ਕਾਂਗਰਸੀਅਾਂ ਨੇ ਮੋਦੀ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
Wednesday, Jun 20, 2018 - 02:29 AM (IST)

ਹੁਸ਼ਿਆਰਪੁਰ, (ਘੁੰਮਣ)- ਕਾਂਗਰਸ ਵੱਲੋਂ ਪਿੰਡ ਪੱਧਰ ’ਤੇ ਕੇਂਦਰ ਸਰਕਾਰ ਖਿਲਾਫ਼ ਕੀਤੇ ਜਾਂਦੇ ਪ੍ਰਦਰਸ਼ਨਾਂ ਤਹਿਤ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਾਕੇਸ਼ ਮਰਵਾਹਾ ਦੀ ਅਗਵਾਈ ’ਚ ਨੰਗਲ ਸ਼ਹੀਦਾਂ ’ਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮਰਵਾਹਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੈਟਰੌਲ ਤੇ ਡੀਜ਼ਲ ਦੇ ਭਾਅ ਵਧਾ ਕੇ ਮਹਿੰਗਾਈ ’ਚ ਜੋ ਇਜ਼ਫ਼ਾ ਕੀਤਾ ਹੈ ਉਸ ਦੀ ਮਾਰ ਗਰੀਬ ਜਨਤਾ ਨੂੰ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਪੱਧਰ ’ਤੇ ਲੋਕ ਜਾਗਰੂਕ ਹੋ ਰਹੇ ਹਨ। ਦੇਸ਼ ਦੀ ਜਨਤਾ 2019 ’ਚ ਮੋਦੀ ਸਰਕਾਰ ਨੂੰ ਉਸ ਦੀ ਲੋਕ ਵਿਰੋਧੀ ਨੀਤੀਆਂ ਦੀ ਸਜ਼ਾ ਦੇਣ ਦਾ ਮਨ ਬਣਾ ਚੁੱਕੀ ਹੈ।
ਇਸ ਮੌਕੇ ਸੁਰਿੰਦਰਪਾਲ ਸਿੱਧੂ ਕੌਂਸਲਰ, ਸਰਪੰਚ ਯੋਗਾ ਸਿੰਘ, ਸੋਹਣ ਲਾਲ, ਕਿਸ਼ਨ ਕਾਂਤ, ਰਾਜ ਕੁਮਾਰ, ਬਲਵੀਰ ਸਿੰਘ, ਸੰਸਾਰ ਚੰਦ, ਦੀਦਾਰ ਸਿੰਘ, ਸਤਨਾ ਸਿੰਘ, ਬਾਲ ਕਿਸ਼ਨ, ਜਸਵੰਤ ਰਾਏ ਆਦਿ ਹਾਜ਼ਰ ਸਨ।