ਕਾਂਗਰਸ ਨੇ ਜਾਰੀ ਕੀਤੀ ਚੌਥੀ ਸੂਚੀ, ਦੋ ਉਮੀਦਵਾਰ ਬਦਲੇ

01/13/2017 8:00:16 PM

ਚੰਡੀਗੜ੍ਹ— ਕਾਂਗਰਸ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ 117 ਸੀਟਾਂ ਲਈ ਆਪਣੀ ਚੌਥੀ ਸੂਚੀ ਜਾਰੀ ਕਰ ਦਿੱਤੀ ਗਈ ਜਿਸ ''ਚ 2 ਉਮੀਦਵਾਰਾਂ ਦੇ ਨਾਂ ਬਦਲ ਦਿੱਤੇ ਗਏ ਹਨ। ਜਲੰਧਰ ਨਾਰਥ ਵਿਧਾਨ ਸਭਾ ਸੀਟ ''ਤੇ ਪਾਰਟੀ ਦੇ ਉਮੀਦਵਾਰ ਤੇਜਿੰਦਰ ਬਿੱਟੂ ਅਤੇ ਭਦੌੜ ਸੀਟ ''ਤੇ ਨਿਰਮਲ ਸਿੰਘ ਨਿੰਮਾ ਦੇ ਵਿਰੋਧ ਨੂੰ ਕਾਂਗਰਸ 24 ਘੰਟੇ ਵੀ ਸਹਿਣ ਨਹੀਂ ਕਰ ਸਕੀ। ਪਾਰਟੀ ਨੇ 24 ਘੰਟਿਆਂ ਦੇ ਅੰਦਰ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰਦਿਆਂ ਇਨ੍ਹਾਂ ਦੋਵਾਂ ਸੀਟਾਂ ''ਤੇ ਉਮੀਦਵਾਰ ਬਦਲ ਦਿੱਤੇ ਹਨ। ਹਾਲਾਂਕਿ ਜਲੰਧਰ ਨਾਰਥ ਸੀਟ ''ਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਤੇ ਉਨ੍ਹਾਂ ਦੇ ਸਮਰਥਕਾਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਤੇ ਹੈਨਰੀ ਪਰਿਵਾਰ ਦੀ ਥਾਂ ''ਤੇ ਕੇਂਦਰੀ ਹਲਕੇ ਤੋਂ ਵਿਧਾਇਕ ਰਹੇ ਰਾਜਕੁਮਾਰ ਗੁਪਤਾ ''ਤੇ ਦਾਅ ਖੇਡਿਆ ਗਿਆ ਹੈ। ਦੂਜੇ ਪਾਸੇ ਭਦੌੜ ''ਚ ਨਿਰਮਲ ਸਿੰਘ ਨਿੰਮਾ ਦੀ ਥਾਂ ਜੁਗਿੰਦਰ ਸਿੰਘ ਪੰਜਗਰਾਈ ਨੂੰ ਮੈਦਾਨ ''ਚ ਉਤਾਰਿਆ ਗਿਆ ਹੈ। ਇਸ ਸੂਚੀ ''ਚ 10 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਉਮੀਦਵਾਰਾਂ ਦੇ ਨਾਂ ਇਸ ਤਰ੍ਹਾਂ ਹਨ।

ਸੁਜਾਨਪੁਰ -ਅਮਿਤ ਸਿੰਘ

ਅੰਮ੍ਰਿਤਸਰ ਨਾਰਥ - ਸੁਨੀਲ ਦੱਤੀ

ਸ਼ਾਹਕੋਟ - ਹਰਦੇਵ ਸਿੰਘ ਲਾਡੀ

ਜਲੰਧਰ ਵੈਸਟ - ਸੁਸ਼ੀਲ ਰਿੰਕੂ

ਜਲੰਧਰ ਨਾਰਥ - ਰਾਜ ਕੁਮਾਰ ਗੁਪਤਾ

ਗੜ੍ਹਸ਼ੰਕਰ - ਲਵ ਕੁਮਾਰ ਗੋਲਡੀ

ਰੂਪਨਗਰ - ਬਰਿੰਦਰ ਢਿਲੋਂ

ਸਾਹਨੇਵਾਲ- ਸਤਵਿੰਦਰ ਬਿੱਟੀ

ਜਗਰਾਓਂ - ਗੇਜਾ ਰਾਮ

ਭਦੌੜ - ਜੁਗਿੰਦਰ ਸਿੰਘ ਪੰਜਗਰਾਈ


Related News