ਭਰਾ-ਭੈਣ ਦੀ ਕੁੰਡਲੀ 'ਚ ਚੱਲ ਰਹੀ ਹੈ ਸ਼ਨੀ ਦੀ ਸਾੜ੍ਹਸਤੀ

Friday, Jan 25, 2019 - 10:48 AM (IST)

ਭਰਾ-ਭੈਣ ਦੀ ਕੁੰਡਲੀ 'ਚ ਚੱਲ ਰਹੀ ਹੈ ਸ਼ਨੀ ਦੀ ਸਾੜ੍ਹਸਤੀ

ਲੁਧਿਆਣਾ (ਨਰੇਸ਼ ਕੁਮਾਰ)—ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਆਪਣੀ ਭੈਣ ਪ੍ਰਿਯੰਕਾ ਗਾਂਧੀ ਨੂੰ ਪੂਰਬੀ ਯੂ. ਪੀ. ਦੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਜਨਰਲ ਸਕੱਤਰ ਬਣਾ ਕੇ ਸਰਗਰਮ ਸਿਆਸਤ ਵਿਚ ਉਤਾਰ ਦਿੱਤਾ ਹੈ। ਸਿਆਸਤ ਦੇ ਜਾਣਕਾਰ ਇਸ ਨੂੰ ਰਾਹੁਲ ਦਾ ਟ੍ਰੰਪ ਕਾਰਡ ਦੱਸ ਰਹੇ ਹਨ ਪਰ ਜੋਤਿਸ਼ ਦੇ ਲਿਹਾਜ ਨਾਲ ਪ੍ਰਿਯੰਕਾ ਪਾਰਟੀ ਨੂੰ ਆਸ ਅਨੁਸਾਰ ਸਫਲਤਾ ਨਹੀਂ ਦਿਵਾ ਸਕੇਗੀ। 'ਜਗ ਬਾਣੀ' ਨੇ ਪ੍ਰਸਿੱਧ ਜੋਤਸ਼ੀਆਂ ਨਾਲ ਭਰਾ-ਭੈਣ ਦੀ ਕੁੰਡਲੀ ਦਾ ਵਿਸ਼ਲੇਸ਼ਣ ਕਰਵਾਇਆ ਹੈ ਅਤੇ ਇਸ ਵਿਸ਼ਲੇਸ਼ਣ ਦਾ ਸਾਰ ਇਹ ਹੈ ਕਿ ਪ੍ਰਿਯੰਕਾ ਰਾਹੁਲ ਦੀਆਂ ਆਸਾਂ 'ਤੇ ਖਰੀ ਨਹੀਂ ਉਤਰ ਸਕੇਗੀ ਅਤੇ ਰਾਹੁਲ ਦਾ 2019 ਵਿਚ ਵੀ ਪੀ. ਐੱਮ. ਬਣਨਾ ਸੰਭਵ ਨਹੀਂ ਹੋ ਸਕੇਗਾ।

