ਗਾਂਜੇ ਸਮੇਤ ਔਰਤ ਕਾਬੂ

Monday, Jun 11, 2018 - 06:09 AM (IST)

ਗਾਂਜੇ ਸਮੇਤ ਔਰਤ ਕਾਬੂ

ਚੰਡੀਗੜ੍ਹ,   (ਸੁਸ਼ੀਲ) -  ਗਾਂਜਾ ਸਪਲਾਈ ਕਰਨ ਵਾਲੀ ਔਰਤ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਡੱਡੂਮਾਜਰਾ ਤੋਂ ਕਾਬੂ ਕਰ ਲਿਆ, ਜਿਸਦੀ ਪਛਾਣ ਡੱਡੂਮਾਜਰਾ ਨਿਵਾਸੀ ਆਸ਼ਾ ਵਜੋਂ ਹੋਈ। ਉਸ ਕੋਲੋਂ ਬਰਾਮਦ ਬੈਗ 'ਚੋਂ ਪੁਲਸ ਨੂੰ ਅੱਧਾ ਕਿਲੋ ਗਾਂਜਾ ਬਰਾਮਦ ਹੋਇਆ। ਮਲੋਆ ਥਾਣਾ ਪੁਲਸ ਨੇ ਆਸ਼ਾ ਖਿਲਾਫ ਮਾਮਲਾ ਦਰਜ ਕਰ ਲਿਆ। 
ਕ੍ਰਾਈਮ ਬ੍ਰਾਂਚ ਨੇ ਉਸਨੂੰ ਐਤਵਾਰ ਡਿਊਟੀ ਮਜਿਸਟ੍ਰੇਟ ਸਾਹਮਣੇ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਉਸਨੂੰ 14 ਦਿਨਾਂ ਲਈ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ।   ਡੀ. ਐੱਸ. ਪੀ. ਕ੍ਰਾਈਮ ਅਮਰਾਵ ਸਿੰਘ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਨੂੰ ਸੂਚਨਾ ਮਿਲੀ ਕਿ ਡੱਡੂਮਾਜਰਾ 'ਚ ਮਹਿਲਾ ਗਾਂਜਾ ਸਪਲਾਈ ਕਰਨ ਜਾ ਰਹੀ ਹੈ। ਸੂਚਨਾ ਮਿਲਦਿਆਂ ਹੀ ਪੁਲਸ ਨੇ ਸੈਕਟਰ-38 ਵੈਸਟ ਦੇ ਸਰਕਾਰੀ ਸਕੂਲ ਕੋਲ ਨਾਕਾ ਲਾਇਆ। ਨਾਕੇ 'ਤੇ ਪੁਲਸ ਨੇ ਬੈਗ ਲੈ ਕੇ ਆ ਰਹੀ ਔਰਤ ਨੂੰ ਰੋਕ ਕੇ ਬੈਗ ਚੈੱਕ ਕਰਵਾਉਣ ਲਈ ਕਿਹਾ ਤਾਂ ਉਹ ਬਹਾਨੇ ਬਣਾਉਣ ਲੱਗੀ। ਪੁਲਸ ਨੇ ਜਦੋਂ ਬੈਗ ਚੈੱਕ ਕੀਤਾ ਤਾਂ ਉਸ 'ਚੋਂ ਅੱਧਾ ਕਿਲੋ ਗਾਂਜਾ ਬਰਾਮਦ ਹੋਇਆ।  


Related News