ਕਾਂਗਰਸੀਆਂ ਨੇ ਵੰਡੇ ਰਾਜਾ ਵੜਿੰਗ ਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਲੱਗੇ ਡਿਨਰ ਸੈੱਟ, ਵੀਡੀਓ ਆਈ ਸਾਹਮਣੇ

Friday, Feb 12, 2021 - 06:40 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਵਾਰਡ ਨੰਬਰ 10 ਤੋਂ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਵਲੋਂ ਘਰ-ਘਰ ਜਾ ਕੇ ਡਿਨਰ ਸੈੱਟ ਵੰਡੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਡਿਨਰ ਸੈਟ ’ਤੇ ਆਸਰਾ ਫਾਊਂਡੇਸ਼ਨ ਲਿਖਿਆ ਹੋਇਆ ਹੈ ਅਤੇ ਇਸ ’ਤੇ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮਿ੍ਰਤਾ ਵੜਿੰਗ ਦੀ ਤਸਵੀਰ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੂੰ ਅਦਾਲਤ ਵਲੋਂ ਝਟਕਾ

ਇਸ ਦੀ ਬਕਾਇਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਸ ਵੀਡੀਓ ’ਚ ਵਾਰਡ ਨੰਬਰ 10 ਦੇ ਕਾਂਗਰਸੀ ਉਮੀਦਵਾਰ ਮਨੀਸ਼ ਕੁਮਾਰ ਦੇ ਪ੍ਰਚਾਰ ਵਾਲੇ ਰਿਕਸ਼ੇ ’ਤੇ ਰੱਖ ਕੇ ਕਥਿਤ ਸਮਰਥਕ ਘਰ-ਘਰ ਡਿਨਰ ਸੈੱਟ ਦੇ ਰਹੇ ਹਨ। ਇਸ ਸਬੰਧੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈਆਂ ਹਨ । ਡਿਨਰ ਸੈਟ ’ਤੇ ਆਸਰਾ ਫਾਊਂਡੇਸ਼ਨ ਲਿਖਿਆ ਹੋਇਆ ਹੈ ਜਿਸਨੂੰ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮਿ੍ਰਤਾ ਵੜਿੰਗ ਚਲਾ ਰਹੇ ਹਨ। ਉਧਰ ਅਕਾਲੀ ਉਮੀਦਵਾਰ ਬਲਵਿੰਦਰ ਸਿੰਘ ਬਿੰਦਰ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਇਸ ਦੌਰਾਨ ਕਾਂਗਰਸੀ ਸਮਰਥਕਾਂ ਵੱਲੋ ਵੰਡੇ ਡਿਨਰ ਸੈਟ ਨੂੰ ਚੌਂਕ ’ਚ ਰੱਖ ਕੇ ਤੋੜਣ ਦੀ ਵੀਡੀਓ ਵੀ ਵਾਇਰਲ ਹੋਈ ਹੈ।

 

ਇਹ ਵੀ ਪੜ੍ਹੋ : ਪੰਜਾਬ ’ਚ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, ਤਿੰਨ ਉਮੀਦਵਾਰਾਂ ਨੇ ਛੱਡਿਆ ਚੋਣ ਮੈਦਾਨ

 

ਕੀ ਕਹਿਣਾ ਹੈ ਰਾਜਾ ਵੜਿੰਗ ਦਾ
ਉਧਰ ਇਸ ਬਾਰੇ ਜਦੋਂ ਰਾਜਾ ਵੜਿੰਗ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਸਮਾਜ ਸੇਵਿਕਾਂ ਹਨ ਅਤੇ ਉਨ੍ਹਾਂ ਵਲੋਂ ਗਰੀਬ ਕੁੜੀਆਂ ਦੀਆਂ ਵਿਆਹ ਸ਼ਾਦੀਆਂ 'ਤੇ ਅਕਸਰ ਸਮਾਜ ਸੇਵੀ ਕੰਮ ਕੀਤੇ ਜਾਂਦੇ ਹਨ ਅਤੇ ਉਂਝ ਵੀ ਉਨ੍ਹਾਂ ਵਲੋਂ ਸਮੇਂ ਸਮੇਂ ’ਤੇ ਲੋਕਾਂ ਦ ਮਦਦ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਆਖਿਆ ਕਿ ਜਿਸ ਵਾਰਡ ਵਿਚ ਡਿਨਰ ਸੈੱਟ ਵੰਡੇ ਜਾਣ ’ਤੇ ਦੋਸ਼ਣਬਾਜ਼ੀ ਕੀਤੀ ਜਾ ਰਹੀ ਹੈ, ਉਥੇ ਉਂਝ ਵੀ ਉਨ੍ਹਾਂ ਦਾ ਉਮੀਦਵਾਰ ਜੇਤੂ ਐਲਾਨਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਮੁਲਾਜ਼ਮ ਗਿ੍ਰਫ਼ਤਾਰ, ਏ. ਐੱਸ. ਆਈ. ਫਰਾਰ, ਜਾਣੋ ਕੀ ਹੈ ਪੂਰਾ ਮਾਮਲਾ


Gurminder Singh

Content Editor

Related News