ਰਾਹੁਲ ਗਾਂਧੀ ਦੀ ਕੁੰਡਲੀ ਵਿਚ ਯੋਗ
ਲਗਨ ਦਾ ਸਵਾਮੀ ਸ਼ੁੱਕਰ ਕੇਂਦਰ ਵਿਚ ਦਸਵੇਂ ਭਾਵ 'ਚ। ਲਗਨ ਦਾ ਸਵਾਮੀ ਕੇਂਦਰ ਵਿਚ ਚੰਗਾ ਮੰਨਿਆ ਜਾਂਦਾ ਹੈ।
ਸੂਰਜ ਅਤੇ ਚੰਦਰਮਾ ਦੋਵੇਂ ਆਡ ਰਾਸ਼ੀਆਂ ਵਿਚ ਮਹਾਭਾਗਿਆਯੋਗ ਬਣਾ ਰਹੇ ਹਨ।
ਕੁੰਡਲੀ ਵਿਚ ਲਗਨ ਵਿਚ ਬੈਠਾ ਨਵਮਾਂਸ਼ ਕੁੰਡਲੀ ਵਿਚ ਵੀ ਇਸੇ ਸਥਿਤੀ ਵਿਚ ਵਰਗਾਤਮ ਬਣ ਗਿਆ ਹੈ।
ਰਾਹੁਲ ਦੀ ਕੁੰਡਲੀ ਵਿਚ ਸ਼ਨੀ ਨੀਚ ਰਾਸ਼ੀ ਵਿਚ ਹੈ ਪਰ ਸ਼ਨੀ ਲਗਨ ਦੇ ਸਵਾਮੀ ਸ਼ੁੱਕਰ ਨਾਲ ਕੇਂਦਰ ਵਿਚ ਹੋਣ ਕਾਰਨ ਨੀਚ ਭੰਗ ਰਾਜਯੋਗ ਬਣਾ ਰਿਹਾ ਹੈ।
ਬੁੱਧ ਹਾਲਾਂਕਿ ਰਾਹੁਲ ਦੀ ਕੁੰਡਲੀ ਵਿਚ 8ਵੇਂ ਭਾਵ ਵਿਚ ਹੈ ਪਰ ਨਵਮਾਂਸ਼ ਕੁੰਡਲੀ ਵਿਚ 8ਵੇਂ ਭਾਵ ਵਿਚ ਹੋਣ ਨਾਲ ਇਹ ਵਰਗਾਤਮ ਸਥਿਤੀ ਵਿਚ ਆ ਗਿਆ ਹੈ।

ਪ੍ਰਿਯੰਕਾ ਦੀ ਕੁੰਡਲੀ 'ਚ ਯੋਗ
ਕੁੰਡਲੀ ਵਿਚ ਸੂਰਜ ਧਨ ਰਾਸ਼ੀ ਵਿਚ ਹੈ। ਐਨਵਮਾਂਸ਼ ਵਿਚ ਵੀ ਧਨ ਵਿਚ ਹੋਣ ਦੇ ਕਾਰਨ ਵਰਗਾਤਮ ਸਥਿਤੀ ਵਿਚ ਆ ਗਿਆ ਹੈ। ਵਰਗਾਤਮ ਗ੍ਰਹਿ ਆਪਣੀ ਦਸ਼ਾ ਜਾਂ ਮਹਾਦਸ਼ਾ ਵਿਚ ਚੰਗਾ ਫਲ ਦਿੰਦੇ ਹਨ।
ਕੁੰਡਲੀ ਵਿਚ 4 ਗ੍ਰਹਿ ਸੂਰਜ, ਬੁੱਧ, ਮੰਗਲ ਤੇ ਗੁਰੂ ਕੇਂਦਰ ਵਿਚ ਹਨ। ਕੇਂਦਰ ਵਿਚ ਇੰਨੇ ਗ੍ਰਹਿਆਂ ਨਾਲ ਕੁੰਡਲੀ ਮਜ਼ਬੂਤ ਬਣ ਰਹੀ ਹੈ। ਲਗਨ ਦਾ ਸਵਾਮੀ ਕੇਂਦਰ ਵਿਚ ਆਉਣ ਨਾਲ ਸ਼ਖਸੀਅਤ ਨੂੰ ਮਜ਼ਬੂਤੀ ਮਿਲਦੀ ਹੈ।
8ਵੇਂ ਭਾਵ ਦਾ ਮਾਲਕ ਸ਼ਨੀ 12ਵੇਂ ਭਾਵ ਵਿਚ ਬੈਠ ਕੇ ਉਲਟ ਰਾਜਯੋਗ ਬਣਾ ਰਿਹਾ ਹੈ।
ਦਸਵੇਂ ਭਾਵ ਵਿਚ ਬੈਠਾ 11ਵੇਂ ਭਾਵ ਦਾ ਸਵਾਮੀ ਮੰਗਲ ਕੁਲਦੀਪਕ ਯੋਗ ਬਣਾ ਰਿਹਾ ਹੈ।
ਲਗਨ ਦਾ ਸਵਾਮੀ ਬੁੱਧ ਸੱਤਵੇਂ ਭਾਵ ਵਿਚ ਬੈਠ ਕੇ ਸੱਤਵੀ ਦ੍ਰਿਸ਼ਟੀ ਨਾਲ ਲਗਨ ਨੂੰ ਵੇਖ ਰਿਹਾ ਹੈ।

