ਰਾਫੇਲ ਸੌਦੇ ਨੂੰ ਲੈ ਕੇ ਕਾਂਗਰਸੀ ਵਰਕਰਾਂ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
Monday, Aug 20, 2018 - 04:32 AM (IST)
ਰਈਆ, (ਦਿਨੇਸ਼, ਹਰਜੀਪ੍ਰੀਤ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਰਾਫੇਲ ਸੌਦੇ ਵਿਚ ਕੀਤੀ ਗਈ ਕਥਿਤ ਘਪਲੇਬਾਜ਼ੀ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਲੋਂ ਅੱਜ ਜੀ. ਟੀ ਰੋਡ ’ਤੇ ਬਲੈਸਿੰਗ ਰਿਜ਼ੋਰਟ ਦੇ ਸਾਹਮਣੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਜਸਬੀਰ ਸਿੰਘ ਡਿੰਪਾ ਅਤੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਇਹ ਸੌਦਾ ਬਹੁਤ ਵਾਜਿਬ ਰੇਟਾਂ ’ਤੇ ਹੋਇਆ ਸੀ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਖਾਸਮਖਾਸ ਕਾਰਪੋਰੇਟ ਘਰਾਣੇ ਨੂੰ ਫਾਇਦਾ ਪਹੁੰਚਾਉਣ ਲਈ ਪਹਿਲਾਂ ਨਾਲੋਂ ਕਿਤੇ ਵੱਧ ਕੀਮਤ ਤੇ ਇਹ ਸੌਦਾ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਨਤਾ ਦੇ ਖੂਨ-ਪਸੀਨੇ ਦੀ ਕਮਾਈ ਨੂੰ ਦੋਹੀਂ ਹੱਥੀਂ ਲੁਟਾ ਕੇ ਕਾਰਪੋਰੇਟ ਨੂੰ ਖੁਸ਼ ਕਤਿਾ ਜਾ ਰਿਹਾ ਹੈ ਤਾਂ ਜੋ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਇਨ੍ਹਾਂ ਕੋਲੋਂ ਮੋਟੇ ਫੰਡ ਪ੍ਰਾਪਤ ਕੀਤੇ ਜਾ ਸਕਣ। ਅੱਜ ਪੁੱਤਲਾ ਫੂਕਣ ਸਮੇਂ ਕਾਂਗਰਸੀ ਵਰਕਰਾਂ ਵਿਚ ਭਾਰੀ ਗੁੱਸਾ ਦੇਖਣ ਨੂੰ ਮਿਲਿਆ ਤੇ ਉਨ੍ਹਾਂ ਨੇ ਕੇਂਦਰ ਸਰਕਾਰ ਖਿਲਾਫ ਭਾਰੀ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਕੇ. ਕੇ. ਸ਼ਰਮਾ, ਪ੍ਰਦੀਪ ਸਿੰਘ ਭਲਾਈਪੁਰ, ਬਲਕਾਰ ਸਿੰਘ ਬੱਲ, ਵਰਿੰਦਰ ਸਿੰਘ ਵਿੱਕੀ ਭਿੰਡਰ, ਸੂਰਤਾ ਸਿੰਘ ਬੂਲੇਨੰਗਲ, ਸੰਜੀਵ ਭੰਡਾਰੀ, ਗੁਰਦੀਪ ਸਿੰਘ ਤੇ ਰੋਬਿਨ ਮਾਨ ਕੌਂਸਲਰ, ਮਾ. ਸਵਿੰਦਰ ਸਿੰਘ ਬੱਲ, ਲਾਡੀ ਨਿਰੰਜਨਪੁਰ, ਰਾਣਾ ਕਾਲੇਕੇ ਸਰਪੰਚ, ਮਾ. ਸੰਤੋਖ ਸਿੰਘ ਚੀਮਾ, ਭੱਪੀ ਵਡਾਲਾ ਸਰਪੰਚ, ਰਵੀ ਚੀਮਾ ਸਰਪੰਚ, ਯੁਵਰਾਜ ਸਿੰਘ ਸੋਨੀ, ਅਾਜ਼ਾਦ ਸਿੰਘ ਕੰਗ, ਵਰਿੰਦਰ ਸਿੰਘ ਮਿੱਠੂ ਸਰਪੰਚ, ਗੁਰਕੰਵਲ ਮਾਨ, ਅਰਜਨ ਸਿੰਘ ਸਰਾਂ, ਦੀਦਾਰ ਸਿੰਘ ਮੀਆਂਵਿੰਡ, ਨਵ ਪੱਡਾ, ਜੇ. ਪੀ. ਜਵੰਦਪੁਰ, ਸੰਨੀ ਭਲਾਈਪੁਰ, ਨਿਰਮਲ ਸਿੰਘ ਪੱਡਾ, ਗੁਰਮੇਜ ਸਿੰਘ ਚੀਮਾ, ਡਾ. ਸੁਖਵੰਤ ਸਿੰਘ ਬੱਲ, ਜਸਵਿੰਦਰ ਸਿੰਘ ਮੀਆਂਵਿੰਡ, ਤਜਿੰਦਰ ਸਿੰਘ ਮੀਆਂਵਿੰਡ, ਗੁਰਬਿੰਦਰ ਸਿੰਘ ਸਾਬੀ, ਜਗਦੀਪ ਸਿੰਘ ਫੇਰੂਮਾਨ ਆਦਿ ਹਾਜ਼ਰ ਸਨ।
