ਹੌਲਦਾਰ ਹਰਵਿੰਦਰ ਦਾ ਜੱਦੀ ਪਿੰਡ 'ਚ ਸਸਕਾਰ, ਪਤਨੀ ਦੇ ਬੱਚਿਆਂ ਦਾ ਵਿਰਲਾਪ ਦੇਖ ਹਰ ਅੱਖ 'ਚੋਂ ਨਿਕਲੇ ਹੰਝੂ

Saturday, Sep 19, 2020 - 01:44 PM (IST)

ਹੌਲਦਾਰ ਹਰਵਿੰਦਰ ਦਾ ਜੱਦੀ ਪਿੰਡ 'ਚ ਸਸਕਾਰ, ਪਤਨੀ ਦੇ ਬੱਚਿਆਂ ਦਾ ਵਿਰਲਾਪ ਦੇਖ ਹਰ ਅੱਖ 'ਚੋਂ ਨਿਕਲੇ ਹੰਝੂ

ਸਮਾਲਸਰ (ਸੁਰਿੰਦਰ ਸੇਖਾ) : ਜ਼ਿਲ੍ਹਾ ਮੋਗਾ ਦੇ ਪੁਲਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸਾਹੋਕੇ ਦੇ ਹੌਲਦਾਰ ਹਰਵਿੰਦਰ ਸਿੰਘ ਉਰਫ ਹੈਪੀ ਜੋ ਜੰਮੂ ਦੇ ਰੱਖ ਮੁੱਠੀ ਇਲਾਕੇ ਦੀ 191 ਬ੍ਰਿਗੇਡ ਦੀ 15 ਮੈੱਕ ਯੂਨਿਟ 'ਚ ਹੌਲਦਾਰ ਵਜੋਂ ਤਾਇਨਾਤ ਸੀ ਜਿਸ ਦੀ ਬੀਤੇ ਕੱਲ ਸਿਰ 'ਚ ਗੋਲੀ ਲੱਗਣ ਕਾਰਣ ਮੌਤ ਹੋ ਗਈ ਸੀ ਦਾ ਅੰਤਿਮ ਸੰਸਕਾਰ ਅੱਜ ਉਕਤ ਦੇ ਜੱਦੀ ਪਿੰਡ ਸਾਹੋਕੇ (ਮੋਗਾ) ਵਿਖੇ ਕਰ ਦਿੱਤਾ ਗਿਆ। ਯੂਨਿਟ ਵਲੋਂ ਆਏ ਸੂਬੇਦਾਰ ਕਾਲੂ ਰਾਮ, ਹੌਲਦਾਰ ਜਨਕ ਰਾਜ , ਨਾਇਕ ਮਨਜੀਤ ਸਿੰਘ, ਨਾਇਕ ਰਵਿੰਦਰ ਸਿੰਘ, ਲਾਸ ਨਾਇਕ ਦੀਪਕ ਦੀ ਹਾਜ਼ਰੀ 'ਚ ਪਰਿਵਾਰਕ ਮੈਬਰਾਂ ਰਿਸ਼ਤੇਦਾਰ ਅਤੇ ਨਗਰ ਨਿਵਾਸੀਆ ਵਲੋਂ ਨਮ ਅੱਖਾਂ ਨਾਲ ਹੌਲਾਰ ਹਰਵਿੰਦਰ ਸਿੰਘ ਨੂੰ ਆਖਰੀ ਵਿਦਾਈ ਦਿੱਤੀ ਗਈ। ਸਸਕਾਰ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇਦਾਰ ਕਾਲੂ ਰਾਮ ਨੇ ਹੌਲਦਾਰ ਹਰਵਿੰਦਰ ਸਿੰਘ ਦੀ ਮੌਤ ਸਬੰਧੀ ਚੱਲ ਰਹੀਆਂ ਖੁਦਕੁਸ਼ੀ ਦੀਆਂ ਮੀਡੀਆ 'ਚ ਆਈਆਂ ਖਬਰਾਂ ਨੂੰ ਨਿਰਆਧਾਰ ਦੱਸਦਿਆਂ ਕਿਹਾ ਕਿ ਕਲੈਰੀਕਲ ਦੇ ਕੰਮਕਾਰ ਸੰਭਾਲਣ ਵਾਲੇ ਕਲਰਕ ਵਜੋਂ ਸੇਵਾ ਨਿਭਾਉਣ ਵਾਲੇ ਹੌਲਦਾਰ ਦੀ ਮੌਤ ਅਸਲਾ ਸਾਫ ਕਰਨ ਸਮੇਂ ਸਿਰ 'ਚ ਗੋਲੀ ਲੱਗਣ ਕਾਰਣ ਹੋਈ ਹੈ। 