PunjabKesari

ਪੀ. ਐੱਮ. ਵਾਲੀ ਨਹੀਂ ਹੈ ਰਾਹੁਲ ਦੀ ਕੁੰਡਲੀ
ਰਾਹੂ 7 ਮਾਰਚ ਨੂੰ ਰਾਹੁਲ ਦੀ ਕੁੰਡਲੀ ਵਿਚ ਨੌਵੇਂ ਘਰ ਵਿਚ ਸੂਰਜ ਦੇ ਉਪਰੋਂ ਗੋਚਰ ਕਰੇਗਾ। ਜਦਕਿ ਕੇਤੂ ਚੰਦਰਮਾ ਦੇ ਉਪਰੋਂ ਗੋਚਰ ਕਰੇਗਾ, ਸ਼ਨੀ ਪਹਿਲਾਂ ਤੋਂ ਧਨ ਰਾਸ਼ੀ ਚੰਦਰਮਾ ਦੇ ਉਪਰੋਂ ਗੋਚਰ ਕਰ ਰਿਹਾ ਹੈ ਅਤੇ ਰਾਹੁਲ 'ਤੇ ਸ਼ਨੀ ਦੀ ਸਾੜ੍ਹਸਤੀ ਚੱਲ ਰਹੀ ਹੈ।
ਸਿਤਾਰਿਆਂ ਦਾ ਇਹ ਗੋਚਰ ਰਾਹੁਲ ਨੂੰ ਆਪਣਿਆਂ ਤੋਂ ਦੂਰ ਕਰੇਗਾ ਅਤੇ ਕਾਂਗਰਸ ਦੇ ਸਿਆਸੀ ਸਾਥੀ ਸਿਆਸਤ ਦੇ ਮੈਦਾਨ ਵਿਚ ਰਾਹੁਲ ਨੂੰ ਧੋਖਾ ਦੇ ਸਕਦੇ ਹਨ। ਰਾਹੁਲ ਦੀ ਕੁੰਡਲੀ ਵਿਚ 16 ਅਪ੍ਰੈਲ 2019 ਤੋਂ ਰਾਹੂ ਦੀ ਮਹਾਦਸ਼ਾ ਸ਼ੁਰੂ ਹੋਵੇਗੀ ਅਤੇ ਇਸੇ ਮਿਤੀ ਦੇ ਆਸ–ਪਾਸ ਚੋਣਾਂ ਹੋਣ ਦੀ ਸੰਭਾਵਨਾ ਹੈ। ਭਾਵ ਜਦੋਂ ਰਾਹੁਲ ਦੀ ਕੁੰਡਲੀ ਵਿਚ ਰਾਹੂ ਦੀ ਮਹਾਦਸ਼ਾ ਸ਼ੁਰੂ ਹੋਵੇਗੀ, ਉਦੋਂ ਦੇਸ਼ ਵਿਚ ਚੋਣਾਂ ਦਾ ਪਹਿਲਾਂ ਪੜਾਅ ਚੱਲ ਰਿਹਾ ਹੈ। ਰਾਹੁਲ ਦੀ ਕੁੰਡਲੀ ਵਿਚ 5ਵੇਂ ਭਾਵ ਵਿਚ ਬੈਠਾ ਰਾਹੂ ਸੂਰਜ ਦੀ ਤਾਕਤ ਨੂੰ ਘਟਾ ਰਿਹਾ ਹੈ ਅਤੇ ਸਿਆਸੀ ਵਿਅਕਤੀ ਦੀ ਕੁੰਡਲੀ ਵਿਚ ਸੂਰਜ ਤਾਕਤਵਰ ਹੋਣਾ ਚਾਹੀਦਾ ਹੈ ਕਿਉਂਕਿ ਸੂਰਜ ਨੂੰ ਰਾਜ ਦਰਬਾਰ ਮੰਨਿਆ ਗਿਆ ਹੈ। ਇਹ ਹਿਸਾਬ ਨਾਲ ਰਾਹੁਲ ਦੀ ਕੁੰਡਲੀ ਪੀ. ਐੱਮ. ਵਾਲੀ ਕੁੰਡਲੀ ਨਹੀਂ ਜਾਪ ਰਹੀ। ਰਾਹੁਲ ਦੀ ਕੁੰਡਲੀ ਵਿਚ ਲਗਨ ਵਿਚ ਬੈਠਾ ਬ੍ਰਹਿਸਪਤੀ ਉਨ੍ਹਾਂ ਨੂੰ ਮਾਣ-ਸਨਮਾਨ ਤੇ ਪ੍ਰਸਿੱਧੀ ਤਾਂ ਦਿਵਾ ਰਿਹਾ ਹੈ ਪਰ 8ਵੇਂ ਘਰ ਵਿਚ ਬੈਠੇ ਬੁੱਧ ਤੇ ਪੰਜਵੇਂ ਘਰ ਵਿਚ ਬੈਠੇ ਰਾਹੂ ਰਾਹੁਲ ਦੀਆਂ ਕੋਸ਼ਿਸ਼ਾਂ ਨੂੰ ਭਰਪੂਰ ਨਹੀਂ ਹੋਣ ਦੇ ਰਹੇ।

