ਕਾਂਗਰਸੀ ਵਿਧਾਇਕ ਪਿੰਕੀ ਨੇ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਮਨਾਇਆ ਫਾਦਰਜ਼ ਡੇਅ (ਵੀਡੀਓ)
Sunday, Jun 17, 2018 - 01:25 PM (IST)
ਫਿਰੋਜ਼ਪੁਰ (ਬਿਊਰੋ) - ਪਿਤਾ ਉਹ ਸ਼ਖਸ ਹੁੰਦਾ ਹੈ ਜੋ ਆਪਣੇ ਬੱਚਿਆਂ ਦੀ ਹਰ ਲੋੜ ਪੂਰੀ ਕਰਦਾ ਹੈ ਅਤੇ ਹਰ ਰੀਝ ਪੁਗਾਉਂਦਾ ਹੈ। ਪਿਤਾ ਦੇ ਦੁਲਾਰ ਤੋਂ ਵਾਂਝੇ ਅਨਾਥ ਬੱਚਿਆਂ ਦੀਆਂ ਕਿੰਨੀਆਂ ਹੀ ਰੀਝਾਂ ਅਧੂਰੀਆਂ ਰਹਿ ਜਾਂਦੀਆਂ ਹਨ ਪਰ ਅਨਾਥ ਆਸ਼ਰਮ ਦੇ ਇਨ੍ਹਾਂ ਬੱਚਿਆਂ ਦੀ ਫਿਰੋਜ਼ਪੁਰ ਤੋਂ ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਨੇ ਇਕ ਰੀਝ ਪੂਰੀ ਕੀਤੀ। ਵਿਧਾਇਕ ਪਿੰਕੀ ਨੇ ਆਪਣੀ ਜੇਬ 'ਚੋਂ ਪੈਸੇ ਖਰਚ ਕਰਕੇ 200 ਅਨਾਥ ਬੱਚਿਆਂ ਨੂੰ ਵਾਟਰ ਪਾਰਕ ਦਾ ਟੂਰ ਲਗਵਾਇਆ।
ਇਸ ਮੌਕੇ ਬੱਚਿਆਂ ਨੇ ਜਿਥੇ ਤੈਰਾਕੀ ਦਾ ਆਨੰਦ ਮਾਣਿਆ, ਉਥੇ ਹੀ ਉਨ੍ਹਾਂ ਨੇ ਰੇਨ ਡਾਂਸ ਦਾ ਵੀ ਬਹੁਤ ਆਨੰਦ ਮਾਣਿਆ। ਇਸ ਟੂਰ ਦੌਰਾਨ ਬੱਚੇ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਸਨ। ਇਸ ਟੂਰ ਦੌਰਾਨ ਵਿਧਾਇਕ ਪਿੰਕੀ ਦਾ ਇਕ ਵੱਖਰਾ ਹੀ ਰੂਪ ਨਜ਼ਰ ਆਇਆ। ਇਕ ਚੰਗੇ ਪਿਤਾ ਵਾਂਗ ਪਿੰਕੀ ਜਿਥੇ ਹੱਸਦੇ-ਖੇਡਦੇ ਬੱਚਿਆਂ ਨੂੰ ਵੇਖ ਖੁਸ਼ ਹੋ ਰਹੇ ਸਨ ਉਥੇ ਹੀ ਉਨ੍ਹਾਂ ਬੱਚਿਆਂ ਦੇ ਨਾਲ ਝੂਲੇ ਲਏ ਤੇ ਖੂਬ ਮਸਤੀ ਕੀਤੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਧੂਰੀ ਤੋਂ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਵੀ ਆਪਣੇ ਖਰਚੇ 'ਤੇ ਹਲਕੇ ਦੇ 400 ਲੋੜਵੰਦ ਬੱਚਿਆਂ ਨੂੰ ਚੰਡੀਗੜ੍ਹ ਦਾ ਟੂਰ ਲਗਵਾਇਆ ਸੀ। ਲੋੜਵੰਦ ਬੱਚਿਆਂ ਪ੍ਰਤੀ ਕਾਂਗਰਸੀ ਵਿਧਾਇਕਾਂ ਦਾ ਇਹ ਕਦਮ ਕਾਬਿਲੇ ਤਾਰੀਫ ਹੈ।
