‘ਆਪ’ ਛੱਡ ਕਾਂਗਰਸ ’ਚ ਸ਼ਾਮਲ ਹੋਣ ਦੀ ਸੁਖਪਾਲ ਖਹਿਰਾ ਨੇ ਜਗਬਾਣੀ ਨੂੰ ਦੱਸੀ ਅਸਲ ਵਜ੍ਹਾ (ਵੀਡੀਓ)
Saturday, Jun 05, 2021 - 06:23 PM (IST)
ਜਲੰਧਰ (ਬਿਊਰੋ) - ਇਸ ਦੌਰ ’ਚ ਕਾਂਗਰਸ ਪਾਰਟੀ ਅੰਦਰ ਵੱਡੀ ਬਗਾਵਤ ਚੱਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ’ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ, ਜਿਸ ਦੀ ਹਾਈਕਮਾਨ ਵਲੋਂ ਸੁਣਵਾਈ ਕੀਤੀ ਜਾ ਰਹੀ ਹੈ। ਉਥੇ ਹੀ ਭੁੱਲਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਜਾਣ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਪੰਜਾਬ ’ਚ ਹੀ ਨਹੀਂ ਸਗੋਂ ਹੋਰ ਵੀ ਕਈ ਥਾਵਾਂ ’ਤੇ ਲੋਕਾਂ ਵਲੋਂ ਸਵਾਲ ਕੀਤੇ ਜਾ ਰਹੇ ਹਨ। ਭੁੱਲਥ ਹਲਕੇ ’ਚ ਇਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਖਹਿਰਾ ਕਾਂਗਰਸ ’ਚ ਸ਼ਾਮਲ ਹੋ ਗਏ ਹਨ, ਉਥੇ ਦੂਜੇ ਪਾਸੇ ਲੋਕ ਇਸ ਗੱਲ ਤੋਂ ਖਫ਼ਾ ਹੋ ਰਹੇ ਹਨ, ਕੈਪਟਨ ਅਮਰਿੰਦਰ ਸਿੰਘ ’ਤੇ ਸ਼ਬਦੀ ਹਮਲਾ ਕਰਨ ਵਾਲਾ ਖਹਿਰਾ ਅੱਜ ਕੈਪਟਨ ਨੂੰ ਪਸੰਦ ਕਿਵੇਂ ਪਸੰਦ ਕਰਨ ਲੱਗ ਪਿਆ? ਇਸ ਸਬੰਧ ’ਚ ਜਦੋਂ ਜਗਬਾਣੀ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੇਰੇ ਪਿਤਾ ਜੀ ਦੇ ਸਾਥੀ ਹਨ ਅਤੇ ਉਨ੍ਹਾਂ ਦੇ ਪੁਰਾਣੇ ਸਬੰਧ ਹਨ। ਇਨ੍ਹਾਂ ਦੇ ਮਕਾਨ ਵੀ ਇਕੱਠੇ ਸਨ। ਸੁਖਪਾਲ ਨੇ ਕਿਹਾ ਕਿ ਮੇਰੇ ਵਲੋਂ ਵਿਰੋਧ ਕੀਤੇ ਜਾਣ ’ਤੇ ਮੁੱਖ ਮੰਤਰੀ ਨੇ ਮੇਰਾ ਸਾਥ ਦਿੱਤਾ। ਜਿਹੜੀ ਪਾਰਟੀ ਲਈ ਮੈਂ ਆਪਣੇ ’ਤੇ ਮਾਮਲਾ ਦਰਜ ਕਰਵਾ ਲਿਆ, ਉਸ ਨੇ ਮੇਰੇ ਨਾਲ ਬਹੁਤ ਗ਼ਲਤ ਕੀਤਾ।
ਪੜ੍ਹੋ ਇਹ ਵੀ ਖ਼ਬਰ - ਡਰੇਨ ’ਚ ਨਹਾਉਂਦੇ ਸਮੇਂ ਡੁੱਬਿਆ 16 ਸਾਲਾ ਬੱਚਾ, ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵੇਖੀ ਫੋਟੋ ਤਾਂ ਉੱਡੇ ਹੋਸ਼