ਭਰਾ 'ਤੇ ਭਾਰੀ ਪਏਗਾ ਪ੍ਰਿਯੰਕਾ ਦਾ ਰਾਹੂ
ਪ੍ਰਿਯੰਕਾ ਦਾ ਜਨਮ ਦਿਨ ਇਸੇ ਮਹੀਨੇ 12 ਤਰੀਕ ਨੂੰ ਸੀ ਅਤੇ ਜਨਮ ਦਿਨ ਦੇ ਦਿਨ ਨਿਕਲੀ ਵਰਸ਼ਫਲ ਕੁੰਡਲੀ ਵਿਚ ਰਾਹੂ ਤੀਸਰੇ ਭਾਵ ਵਿਚ ਆ ਗਿਆ ਹੈ ਅਤੇ ਰਾਹੂ ਦੀ ਇਹ ਸਥਿਤੀ ਭਰਾ ਲਈ ਬਹੁਤੀ ਚੰਗੀ ਨਹੀਂ।
ਕੁੰਡਲੀ ਵਿਚ ਮੰਗਲ ਚੌਥੇ ਭਾਵ ਵਿਚ ਹੋਣ ਦੇ ਕਾਰਨ ਪ੍ਰਿਯੰਕਾ ਦੀ ਆਪਣੀ ਹਰਮਨ ਪਿਆਰਤਾ ਵਿਚ ਤਾਂ ਵਾਧਾ ਹੋ ਸਕਦਾ ਹੈ ਪਰ ਭਰਾ ਨੂੰ ਸਿਆਸੀ ਸਾਥੀਆਂ ਤੋਂ ਧੋਖਾ ਮਿਲਣ ਦੇ ਬੜੇ ਯੋਗ ਹਨ। ਪ੍ਰਿਯੰਕਾ ਦੇ ਜਨਮ ਦਿਨ ਦੇ ਬਾਅਦ ਹੀ ਉਤਰ ਪ੍ਰਦੇਸ਼ ਵਿਚ ਸਪਾ ਤੇ ਬਸਪਾ ਨੇ ਕਾਂਗਰਸ ਦਾ ਸਾਥ ਛੱਡਿਆ ਹੈ ਅਤੇ ਬਿਹਾਰ ਵਿਚ ਵੀ ਕਾਂਗਰਸ ਨੂੰ ਇਸੇ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕ ਸਭਾ ਚੋਣਾਂ ਦੌਰਾਨ ਪ੍ਰਿਯੰਕਾ ਆਪਣੇ ਭਾਸ਼ਣਾਂ ਨਾਲ ਆਕਰਸ਼ਕ ਤਾਂ ਕਰੇਗੀ ਪਰ ਉੱਤਰ ਪ੍ਰਦੇਸ਼ ਵਿਚ ਆਪਣੇ ਪ੍ਰਭਾਵ ਦੇ ਨਾਲ ਬਹੁਤ ਜ਼ਿਆਦਾ ਸੀਟਾਂ ਲਿਆਉਣ ਦੀ ਸੰਭਾਵਨਾ ਬਹੁਤ ਘੱਟ ਹੈ। ਪ੍ਰਿਯੰਕਾ ਦੀ ਕੁੰਡਲੀ ਵਿਚ ਅਸ਼ਟਮ ਭਾਵ ਦਾ ਰਾਹੂ ਸਿਆਸੀ ਫਾਇਦਾ ਦਿਵਾਉਣ ਵਿਚ ਅੜਿੱਕਾ ਪੈਦਾ ਕਰੇਗਾ। 7 ਮਾਰਚ ਨੂੰ ਪ੍ਰਿਯੰਕਾ ਦੀ ਕੁੰਡਲੀ ਵਿਚ ਰਾਹੂ ਦਾ ਗੋਚਰ ਲਗਨ ਨਾਲ ਸ਼ੁਰੂ ਹੋ ਜਾਵੇਗਾ । ਦੋਵਾਂ ਭੈਣ-ਭਰਾਵਾਂ ਦੀ ਕੁੰਡਲੀ ਵਿਚ ਸ਼ਨੀ ਦੀ ਸਾੜ੍ਹਸਤੀ ਚੱਲ ਰਹੀ। ਸ਼ਨੀ ਅਤੇ ਰਾਹੂ ਇਨ੍ਹਾਂ ਦੋਵਾਂ ਦੇ ਸਿਆਸੀ ਅਕਸ ਦੀ ਪੂਰਤੀ ਵਿਚ ਰੋੜਾ ਬਣਨਗੇ। ਪ੍ਰਿਯੰਕਾ ਦੇ ਸਮਰਥਕ ਚੋਣਾਂ ਦੌਰਾਨ ਕੋਈ ਬਹੁਤੀਆਂ ਸੀਟਾਂ ਨਹੀਂ ਜਿੱਤ ਸਕਣਗੇ।

