ਸ਼ਾਹਕੋਟ ''ਚ ਉਮੀਦਵਾਰਾਂ ਦੀ ਨਾਮਜ਼ਦਗੀ ਭਰਨ ਮੌਕੇ ਕਾਂਗਰਸੀਆਂ ਦੀ ਫੁੱਟ ਆਈ ਸਾਹਮਣੇ

Wednesday, Dec 06, 2017 - 07:26 PM (IST)

ਸ਼ਾਹਕੋਟ ''ਚ ਉਮੀਦਵਾਰਾਂ ਦੀ ਨਾਮਜ਼ਦਗੀ ਭਰਨ ਮੌਕੇ ਕਾਂਗਰਸੀਆਂ ਦੀ ਫੁੱਟ ਆਈ ਸਾਹਮਣੇ

ਸ਼ਾਹਕੋਟ (ਅਰੁਣ ਚੋਪੜਾ) : ਕਾਂਗਰਸ ਦੀ ਅੰਦਰੂਨੀ ਫੁੱਟ ਇਕ ਵਾਰ ਫਿਰ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਸਮਰਥਕਾਂ ਨਾਲ ਨਾਮਜ਼ਦਗੀ ਦਾਖਲ ਕਰਵਾਉਣ ਪਹੁੰਚੇ ਇਲਾਕੇ ਦੇ ਇਕ ਸੀਨੀਅਰ ਕਾਂਗਰਸੀ ਆਗੂ ਨੇ ਟਿਕਟ ਨਾ ਮਿਲਣ ਦੇ ਰੋਸ ਵਜੋਂ ਆਪਣੇ ਤਿੰਨ ਸਮਰਥਕਾਂ ਸਣੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰ ਦਿੱਤੇ। ਦਰਅਸਲ ਅੱਜ ਸ਼ਾਹਕੋਟ 'ਚ ਅਕਾਲੀ ਦਲ ਵਲੋਂ ਸਾਰੇ ਵਾਰਡਾਂ ਵਿਚ ਆਪਣੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ ਜਾ ਰਹੇ ਸਨ। ਇਸ ਦੌਰਾਨ ਇਲਾਕੇ ਦਾ ਇਕ ਸੀਨੀਅਰ ਕਾਂਗਰਸੀ ਆਗੂ ਆਪਣੇ ਸਮਰਥਕਾਂ ਅਤੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਕਾਗਜ਼ ਦਾਖਲ ਕਰਵਾਉਣ ਪਹੁੰਚ ਗਿਆ ਪਰ ਟਿਕਟਾਂ ਨਾ ਮਿਲਣ ਦੇ ਰੋਸ ਕਾਰਨ ਸਥਿਤੀ ਤਣਾਅ ਵਾਲੀ ਹੋ ਗਈ ਅਤੇ ਤਿੰਨ ਕਾਂਗਰਸੀ ਆਗੂਆਂ ਨੇ ਆਜ਼ਾਦ ਤੌਰ 'ਤੇ ਆਪਣੇ ਅਤੇ ਆਪਣੇ ਸਮਰਥਕ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾ ਦਿੱਤੇ।
ਆਜ਼ਾਦ ਉਮੀਦਵਾਰਾਂ 'ਚ ਨਾਮਜ਼ਦਗੀ ਦਾਖਲ ਕਰਨ ਵਾਲਿਆਂ 'ਚ ਸੀਨੀਅਰ ਕਾਂਗਰਸੀ ਆਗੂ ਪੂਰਨ ਸਿੰਘ ਥਿੰਦ ਦੀ ਨੂੰਹ ਹਰਵਿੰਦਰ ਕੌਰ ਪਤਨੀ ਰਣਜੀਤ ਸਿੰਘ, ਪ੍ਰੇਮ ਜਿੰਦਲ ਅਤੇ ਅਮਰਜੀਤ ਸਿੰਘ ਜੌੜਾ ਸ਼ਾਮਲ ਹਨ।


Related News