ਖਹਿਰਾ ਨੇ ਕਿਹਾ ਕਿ ਮੈਂ ਸਾਰੇ ਮੁੱਦਿਆਂ ਦੇ ਸਬੰਧ ’ਚ ਸਰਕਾਰ ਦਾ ਵਿਰੋਧ ਕੀਤਾ। ਸਰਕਾਰ ਨੇ ਮੇਰੇ ’ਤੇ ਐੱਮ.ਡੀ.ਪੀ ਦਾ ਮਨਘੜਤ ਕੇਸ ਫਾਜ਼ਿਲਕਾ ’ਚ ਬਣਾ ਦਿੱਤਾ। ਜਿਨ੍ਹਾਂ ਲਈ ਮੈਂ ਇਹ ਸਭ ਕੁਝ ਕੀਤਾ, ਜਿਸ ਪਾਰਟੀ ਲਈ ਮੈਂ ਕੇਸ ਲੜ ਰਿਹਾ ਸੀ, ਉਹ ਮਜੀਠਿਆ ਤੋਂ ਮੁਆਫ਼ੀ ਮੰਗ ਕੇ ਭੱਜ ਗਏ। ਖਹਿਰਾ ਨੇ ਕਿਹਾ ਕਿ ਜਿਹੜੀ ਪਾਰਟੀ ਲਈ ਮੈਂ ਆਪਣੇ ’ਤੇ ਮਾਮਲਾ ਦਰਜ ਕਰਵਾ ਲਿਆ ਅਤੇ ਹੁਣ ਵੀ ਜੋ ਈ.ਡੀ. ਦੀ ਛਾਪੇਮਾਰੀ ਹੋਈ, ਉਸ ਦੇ ਸਬੰਧ ’ਚ ਮੇਰੇ ’ਤੇ ਜੋ ਕਾਰਵਾਈ ਹੋਈ, ਉਸ ਪਾਰਟੀ ਨੇ ਮੇਰਾ ਸਾਥ ਹੀ ਨਹੀਂ ਦਿੱਤਾ। ਉਸ ਪਾਰਟੀ ਨੇ ਮੇਰੇ ਨਾਲ ਖੜ੍ਹੇ ਤਾਂ ਕੀ ਹੋਣਾ ਸੀ, ਸਗੋਂ ਉਨ੍ਹਾਂ ਨੇ ਮੈਨੂੰ ਟਵੀਟਰ ਤੋਂ ਕੱਢ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਖਹਿਰਾ ਨੇ ਕਿਹਾ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ‘ਆਪ’ ਕਿਹੋ ਜਿਹੀ ਪਾਰਟੀ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ’ਚ ਜੋ ਛੋਟੀਆਂ ਪਾਰਟੀਆਂ ਬਣਾਈਆਂ ਗਈਆਂ ਹਨ, ਉਨ੍ਹਾਂ ਦਾ ਲਾਭ ਕਿਸੇ ਨੂੰ ਨਹੀਂ ਹੋ ਰਿਹਾ। ਇਸੇ ਲਈ ਅਸੀਂ ਇਨ੍ਹਾਂ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਬੈਠਕਾਂ ਕੀਤੀਆਂ। ਇਹ ਬੈਠਕਾਂ ਕਿਸੇ ਨਾ ਕਿਸੇ ਗੱਲ ਦੇ ਸਬੰਧ ’ਚ ਹੁੰਦੀਆਂ ਹਨ। ਖਹਿਰਾ ਨੇ ਕਿਹਾ ਕਿ ਸਾਨੂੰ ਇਕ ਸੱਜਣ ਨੇ ਸਲਾਹ ਦਿੱਤੀ ਕਿ ਤੁਸੀਂ ਬੈਠਕਾਂ ’ਚ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਨੂੰ ਵੀ ਸ਼ਾਮਲ ਕਰ ਲਓ। ਖਹਿਰਾ ਨੇ ਕਿਹਾ ਕਿ ਸਭ ਕੁਝ ਕਰਨ ਦੇ ਬਾਵਜੂਦ ਕਿਸੇ ਨੇ ਵੀ ਇਕ ਧਿਰ ਬਣਾਉਣ ਦੇ ਫ਼ੈਸਲੇ ਨੂੰ ਹਾਂ ਨਹੀਂ ਕੀਤੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : ਨਾਲੀ ਦੇ ਪਾਣੀ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਖੂਨੀ ਵਾਰਦਾਤ, ਚੱਲੀਆਂ ਗੋਲੀਆਂ