PunjabKesari

ਰਾਹੁਲ ਨੂੰ ਸਫਲਤਾ ਦਿਵਾਏਗਾ ਚੰਦਰਮਾ
ਰਾਹੁਲ ਗਾਂਧੀ ਦੀ ਕੁੰਡਲੀ 'ਚ ਬਣ ਰਹੇ ਵਿਸ਼ੇਸ਼ ਯੋਗ ਕੁਝ ਮਹੀਨਿਆਂ ਵਿਚ ਇਨ੍ਹਾਂ ਨੂੰ ਸਫਲਤਾ ਦੇ ਨੇੜੇ ਖੜ੍ਹਾ ਕਰ ਦਿੰਦੇ ਹਨ। ਪਿਛਲੇ ਦਿਨੀਂ ਕਾਂਗਰਸ ਦੇ ਯੁਵਰਾਜ 3 ਸੂਬਿਆਂ 'ਚ ਇਸ ਨੂੰ ਸਿੱਧ ਵੀ ਕਰ ਚੁੱਕੇ ਹਨ। ਰਾਹੁਲ ਦੀ ਕੁੰਡਲੀ 'ਚ ਰਾਜ ਧਿਰ ਦਾ ਸਵਾਮੀ ਚੰਦਰਮਾ ਤੀਸਰੇ ਭਾਵ ਵਿਚ ਬੈਠਾ ਹੈ। ਇਸ ਕੁੰਡਲੀ ਦੀ ਸਭ ਤੋਂ ਵੱਡੀ ਸਮੱਸਿਆ ਲਗਨ ਵਿਚ ਬੈਠਾ ਬ੍ਰਹਸਪਤੀ ਸੋਚਣ-ਸਮਝਣ ਤੇ ਵਿਚਾਰਨ ਦੀ ਸ਼ਕਤੀ ਨੂੰ ਘਟਾ ਦਿੰਦਾ ਹੈ। ਇਹੀ ਕਾਰਨ ਹੈ ਕਿ ਰਾਹੁਲ ਬੋਲਣ ਤੋਂ ਠੀਕ ਪਹਿਲਾਂ ਸੋਚਦੇ ਨਹੀਂ। ਚੰਦਰਮਾ ਦੀ ਮਹਾਦਸ਼ਾ ਨੇ ਜਾਂਦਿਆਂ-ਜਾਂਦਿਆਂ ਰਾਹੁਲ ਦੀ ਸਫਲਤਾ ਦੇ ਦੁਆਰ ਤਾਂ ਖੋਲ੍ਹ ਹੀ ਦਿੱਤੇ। ਇਨ੍ਹਾਂ ਦੀ ਕੁੰਡਲੀ 'ਚ 15 ਅਪ੍ਰੈਲ 2019 ਤੱਕ ਦੀ ਚੰਦਰਮਾ ਦੀ ਮਹਾਦਸ਼ਾ ਕੁਝ ਹੱਦ ਤੱਕ ਇਨ੍ਹਾਂ ਲਈ ਸਫਲਤਾ ਲਿਆ ਸਕਦੀ ਹੈ। ਕੁਲ ਮਿਲਾ ਕੇ ਰਾਹੁਲ-ਪ੍ਰਿਯੰਕਾ ਦੀ ਜੋੜੀ ਬਹੁਤ ਵੱਡਾ ਕਮਾਲ ਕਰਨ ਵਿਚ ਕਾਮਯਾਬ ਨਹੀਂ ਹੋ ਸਕੇਗੀ।

