ਪੰਜਾਬ ਭਵਨ ਬਾਹਰ ''ਕਾਂਗਰਸੀ ਆਗੂਆਂ'' ਦੀ ''ਕੋਰੋਨਾ'' ਸਬੰਧੀ ਹੋਈ ਸਕਰੀਨਿੰਗ

Monday, Mar 16, 2020 - 06:13 PM (IST)

ਚੰਡੀਗੜ੍ਹ : ਦੁਨੀਆ ਭਰ 'ਚ ਕੋਰੋਨਾ ਵਾਇਰਸ ਨੇ ਆਪਣੀ ਦਹਿਸ਼ਤ ਫੈਲਾ ਰੱਖੀ ਹੈ। ਭਾਰਤ 'ਚ ਵੀ ਕੋਰੋਨਾ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ, ਉੱਥੇ ਹੀ ਪੰਜਾਬ 'ਚ ਵੀ ਕੋਰੋਨਾ ਵਾਇਰਸ ਕਾਰਨ ਹੜਕੰਪ ਮਚਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਵਲੋਂ ਕਈ ਤਰ੍ਹਾਂ ਦੇ ਪ੍ਰੋਗਰਾਮ ਰੱਦ ਕੀਤੇ ਗਏ ਹਨ ਤਾਂ ਜੋ ਲੋਕਾਂ ਦੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਨਾ ਕੀਤਾ ਜਾਵੇ। ਇਸ ਨੂੰ ਮੁੱਖ ਰੱਖਦਿਆਂ ਹੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ 3 ਸਾਲ ਪੂਰੇ ਹੋਣ 'ਤੇ ਵੱਡੇ ਪੱਧਰ 'ਤੇ ਪ੍ਰੋਗਰਾਮ ਕੀਤਾ ਜਾਣਾ ਸੀ ਪਰ ਕੋਰੋਨਾ ਵਾਇਰਸ ਦੇ ਚੱਲਦਿਆਂ ਸਿਰਫ ਇਕ ਪ੍ਰੈਸ ਕਾਨਫਰੰਸ ਰਾਹੀਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰ ਦੀ ਉਪਲੱਬਧੀਆਂ ਗਿਣਵਾਈਆਂ ਗਈਆਂ। ਇਸ ਦੌਰਾਨ ਪ੍ਰੈਸ ਕਾਨਫਰੰਸ 'ਚ ਹਿੱਸਾ ਲੈਣ ਵਾਲੇ ਆਗੂਆਂ ਅਤੇ ਹੋਰਾਂ ਦੀ ਪੰਜਾਬ ਭਵਨ 'ਚ ਐਂਟਰੀ ਤੋਂ ਪਹਿਲਾਂ ਕੋਰੋਨਾ ਸਬੰਧੀ ਸਕਰੀਨਿੰਗ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਅੰਦਰ ਭੇਜਿਆ ਗਿਆ। ਪੰਜਾਬ ਸਰਕਾਰ ਕੋਰੋਨਾ ਨੂੰ ਲੈ ਕੇ ਪੂਰੀ ਤਰ੍ਹਾਂ ਚੌਕੰਨੀ ਦਿਖਾਈ ਦੇ ਰਹੀ ਹੈ ਅਤੇ ਹਰ ਤਰ੍ਹਾਂ ਦਾ ਇਹਤਿਆਤ ਵਰਤ ਰਹੀ ਹੈ।

