ਰੈਫਰੈਂਡਮ-2020 ਦੇ ਵਿਰੋਧ ’ਚ ਕਾਂਗਰਸ ਸੇਵਾ ਦਲ ਦੇ ਮੈਂਬਰਾਂ ਵੱਲੋਂ ਰੋਸ ਵਿਖਾਵਾ

08/22/2018 1:33:46 AM

ਹੁਸ਼ਿਆਰਪੁਰ,   (ਘੁੰਮਣ)-  ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਮੈਂਬਰਾਂ ਨੇ ਸੂਬਾ ਕਨਵੀਨਰ ਐਡਵੋਕੇਟ ਪੰਕਜ ਕ੍ਰਿਪਾਲ ਅਤੇ ਜ਼ਿਲਾ ਕਾਂਗਰਸ ਸੇਵਾ ਦਲ ਹੁਸ਼ਿਆਰਪੁਰ ਦੇ ਮੁੱਖ ਸੰਗਠਕ ਭੁੱਲਾ ਰਾਣਾ ਦੀ ਅਗਵਾਈ ’ਚ ਰੈਫਰੈਂਡਮ-2020 ਦੇ ਵਿਰੋਧ ’ਚ ਗਡ਼੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਸੇਵਾ ਦਲ ਦੇ ਵਰਕਰਾਂ ਨੇ ਅੱਤਵਾਦ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕੁਝ ਦੇਰ ਟਰੈਫਿਕ ਵੀ ਜਾਮ ਕੀਤਾ। 
ਇਸ ਮੌਕੇ ਐਡਵੋਕੇਟ ਪੰਕਜ ਕ੍ਰਿਪਾਲ ਨੇ ਕਿਹਾ ਕਿ ਵਿਦੇਸ਼ਾਂ ’ਚ ਬੈਠੇ ਅੱਤਵਾਦੀਆਂ ਵੱਲੋਂ ਰੈਫਰੈਂਡਮ-2020 ਰਾਹੀਂ ਪੰਜਾਬ ਦਾ ਮਾਹੌਲ ਮੁਡ਼ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅੱਤਵਾਦ ਦੇ ਕਾਲੇ ਦਿਨਾਂ ’ਚ 35 ਹਜ਼ਾਰ ਬੇਗੁਨਾਹ ਸ਼ਹੀਦ ਹੋਏ ਸਨ ਅਤੇ ਅੱਜ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਪੰਜਾਬ ਵਿਚ ਸ਼ਾਂਤੀ ਸਥਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਮੁਡ਼ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਸੇਵਾ ਦਲ ਦੇ ਵਰਕਰ ਰੈਫਰੈਂਡਮ 2020 ਦਾ ਡਟ ਕੇ ਵਿਰੋਧ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਸੇਵਾ ਦਲ ਗਡ਼੍ਹਸ਼ੰਕਰ ਦੇ ਮੁੱਖ ਸੰਗਠਕ ਰਿੰਕਾ ਚੌਧਰੀ, ਰਾਣੀ ਭੱਟੀ ਪ੍ਰਧਾਨ ਬਲਾਕ ਮਹਿਲਾ ਕਾਂਗਰਸ ਗਡ਼੍ਹਸ਼ੰਕਰ, ਜਗਤਾਰ ਸਿੰਘ ਸਾਧੋਵਾਲ, ਨਰਿੰਦਰ ਸਿੰਘ, ਹਰਮੇਸ਼ਵਰ ਸਿੰਘ, ਪ੍ਰਿਥਵੀ ਸਿੰਘ, ਹਰੀ ਓਮ, ਬਿਸ਼ੰਬਰ, ਸੁਰਿੰਦਰ ਰਾਣਾ, ਰਾਜੇਸ਼ ਸ਼ਰਮਾ, ਰੋਹਿਤ ਸ਼ਰਮਾ, ਰਾਜੇਸ਼ ਗੁਪਤਾ, ਲਾਲੀ ਸੈਲਾ, ਕ੍ਰਿਸ਼ਨ ਗੋਪਾਲ ਨਈਅਰ, ਸੁਰਿੰਦਰ ਪ੍ਰਭਾਕਰ ਆਦਿ  ਵੀ ਹਾਜ਼ਰ ਸਨ।


Related News