ਲੁਧਿਆਣਾ ''ਚ ਕਾਂਗਰਸ ਦੀ ਵਰਕਰ ਮਿਲਣੀ, ਮੁੱਖ ਮੰਤਰੀ ਚੰਨੀ ਕਰ ਸਕਦੇ ਨੇ ਵੱਡੇ ਐਲਾਨ (ਤਸਵੀਰਾਂ)

Monday, Nov 22, 2021 - 12:31 PM (IST)

ਲੁਧਿਆਣਾ ''ਚ ਕਾਂਗਰਸ ਦੀ ਵਰਕਰ ਮਿਲਣੀ, ਮੁੱਖ ਮੰਤਰੀ ਚੰਨੀ ਕਰ ਸਕਦੇ ਨੇ ਵੱਡੇ ਐਲਾਨ (ਤਸਵੀਰਾਂ)

ਲੁਧਿਆਣਾ (ਰਾਹੁਲ) : ਲੁਧਿਆਣਾ ਦੇ ਗਿੱਲ ਰੋਡ ਦਾਣਾ ਮੰਡੀ 'ਚ ਆਯੋਜਿਤ ਰੈਲੀ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵੀ ਪੁੱਜ ਰਹੇ ਹਨ। ਰੈਲੀ ਦੌਰਾਨ ਮੁੱਖ ਮੰਤਰੀ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ ਅਤੇ ਪਾਰਟੀ ਪ੍ਰਤੀ ਜੋਸ਼ ਭਰਨਗੇ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਵੱਡੇ ਐਲਾਨ ਕੀਤੇ ਜਾ ਸਕਦੇ ਹਨ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਲਈ ਮੁੱਖ ਮੰਤਰੀ ਵੱਲੋਂ ਪਾਰਟੀ ਵਰਕਰਾਂ ਨਾਲ ਗੱਲਬਾਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪਠਾਨਕੋਟ ਤੋਂ ਵੱਡੀ ਖ਼ਬਰ : ਆਰਮੀ ਕੈਂਪ ਦੇ ਤ੍ਰਿਵੇਣੀ ਗੇਟ ਕੋਲ ਗ੍ਰਨੇਡ ਧਮਾਕਾ, ਹਾਈ ਅਲਰਟ 'ਤੇ ਪੁਲਸ 

PunjabKesari
ਇਕੱਠੇ ਨਜ਼ਰ ਆਉਣਗੇ ਚੰਨੀ-ਸਿੱਧੂ
ਕਾਂਗਰਸ ਹਾਈਕਮਾਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਅੰਦਰੂਨੀ ਸਬੰਧ ਤਾਂ ਠੀਕ ਨਹੀਂ ਹੋ ਰਹੇ ਹਨ ਪਰ ਚੋਣਾਂ ਆਉਣ ਦੇ ਮੱਦੇਨਜ਼ਰ ਜਨਤਾ ਦੇ ਸਾਹਮਣੇ ਇਕਜੁੱਟਤਾ ਦਿਖਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਏਅਰਟੈੱਲ ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਮਹਿੰਗੇ ਕੀਤੇ 'ਪ੍ਰੀਪੇਡ' ਪਲਾਨ

PunjabKesari

ਇਸ ਦੀ ਸ਼ੁਰੂਆਤ ਲੁਧਿਆਣਾ ਤੋਂ ਹੋਵੇਗੀ, ਜਿੱਥੇ ਚੰਨੀ ਅਤੇ ਸਿੱਧੂ ਇਕ-ਦੂਜੇ ਤੋਂ ਨਾਰਾਜ਼ ਹੋਣ ਤੋਂ ਬਾਅਦ ਪਹਿਲੀ ਵਾਰ ਮੰਚ ਸਾਂਝਾ ਕਰਨਗੇ। 
ਇਹ ਵੀ ਪੜ੍ਹੋ : ਨਾਰਾਜ਼ ਹੋਣ ਮਗਰੋਂ ਪਹਿਲੀ ਵਾਰ ਇਕ-ਦੂਜੇ ਨਾਲ ਮੰਚ ਸਾਂਝਾ ਕਰਨਗੇ 'ਚੰਨੀ-ਸਿੱਧੂ', ਕੇਜਰੀਵਾਲ ਨਾਲ ਹੋਵੇਗਾ ਸਾਹਮਣਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News