ਪੰਜਾਬ ਵਿਧਾਨ ਸਭਾ 'ਚੋਂ ਬਾਹਰ ਕੱਢੇ ਗਏ ਕਾਂਗਰਸੀ, ਸਦਨ ਦੀ ਕਾਰਵਾਈ 15 ਮਿੰਟਾਂ ਲਈ ਮੁਲਤਵੀ (ਵੀਡੀਓ)
Wednesday, Mar 06, 2024 - 02:54 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਦਨ ਦੀ ਕਾਰਵਾਈ ਦੁਪਹਿਰ ਬਾਅਦ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਵਲੋਂ ਬੋਲਣ ਦਾ ਸਮਾਂ ਨਾ ਦੇਣ ਨੂੰ ਲੈ ਕੇ ਰੌਲਾ ਪਾ ਦਿੱਤਾ ਗਿਆ। ਇਸ ਤੋਂ ਬਾਅਦ ਗੁੱਸੇ 'ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਾਰਸ਼ਲਾਂ ਨੂੰ ਹੁਕਮ ਦਿੱਤੇ ਕਿ ਸੰਦੀਪ ਜਾਖੜ ਨੂੰ ਛੱਡ ਕੇ ਜੋ ਕਾਂਗਰਸੀ ਰੌਲਾ ਪਾ ਰਹੇ ਹਨ, ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਵੇ।
ਇਹ ਵੀ ਪੜ੍ਹੋ : ਵਿਧਾਨ ਸਭਾ ਦੇ ਐਲਾਨ ਤੋਂ ਨਿਕਲੀ ‘ਮਾਲਵਾ ਨਹਿਰ’ ਸਮੁੱਚੀ ਮਾਲਵਾ ਪੱਟੀ ਲਈ ਬਣ ਸਕਦੀ ਹੈ ਸਿਆਸੀ ਧਾਰਾ
ਰਾਜਾ ਵੜਿੰਗ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ 'ਆਪ' ਦੇ ਮੈਂਬਰਾਂ ਨੇ ਕਿਹਾ ਕਿ ਉਹ ਪ੍ਰਤਾਪ ਸਿੰਘ ਬਾਜਵਾ ਨਾਲ ਲੜਨ ਕਿਉਂਕਿ ਬਾਜਵਾ ਨੇ ਹੀ ਬੋਲਦਿਆਂ ਕਿਹਾ ਸੀ ਕਿ ਉਹ ਸਾਰੀ ਕਾਂਗਰਸੀ ਦਾ ਸਮਾਂ ਖ਼ੁਦ ਲੈ ਰਹੇ ਹਨ, ਇਸ ਲਈ ਹੁਣ ਕਾਂਗਰਸ ਪਾਰਟੀ ਦਾ ਬੋਲਣ ਦਾ ਸਮਾਂ ਖ਼ਤਮ ਹੋ ਚੁੱਕਾ ਹੈ।
ਇਹ ਵੀ ਪੜ੍ਹੋ : MP ਰਵਨੀਤ ਬਿੱਟੂ ਨੇ ਗ੍ਰਿਫ਼ਤਾਰੀ ਦੇਣ ਤੋਂ ਜ਼ਿਆਦਾ ਜ਼ਮਾਨਤ ਲੈਣ 'ਚ ਦਿਖਾਈ ਜਲਦਬਾਜ਼ੀ, ਜਾਣੋ ਪੂਰਾ ਮਾਮਲਾ
ਵਿਧਾਨ ਸਭਾ 'ਚ ਰੌਲਾ ਪੈਂਦਾ ਦੇਖ ਸਪੀਕਰ ਵਲੋਂ ਸਦਨ ਦੀ ਕਾਰਵਾਈ 15 ਮਿੰਟਾਂ ਲਈ ਮੁਲਤਵੀ ਕਰ ਦਿੱਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8