ਪ੍ਰਿਯੰਕਾ ਨੂੰ ਨਹੀਂ ਮਿਲੇਗੀ ਵੱਡੀ ਸਫਲਤਾ
ਪ੍ਰਿਯੰਕਾ ਗਾਂਧੀ ਦੀ ਕੁੰਡਲੀ ਮਿਥੁਨ ਲਗਨ ਦੀ ਹੈ, ਜਿਥੇ ਖੁਦ ਲਗਨੇਸ਼ ਹੀ ਅੜਿੱਕਾ ਸਥਾਨ 'ਤੇ ਬੈਠਾ ਹੈ। ਇਸ ਕੁੰਡਲੀ ਵਿਚ ਕੁਝ ਵਿਸ਼ੇਸ਼ ਹੈ, ਉਹ ਹੈ ਦਸਮ ਭਾਵ 'ਚ ਕੁਲਦੀਪਕ ਯੋਗ ਹੈ। ਇਸ ਕੁੰਡਲੀ ਵਿਚ ਸ਼ਨੀ ਸਰਵੋਤਮ ਸਥਿਤੀ ਵਿਚ ਹੈ। ਹਾਲਾਂਕਿ ਇਹ ਕੁੰਡਲੀ ਸੂਬਾ ਧਿਰ ਲਈ ਬਹੁਤੀ ਜ਼ਿਆਦਾ ਲਾਭਦਾਇਕ ਨਹੀਂ। 11 ਮਾਰਚ 2004 ਤੋਂ ਪ੍ਰਿਯੰਕਾ ਗਾਂਧੀ 'ਤੇ ਸ਼ੁੱਕਰ ਦੀ ਮਹਾਦਸ਼ਾ ਚੱਲ ਰਹੀ ਹੈ। 11 ਮਾਰਚ 2020 ਤੋਂ ਜਿਸ ਵਿਚ ਬੁੱਧ ਦਾ ਅੰਤਰ ਸ਼ੁਰੂ ਹੋ ਜਾਵੇਗਾ। ਮੌਜੂਦਾ ਸਮੇਂ ਸ਼ਨੀ ਦੇ ਅਸਰ ਨੇ ਇਨ੍ਹਾਂ ਦਾ ਸਰਗਰਮ ਸਿਆਸਤ ਵਿਚ ਦਾਖਲਾ ਤਾਂ ਕਰਵਾ ਦਿੱਤਾ ਹੈ ਪਰ ਬੁੱਧ ਦਾ ਅਸਰ ਇਨ੍ਹਾਂ ਨੂੰ ਉੱਤਰ ਪ੍ਰਦੇਸ਼ ਦੀ ਸਿਆਸਤ 'ਚ ਬਹੁਤ ਵੱਡੀ ਸਫਲਤਾ ਨਹੀਂ ਦੇਣ ਜਾ ਰਿਹਾ।

