ਕਿਸਾਨਾਂ ਨਾਲ ਕਰਜ਼ ਮੁਆਫੀ ਦੇ ਨਾਂ 'ਤੇ ਕਾਂਗਰਸ ਨੇ ਕੀਤਾ ਧੋਖਾ: ਆਦੇਸ਼ ਪ੍ਰਤਾਪ

Tuesday, Sep 26, 2017 - 06:41 PM (IST)

ਕਿਸਾਨਾਂ ਨਾਲ ਕਰਜ਼ ਮੁਆਫੀ ਦੇ ਨਾਂ 'ਤੇ ਕਾਂਗਰਸ ਨੇ ਕੀਤਾ ਧੋਖਾ: ਆਦੇਸ਼ ਪ੍ਰਤਾਪ

ਪੱਟੀ(ਸੁਖਚੈਨ)— ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰਾਂ ਪੱਟੀ ਹਲਕੇ ਦੇ ਆਪਣੇ ਵਰਕਰਾਂ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਵਾਅਦੇ 'ਚ ਇਕ ਪੂਰਾ ਨਹੀਂ ਕੀਤਾ ਸਗੋਂ ਪੰਜਾਬ ਦੀ ਗਰੀਬ ਜਨਤਾ ਦੀ ਹਰ ਸਹੂਲਤ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਸਾਰੇ ਹੀ ਕਰਜ਼ੇ ਮੁਆਫ ਕਰਨ ਦਾ ਅੱਜ ਵਾਅਦਾ ਕਾਂਗਰਸ ਪਾਰਟੀ ਦਾ ਕਿੱਥੇ ਹੈ ਕਿਉਂਕਿ ਪੰਜਾਬ ਦੇ ਛੇ ਮਹੀਨੇ ਤੋਂ ਵੱਧ ਸਮਾਂ ਕਾਂਗਰਸ ਪਾਰਟੀ ਦੀ ਸਰਕਾਰ ਦਾ ਬੀਤ ਚੁੱਕਾ ਹੈ ਅਤੇ ਪੰਜਾਬ ਅੰਦਰ ਇਕ ਵੀ ਕਿਸਾਨ ਦਾ ਕਰਜਾ ਮੁਆਫ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰ ਸਿਰਫ 'ਤੇ ਸਿਰਫ ਝੂਠਾ ਦਾ ਹੀ ਪਲੰਦਾ ਹੈ ਕਿਉਂਕਿ ਅੱਜ ਪੰਜਾਬ ਦਾ ਨੌਜਵਾਨ ਇਸ ਸਰਕਾਰ ਤੋਂ ਸਵਾਲ ਕਰ ਰਿਹਾ ਹੈ ਕਿ ਹਰ ਘਰ ਨੌਕਰੀ ਕਿੱਥੇ ਅਤੇ ਕਿਸ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਇਸ ਸਰਕਾਰ ਨੇ ਇਕ ਵੀ ਸਰਕਾਰ ਨੌਕਰੀ ਦਾ ਪ੍ਰਬੰਧ ਨਹੀਂ ਕੀਤਾ ਸਗੋਂ ਜਿਹੜੇ ਸਰਕਾਰੀ ਮੁਲਾਜਮ ਹਨ ਉਨ੍ਹਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ।
ਕੈਰੋਂ ਹੋਰਾਂ ਅੱਗੇ ਹਲਕਾ ਪੱਟੀ ਸਬੰਧੀ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਜਿੰਨੇ ਵੀ ਪ੍ਰਜੈਕਟ ਲਿਆਂਦੇ ਗਏ ਹਨ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਰੋਕ ਦਿੱਤਾ ਗਿਆ ਹੈ ਅਤੇ ਅੱਜ ਹਲਕੇ ਪੱਟੀ ਅੰਦਰ ਪੂਰੀ ਤਰ੍ਹਾਂ ਨਾਲ ਵਿਕਾਸ ਕੰਮ ਬੰਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਦੀ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ ਉਸ ਦਿਨ ਤੋਂ ਹਲਕੇ ਅੰਦਰ ਨਸ਼ੇ ਦੇ ਕਾਰੋਬਾਰ ਦਾ ਇੰਨਾਂ ਵੱਡੀ ਪੱਧਰ ਤੇ ਵਾਧਾ ਹੋ ਚੁੱਕਾ ਹੈ ਕਿ ਕਾਂਗਰਸੀ ਹੀ ਇਹ ਕਹਿ ਰਹੇ ਹਨ ਕਿ ਹੁਣ ਸਾਨੂੰ ਕਿਸੇ ਦਾ ਕੋਈ ਡੰਰ ਨਹੀਂ ਕਿਉਂਕਿ ਸਰਕਾਰ ਸਾਡੀ ਹੈ, ਜਿਸ ਦੀ ਆਡੀਓ ਵੀ ਵਾਇਰਲ ਹੋ ਚੁੱਕੇ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੱਟੀ ਹਲਕੇ ਅੰਦਰ ਨਸ਼ੇ ਦਾ ਇਸ ਤਰ੍ਹਾਂ ਨਾਲ ਵਾਧਾ ਹੋਇਆ ਹੈ ਕਿ ਉਹ ਇਕ ਤਰ੍ਹਾਂ ਨਾਲ ਹੜਾਂ ਹੀ ਆ ਗਏ ਹਨ। ਹਲਕੇ ਦੀ ਜਨਤਾ ਨਾਲ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਧੋਖਾ ਕਰ ਰਹੀ ਹੈ। ਹਲਕੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਧੱਕੇਸ਼ਾਹੀ ਬਰਦਾਸ਼ ਨਹੀ ਕੀਤੀ ਜਾਵੇਗੀ ਅਤੇ ਜੇ ਕੋਈ ਹੋਈ ਤਾਂ ਇੱਟ ਨਾਲ ਇੱਟ ਖੜਕਾ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਖੁਸ਼ਵਿੰਦਰ ਸਿੰਘ ਭਾਟੀਆ ਮੈਬਰ ਸ਼੍ਰੋਮਣੀ ਕੇਮਟੀ, ਗਰਮੁੱਖ ਸਿੰਘ ਘੁੱਲਾ ਬਲੇਰ ਆਦਿ ਹਾਜ਼ਰ ਸਨ।


Related News