PunjabKesari

ਇਹ ਵੀ ਪੜ੍ਹੋ : ਚੰਡੀਗੜ੍ਹ ਪੀ. ਜੀ. ਆਈ. ਦੀ ਵੱਡੀ ਉਪਲੱਬਧੀ, ਕੋਰੋਨਾ ਵਾਇਰਸ ਦਾ ਲੱਭਿਆ ਤੋੜ!
ਵਿਦੇਸ਼ ਤੋਂ ਪੰਜਾਬ ਪੁੱਜੇ 335 ਲੋਕ ਲਾਪਤਾ
ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਸ਼ੱਕੀ ਵਿਅਕਤੀਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਜਾਂਚ ਦੌਰਾਨ ਪੰਜਾਬ 'ਚ ਵਿਦੇਸ਼ਾਂ ਤੋਂ ਪਰਤੇ 335 ਲੋਕ ਲਾਪਤਾ ਪਾਏ ਗਏ ਹਨ। ਇਨ੍ਹਾਂ ਵਿਅਕਤੀਆਂ ਨੂੰ ਲੱਭਣ ਲਈ ਪੰਜਾਬ ਪੁਲਸ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਤੋਂ ਬਾਅਦ ਪੁਲਸ ਦੀ ਨੀਂਹ ਉੱਡ ਗਈ ਹੈ। ਇਸ ਸਬੰਧੀ ਸੂਬਾ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਸ ਲਈ ਕੇਂਦਰ ਸਰਕਾਰ ਹੁਣ ਆਪਣੇ ਪੱਧਰ 'ਤੇ ਉਕਤ ਲੋਕਾਂ ਦੀ ਜਾਣਕਾਰੀ ਇਕੱਠੀ ਕਰਨ 'ਚ ਲੱਗੀ ਹੋਈ ਹੈ।
ਕੋਰੋਨਾ ਵਾਇਰਸ ਦੇ ਸੱਤ ਸਟ੍ਰੇਨ
ਡਾ. ਬਿਕਾਸ ਮੇਧੀ ਅਨੁਸਾਰ ਹਿਊਮੈਨ ਕੋਰੋਨਾ ਵਾਇਰਸ ਦੇ ਸੱਤ ਸਟ੍ਰੇਨ ਹੁੰਦੇ ਹਨ। ਇਨ੍ਹਾਂ 'ਚ 229 ਈ, ਐੱਨ.ਐੱਲ. 63, ਓ. ਸੀ. 43, ਐੱਚ. ਕੇ. ਯੂ. 1, ਐੱਮ.ਈ.ਆਰ.ਐੱਸ.- ਸੀ.ਓ. ਵੀ., ਐੱਸ.ਏ.ਆਰ.ਐੱਸ.-ਸੀ.ਓ.ਵੀ. ਅਤੇ 2019- ਐੱਨ.ਸੀ.ਓ. ਵੀ ਸ਼ਾਮਲ ਹਨ, ਜੋ ਸੰਕਰਮਣ ਲਈ ਜ਼ਿੰਮੇਵਾਰ ਹਨ। ਇਹ ਰੈਸਪੀਰੇਟਰੀ ਟ੍ਰੈਕਟ ਨੂੰ ਆਪਣੇ ਚੁੰਗਲ 'ਚ ਲੈ ਲੈਂਦਾ ਹੈ, ਜਿਸ 'ਚ ਲੋਅਰ ਅਤੇ ਅੱਪਰ ਰੈਸਪੀਰੇਟਰੀ ਟ੍ਰੈਕਟ ਸ਼ਾਮਲ ਹੈ।

PunjabKesari

ਇਹ ਵੀ ਪੜ੍ਹੋ : ਲੰਬੇ ਅਰਸੇ ਬਾਅਦ ਨਵਜੋਤ ਸਿੱਧੂ 'ਤੇ ਕੈਪਟਨ ਨੇ ਤੋੜੀ ਚੁੱਪ, ਦਿੱਤਾ ਵੱਡਾ ਬਿਆਨ

 ਇਸ ਨਾਲ ਕਾਮਨ ਕੋਲਡ, ਨਿਮੋਨੀਆ, ਬਰੋਂਕੀਓਲਾਇਟਸ, ਰਾਇਨਾਇਟਿਸ, ਫਰੇਨਜਾਇਟਿਸ, ਸਾਇਨੁਸਾਇਟਸ ਸ਼ਾਮਲ ਹਨ। ਕਈ ਮਰੀਜ਼ਾਂ ਨੂੰ ਵਾਟਰੀ ਡਾਈਰੀਆ (ਪਾਣੀ ਵਾਲੇ ਦਸਤ) ਵੀ ਲੱਗ ਸਕਦੇ ਹਨ। ਇਨ੍ਹਾਂ ਸੱਤ ਸਟ੍ਰੇਨ 'ਚੋਂ ਤਿੰਨ ਐੱਸ.ਈ.ਆਰ.ਐੱਸ.-ਸੀ. ਓ. ਵੀ., ਐੱਮ. ਈ.ਆਰ.ਐੱਸ.-ਸੀ.ਓ.ਵੀ. ਅਤੇ 2019-ਐੱਨ.ਸੀ.ਓ. ਵੀ ਹਾਇਲੀ ਪੈਥੋਜੇਨਿਕ ਹਨ ਜੋ ਘਾਤਕ ਕੋਰੋਨਾ ਵਾਇਰਸ ਦੇ ਰੋਗ ਫੈਲਾਉਂਦੇ ਹਨ। ਭਾਵ ਏਅਰਬੋਰਨ ਡਾਪਲੇਟਸ ਰਾਹੀਂ ਇਹ ਫੈਲਦੇ ਹਨ।
ਵਾਇਰਸ ਫੈਲਣ ਦਾ ਤੀਜਾ ਅਤੇ ਚੌਥਾ ਪੜਾਅ ਭਿਆਨਕ
ਦੱਸ ਦੇਈਏ ਕਿ ