਾ ਪੁਲਸ ਨੇ ਕਾਂਸਟੇਬਲ ਪ੍ਰਦੀਪ ਕੁਮਾਰ ਦੀ ਸ਼ਿਕਾਇਤ 'ਤੇ ਕਾਂਸਟੇਬਲ ਰਾਜਕੰਵਰ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ ► ਫਾਹਾ ਲੈਣ ਵਾਲੇ ਵਿਦਿਆਰਥੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਖੁੱਲ੍ਹੇ ਸਕੂਲ ਦੇ ਰਾਜ਼
ਵੀ. ਆਈ. ਪੀ. ਸਕਿਓਰਿਟੀ 'ਚ ਤਾਇਨਾਤ ਕਾਂਸਟੇਬਲ ਪ੍ਰਦੀਪ ਹੋਲੀ ਦੇ ਤਿਉਹਾਰ 'ਤੇ ਹਰਿਆਣਾ ਐੱਮ. ਐੱਲ. ਏ. ਹੋਸਟਲ ਕੋਲ ਚਾਹ ਪੀਣ ਆਇਆ ਸੀ। ਇਸ ਦੌਰਾਨ ਕਾਂਸਟੇਬਲ ਰਾਜਕੰਵਰ ਅਤੇ ਨਵੀਨ ਆ ਗਿਆ। ਹੋਲੀ ਦਾ ਤਿਉਹਾਰ ਹੋਣ 'ਤੇ ਕਾਂਸਟੇਬਲ ਪ੍ਰਦੀਪ ਨੇ ਕਾਂਸਟੇਬਲ ਰਾਜਕੰਵਰ ਨੂੰ ਰੰਗ ਲਾ ਦਿੱਤਾ। ਰੰਗ ਲਾਉਣ 'ਤੇ ਕਾਂਸਟੇਬਲ ਰਾਜਕਵਰ ਭੜਕ ਗਿਆ ਅਤੇ ਉਸਨੇ ਆਪਣੀ ਸਰਵਿਸ ਰਿਵਾਲਵਰ ਕੱਢ ਕੇ ਕਾਂਸਟੇਬਲ ਪ੍ਰਦੀਪ 'ਤੇ ਤਾਣ ਦਿੱਤੀ। ਕਾਂਸਟੇਬਲ ਨਵੀਨ ਨੇ ਰਾਜਕੰਵਰ ਦਾ ਹੱਥ ਫੜ ਕੇ ਉਪਰ ਕਰ ਦਿੱਤਾ। ਗੋਲੀ ਉਪਰ ਚੱਲੀ ਅਤੇ ਕਾਂਸਟੇਬਲ ਪ੍ਰਦੀਪ ਕੁਮਾਰ ਵਾਲ-ਵਾਲ ਬਚ ਗਿਆ।
ਹਰਿਆਣਾ ਐੱਮ. ਐੱਲ. ਏ. ਹੋਸਟਲ ਕੋਲ ਕਾਂਸਟੇਬਲ ਵੱਲੋਂ ਗੋਲੀ ਚਲਾਉਣ ਦੀ ਸੂਚਨਾ ਮਿਲਦੇ ਹੀ ਕੁਝ ਕਦਮ ਦੂਰੀ 'ਤੇ ਸੈਕਟਰ-3 ਥਾਣਾ ਪੁਲਸ ਮੌਕੇ 'ਤੇ ਪਹੁੰਚੀ। ਸੈਕਟਰ-3 ਥਾਣਾ ਪੁਲਸ ਨੇ ਘਟਨਾ ਸਥਾਨ ਦੀ ਜਾਂਚ ਕੀਤੀ ਅਤੇ ਕਾਂਸਟੇਬਲਾਂ ਦੇ ਬਿਆਨ ਦਰਜ ਕੀਤੇ। ਸੂਤਰਾਂ ਦੀ ਮੰਨੀਏ ਤਾਂ ਗੋਲੀ ਚੱਲਣ ਤੋਂ ਬਾਅਦ ਕਾਂਸਟੇਬਲਾਂ ਵਿਚਕਾਰ ਸਮਝੌਤਾ ਹੋ ਗਿਆ ਸੀ ਪਰ ਪੁਲਸ ਅਫਸਰਾਂ ਨੇ ਗੋਲੀ ਚਲਾਉਣ ਵਾਲੇ ਕਾਂਸਟੇਬਲ ਰਾਜਕੰਵਰ 'ਤੇ ਐੱਫ.ਆਈ.ਆਰ. ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਸੈਕਟਰ-3 ਥਾਣਾ ਪੁਲਸ ਵਲੋਂ ਕਾਂਸਟੇਬਲ ਪ੍ਰਦੀਪ ਦੇ ਬਿਆਨਾਂ 'ਤੇ ਕਾਂਸਟੇਬਲ ਰਾਜਕੰਵਰ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ ► ਵਿਧਾਇਕ ਬੈਂਸ ਨੇ ਕਾਂਗਰਸ ਸਰਕਾਰ ਖਿਲਾਫ਼ ਇੱਕ ਹੋਰ ਮੋਰਚਾ ਫ਼ਤਿਹ ਕੀਤਾ