ਕਾਂਗਰਸ ਸੰਸਦ ਮੈਂਬਰਾਂ ਦਾ ਧਰਨਾ 215ਵੇਂ ਦਿਨ ’ਚ ਦਾਖਲ, ਮੋਦੀ ਸਰਕਾਰ ਖ਼ਿਲਾਫ਼ ਲਗਾਏ ਨਾਅਰੇ

Friday, Jul 09, 2021 - 02:28 AM (IST)

ਕਾਂਗਰਸ ਸੰਸਦ ਮੈਂਬਰਾਂ ਦਾ ਧਰਨਾ 215ਵੇਂ ਦਿਨ ’ਚ ਦਾਖਲ, ਮੋਦੀ ਸਰਕਾਰ ਖ਼ਿਲਾਫ਼ ਲਗਾਏ ਨਾਅਰੇ

ਜਲੰਧਰ(ਧਵਨ)– ਪੰਜਾਬ ਦੇ ਕਾਂਗਰਸ ਸੰਸਦ ਮੈਂਬਰਾਂ ਵਲੋਂ ਦਿੱਲੀ ’ਚ ਜੰਤਰ-ਮੰਤਰ ’ਤੇ ਦਿੱਤਾ ਜਾ ਰਿਹਾ ਧਰਨਾ ਅੱਜ 215ਵੇਂ ਦਿਨ ’ਚ ਦਾਖਲ ਹੋ ਗਿਆ ਹੈ ਅਤੇ ਅੱਜ ਧਰਨੇ ’ਤੇ ਬੈਠੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਅਤੇ ਗੁਰਜੀਤ ਸਿੰਘ ਔਜਲਾ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨੇ ’ਤੇ ਬੈਠੇ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਕਾਂਗਰਸ ਸੰਸਦ ਮੈਂਬਰਾਂ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ 3 ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਸ਼ੁਰੂ ਕੀਤਾ ਸੀ, ਜੋ ਅਣਮਿੱਥੇ ਸਮੇਂ ਤੱਕ ਚਲਦਾ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਹੋਈ ਹੈ। ਕਿਸਾਨ ਦਿੱਲੀ ’ਚ ਪਿਛਲੇ ਸਾਲ ਸਤੰਬਰ ਤੋਂ ਆਪਣਾ ਘਰ-ਬਾਹਰ ਛੱਡ ਕੇ ਬੈਠੇ ਹੋਏ ਹਨ।

ਇਸ ਤਰ੍ਹਾਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਾਂਗਰਸ ਸੰਸਦ ਮੈਂਬਰ ਵੀ ਲਗਾਤਾਰ ਜੰਤਰ-ਮੰਤਰ ’ਤੇ ਧਰਨੇ ’ਤੇ ਬੈਠੇ ਹੋਏ ਹਨ ਅਤੇ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਪੂਰਾ ਨਹੀਂ ਕਰ ਦਿੰਦੀ।

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ ਅਤੇ ਜਦੋਂ ਤੱਕ ਕਾਲੇ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਵਲੋਂ ਰੱਦ ਨਹੀਂ ਕੀਤਾ ਜਾਂਦਾ ਹੈ, ਉਦੋਂ ਤੱਕ ਇਸ ਧਰਨੇ ਨੂੰ ਚੁੱਕਿਆ ਨਹੀਂ ਜਾਵੇਗਾ।


author

Bharat Thapa

Content Editor

Related News