ਕੈਪਟਨ ਦੀ ਕਾਰਗੁਜ਼ਾਰੀ ’ਤੇ ਪੁੱਛੇ ਗਏ ਸਵਾਲ ’ਤੇ ਖਹਿਰਾ ਨੇ ਕਿਹਾ ਕਿ ਉਹ ਮੇਰੇ ਪਿਤਾ ਦੀ ਉਮਰ ਦੇ ਸਾਮਾਨ ਹਨ ਅਤੇ ਉਹ ਵੱਡੇ ਹਨ। ਉਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਛੱਡ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਤੋਂ ਇਲਾਵਾ ਮੇਰੇ ਕੋਲ ਕੋਈ ਹੋਰ ਰਾਹ ਨਹੀਂ ਸੀ। ਲੋਕ ਮੇਰੇ ਬਾਰੇ ਜੋ ਗੱਲਾਂ ਕਰ ਰਹੇ ਹਨ, ਉਸ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਆਉਣ ਵਾਲੇ ਸਮੇਂ ’ਚ ਜਦੋਂ ਲੋਕ ਮੇਰਾ ਕੰਮ ਵੇਖਣਗੇ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਨਹੀਂ ਬਦਲਿਆ ਬਸ ਪਾਰਟੀ ਬਦਲੀ ਹੈ। ਮੈਂ ਕੰਮ ਉਸੇ ਤਰ੍ਹਾਂ ਕਰਾਂਗਾਂ, ਜਿਵੇਂ ਪਹਿਲਾ ਕਰ ਰਿਹਾ ਸੀ।
ਪੜ੍ਹੋ ਇਹ ਵੀ ਖ਼ਬਰ - ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਨਹੀਂ ਜਾਵੇਗਾ ‘ਪਾਕਿਸਤਾਨ’
ਬੀਬੀ ਖਾਲੜਾ ਨੇ ਖਹਿਰਾ ਦੇ ਕਾਂਗਰਸ ’ਚ ਸ਼ਾਮਲ ਹੋਣ ’ਤੇ ਕਿਹਾ ਕਿ ਕੋਰੋਨਾ ਦਾ ਦੌਰ ਚੱਲ ਰਿਹਾ ਹੈ, ਜਿਸ ’ਚ ਹਜ਼ਾਰਾ ਲੋਕ ਸ਼ਹਾਦਤ ਪਾ ਰਹੇ ਹਨ ਬਸ ਸਮਝ ਲਓ ਕੀ ਖਹਿਰਾ ਵੀ ਸ਼ਹਾਦਤ ਪਾ ਗਿਆ। ਇਸ ਗੱਲ ਦਾ ਜਵਾਬ ਦਿੰਦੇ ਹੋਏ ਖਹਿਰਾ ਨੇ ਕਿਹਾ ਕਿ ਉਹ ਲੋਕਾਂ ਨੂੰ ਕੁਝ ਨਹੀਂ ਕਹਿ ਸਕਦੇ। ਖਹਿਰਾ ਨੇ ਕਿਹਾ ਕਿ ਮੇਰੇ ਕੋਲ ਬਹੁਤ ਸਾਰੀਆਂ ਪਾਰਟੀਆਂ ’ਚ ਸ਼ਾਮਲ ਹੋਣ ਦਾ ਮੌਕਾ ਸੀ ਪਰ ਮੈਨੂੰ ਸਿਰਫ਼ ਕਾਂਗਰਸ ਹੀ ਚੰਗੀ ਲੱਗੀ। ਕਾਂਗਰਸ ਪਾਰਟੀ ’ਚ ਮੈਂ ਪਹਿਲਾਂ ਵੀ ਰਹਿ ਚੁੱਕਾ ਹਾਂ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਜ਼ਿਲ੍ਹੇ ’ਚ ਬਲੈਕ ਫੰਗਸ ਦਾ ਕਹਿਰ ਜਾਰੀ, 2 ਮਰੀਜ਼ ਹੋਰ ਆਏ ਸਾਹਮਣੇ