ਕਾਂਗਰਸੀ ਵਿਧਾਇਕ ਖਿਲਾਫ ਅਪਸ਼ਬਦ ਲਿਖਣ ਵਾਲੇ ਮੁਅੱਤਲ ਡੀ. ਐੱਸ. ਪੀ. ਸੇਖੋਂ ਖਿਲਾਫ ਮਾਮਲਾ ਦਰਜ

05/24/2020 8:06:42 PM

ਤਰਨ ਤਾਰਨ (ਰਮਨ) : ਹਲਕਾ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਖਿਲਾਫ ਫੇਸਬੁੱਕ 'ਤੇ ਅਪਸ਼ਬਦ ਲਿਖਣ ਵਾਲੇ ਮੁਅੱਤਲ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਖਿਲਾਫ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ। ਇਹ ਪਰਚਾ ਕਾਂਗਰਸ ਕਮੇਟੀ ਹਲਕਾ ਪੱਟੀ ਦੇ ਸੋਸ਼ਲ ਮੀਡੀਆ ਮੈਂਬਰ ਰਾਜ ਕਰਨ ਸਿੰਘ ਦੇ ਬਿਆਨਾਂ 'ਤੇ ਥਾਣਾ ਸਿਟੀ ਪੱਟੀ ਵਿਖੇ ਦਰਜ ਕੀਤਾ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬਲਵਿੰਦਰ ਸੇਖੋਂ ਖਿਲਾਫ ਇਹ ਪਰਚਾ 23 ਤਰੀਕ ਸ਼ਨੀਵਾਰ ਨੂੰ ਹੀ ਦਰਜ ਹੋਇਆ ਸੀ। ਉਧਰ ਐੱਸ. ਐੱਸ. ਪੀ. ਧਰੁਵ ਦਹੱਈਆ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਅੱਤਲ ਡੀ. ਐੱਸ. ਪੀ. ਬਲਵਿੰਦਰ ਸੇਖੋਂ ਖਿਲਾਫ ਮਾਮਾਲ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪਠਾਨਕੋਟ 'ਚ ਮੁੜ ਕੋਰੋਨਾ ਦਾ ਧਮਾਕਾ, 6 ਪਾਜ਼ੇਟਿਵ ਕੇਸ ਆਏ ਸਾਹਮਣੇ 

ਇਥੇ ਇਹ ਵੀ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਬਲਵਿੰਦਰ ਸਿੰਘ ਸੇਖੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵੀ ਕਾਫੀ ਵਿਵਾਦਾਂ ਵਿਚ ਰਹਿ ਚੁੱਕੇ ਹਨ। ਕੈਬਨਿਟ ਮੰਤਰੀ ਨਾਲ ਵਿਵਾਦ ਤੋਂ ਬਾਅਦ ਹੀ ਸੇਖੋਂ ਨੂੰ ਮੁਅੱਤਲ ਕੀਤਾ ਗਿਆ ਸੀ। ਇਥੇ ਹੀ ਬਸ ਨਹੀਂ ਸੇਖੋਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਤਵਾਦੀ ਆਖ ਕੇ ਵੀ ਸੰਬੋਧਨ ਕੀਤਾ ਸੀ। ਇਸ ਤੋਂ ਇਲਾਵਾ ਸੇਖੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਵਿਵਾਦਾਂ ਕਾਰਨ ਵੀ ਕਾਫੀ ਚਰਚਾ ਵਿਚ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ : ਲੁਧਿਆਣਾ : ਸਕੀ ਧੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਪਿਉ ਦਾ ਪਤਨੀ ਤੇ ਬੱਚਿਆਂ ਵਲੋਂ ਕਤਲ 


Gurminder Singh

Content Editor

Related News