ਇਹ ਵੀ ਪੜ੍ਹੋ :  ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਵੱਡਾ ਬਿਆਨ

PunjabKesari

ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਬੇਹੱਦ ਸਹਿਣਸ਼ੀਲਤਾ ਅਤੇ ਡਿਊਟੀ ਪ੍ਰਤੀ ਸੰਜੀਦਾ ਰਹਿਣ ਵਾਲਾ ਵਿਅਕਤੀ ਸੀ ਜਿਸ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਨਾ ਝੱਲਣਯੋਗ ਘਾਟਾ ਪਿਆ ਹੈ, ਉਥੇ ਹੀ ਸਾਡੀ ਬਟਾਲੀਅਨ ਨੇ ਵੀ ਇਕ ਹੋਣਹਾਰ ਹੌਲਦਾਰ ਗੁਆ ਲਿਆ ਹੈ। ਜ਼ਿਕਰਯੋਗ ਹੈ ਕਿ ਹੌਲਦਾਰ ਹਰਵਿੰਦਰ ਸਿੰਘ ਦੇ ਸਸਕਾਰ ਮੌਕੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਨਾ ਪਹੁੰਚਣ ਅਤੇ ਫੌਜ ਦੀ ਟੁਕੜੀ ਵਲੋਂ ਸਲਾਮੀ ਨਾ ਭੇਟ ਕਰਨ ਕਾਰਣ ਉਸ ਦੀ ਮੌਤ ਸਬੰਧੀ ਤਰ੍ਹਾਂ ਤਰ੍ਹਾਂ ਦੀਆ ਚਰਚਾਵਾਂ ਸੁਨਣ ਨੂੰ ਮਿਲੀਆਂ ।   

ਇਹ ਵੀ ਪੜ੍ਹੋ :  ਹਰਸਿਮਰਤ ਦੇ ਕਿਸਾਨੀ ਲਈ ਬਲੀ ਦਿੱਤਾ ਮੰਤਰੀ ਪਦ, ਢੀਂਡਸਾ ਦੇ ਅਕਾਲੀ ਦਲ ਦੀ ਵਿਗਾੜ ਸਕਦੈ ਰਫ਼ਤਾਰ

PunjabKesari

ਨਹੀਂ ਦੇਖਿਆ ਜਾ ਰਿਹਾ ਸੀ ਪਤਨੀ ਦਾ ਹਾਲ 
ਸਸਕਾਰ ਮੌਕੇ ਜਿੱਥੇ ਨਗਰ ਨਿਵਾਸੀ ਰਿਸ਼ਤੇਦਾਰਾਂ ਦੀਆ ਅੱਖਾਂ 'ਚ ਹੰਝੂ ਝਲਕ ਰਹੇ ਸਨ, ਉਥੇ ਹੀ ਹਰਵਿੰਦਰ ਸਿੰਘ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਕਿਸੇ ਤੋਂ ਦੇਖਿਆ ਨਹੀਂ ਸੀ ਜਾ ਰਿਹਾ। ਆਪਣਾ ਧੁੰਧਲਾ ਹੋਇਆ ਭਵਿੱਖ ਦੇਖ ਕੇ ਉਸ ਦੇ ਮਾਸੂਮ ਬੱਚੇ ਵੀ ਆਪਣੇ ਪਿਤਾ ਦੀ ਲਾਸ਼ ਉੱਪਰ ਸਿਰ ਰੱਖ ਕੇ ਭੁੱਬਾਂ ਮਾਰ-ਮਾਰ ਰੋ ਰਹੇ ਸਨ।

ਇਹ ਵੀ ਪੜ੍ਹੋ :  ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਸਿੱਧੂ ਦੀ ਐਂਟਰੀ, 14 ਮਹੀਨਿਆਂ ਬਾਅਦ ਟਵਿੱਟਰ 'ਤੇ ਕੱਢੀ ਭੜਾਸ

PunjabKesari


author

Gurminder Singh

Content Editor

Related News