PunjabKesari

ਰਾਹੁਲ ਦਾ ਸਮਾਂ ਚੰਗਾ, ਵਧੀਆ ਦੇਣਗੇ ਨਤੀਜੇ
ਰਾਹੁਲ ਗਾਂਧੀ ਦੀ ਕੁੰਡਲੀ 'ਚ ਕੁਝ ਅਜਿਹੇ ਯੋਗ ਹਨ ਜੋ 2019 ਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਪਹਿਲਾਂ ਨਾਲੋਂ ਵਧੀਆ ਸਫਲਤਾ ਦਿਵਾ ਸਕਦੇ ਹਨ। ਕੁੰਡਲੀ ਵਿਚ ਸੂਰਜ ਅਤੇ ਚੰਦਰਮਾ ਦੋਵੇਂ ਆਡ ਰਾਸ਼ੀਆਂ ਵਿਚ ਬੈਠ ਕੇ ਮਹਾਯੋਗ ਬਣਾ ਰਹੇ ਹਨ। ਗੁਰੂ ਇਸ ਕੁੰਡਲੀ ਵਿਚ ਵਰਗਾਤਮ ਹੈ, ਹਾਲਾਂਕਿ ਜਦੋਂ ਚੋਣਾਂ ਸ਼ੁਰੂ ਹੋਣਗੀਆਂ ਤਾਂ ਰਾਹੁਲ ਦੀ ਕੁੰਡਲੀ ਵਿਚ ਰਾਹੂ ਦੀ ਮਹਾਦਸ਼ਾ ਸ਼ੁਰੂ ਹੋ ਜਾਵੇਗੀ ਪਰ ਕਿਸੇ ਵੀ ਗ੍ਰਹਿ ਦੀ ਮਹਾਦਸ਼ਾ ਅਸਰ ਦਿਖਾਉਣ ਵਿਚ ਸਮਾਂ ਲਾਉਂਦੀ ਹੈ। ਰਾਹੁਲ ਦੀ ਕੁੰਡਲੀ ਵਿਚ ਦੂਸਰੇ ਭਾਵ 'ਚ ਗੋਚਰ ਕਰ ਰਿਹਾ ਗੁਰੂ ਪੰਜਵੀਂ ਦ੍ਰਿਸ਼ਟੀ ਤੋਂ 6ਵੇਂ ਭਾਵ ਨੂੰ ਦੇਖ ਰਿਹਾ ਹੈ।
ਇਸ ਭਾਵ ਵਿਚ ਸਿਆਸਤ ਦੇਖੀ ਜਾਂਦੀ ਹੈ। ਰਾਹੁਲ ਨੂੰ ਗੁਰੂ ਦੀ ਪੰਜਵੀ ਦ੍ਰਿਸ਼ਟੀ ਤੋਂ ਸਫਲਤਾ ਮਿਲਣ ਦੇ ਆਸਾਰ ਹਨ ਪਰ ਪੀ. ਐੱਮ. ਦੀ ਕੁਰਸੀ ਤੱਕ ਨਹੀਂ ਪਹੁੰਚ ਸਕਣਗੇ। ਨੌਵੇਂ ਭਾਵ ਵਿਚ 7 ਮਾਰਚ ਤੋਂ ਕੇਤੂ ਦਾ ਗੋਚਰ ਸ਼ੁਰੂ ਹੋਵੇਗਾ। ਇਸ ਨਾਲ ਰਾਹੁਲ ਨੂੰ ਗਠਜੋੜ ਸਹਿਯੋਗੀਆਂ ਨਾਲ ਤਾਲਮੇਲ ਰੱਖਣ ਵਿਚ ਪ੍ਰੇਸ਼ਾਨੀ ਆਵੇਗੀ ਪਰ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਰਾਹੁਲ ਲਈ ਚੋਣਾਂ ਦੇ ਲਿਹਾਜ਼ ਨਾਲ ਸਮਾਂ ਚੰਗਾ ਹੈ ਤੇ ਉਹ 2014 ਦੇ ਮੁਕਾਬਲੇ ਪਾਰਟੀ ਨੂੰ ਵਧੀਆ ਸਥਿਤੀ ਵਿਚ ਲੈ ਜਾਣਗੇ।

ਪ੍ਰਿਯੰਕਾ ਦੇ ਸਿਆਸੀ ਫੈਸਲੇ ਉਲਟੇ ਪੈਣਗੇ
ਪ੍ਰਿਯੰਕਾ ਦੀ ਕੁੰਡਲੀ 'ਚ ਸ਼ੁੱਕਰ ਦੀ ਮਹਾਦਸ਼ਾ ਚੱਲ ਰਹੀ ਹੈ। ਸ਼ੁੱਕਰ ਵਿਚ ਸ਼ਨੀ ਦੀ ਅੰਤਰਦਸ਼ਾ ਦੇ ਕਾਰਨ ਪ੍ਰਿਯੰਕਾ ਗਾਂਧੀ ਦਾ ਸਮਾਂ ਬਹੁਤਾ ਚੰਗਾ ਨਹੀਂ। ਇਸ ਲਈ ਉਨ੍ਹਾਂ ਰਾਹੀਂ ਉਮੀਦਵਾਰਾਂ ਦੀ ਨਿਯੁਕਤੀ ਹੋਈ ਤਾਂ ਇਹ ਦਾਅ ਪੁੱਠਾ ਪਵੇਗਾ। ਇਸ ਲਈ ਰਾਹੁਲ ਹੀ ਸਾਰੇ ਸਿਆਸੀ ਫੈਸਲੇ ਤੇ ਉਮੀਦਵਾਰਾਂ ਦੀ ਨਿਯੁਕਤੀ ਦਾ ਕੰਮ ਕਰਨ ਤਾਂ ਕਾਂਗਰਸ ਲਈ ਚੰਗਾ ਹੋਵੇਗਾ। ਪ੍ਰਿਯੰਕਾ ਦੀ ਕੁੰਡਲੀ ਵਿਚ ਸ਼ਨੀ ਦੀ ਸਾੜ੍ਹਸਤੀ ਚੱਲ ਰਹੀ ਹੈ। ਇਸ ਲਿਹਾਜ਼ ਨਾਲ ਵੀ ਉਹ ਪਾਰਟੀ ਲਈ ਆਸ ਅਨੁਸਾਰ ਕਾਰਗੁਜ਼ਾਰੀ ਨਹੀਂ ਦਿਖਾ ਸਕੇਗੀ। ਹਾਲਾਂਕਿ ਚੋਣਾਂ ਦੌਰਾਨ ਉਹ ਹਮਲਾਵਰ ਭਾਸ਼ਣ ਦੇਵੇਗੀ ਪਰ ਇਹ ਭਾਸ਼ਣ ਪਾਰਟੀ ਲਈ ਸੀਟਾਂ ਦੀ ਗਿਣਤੀ ਨਹੀਂ ਵਧਾ ਸਕਣਗੇ।


author

Shyna

Content Editor

Related News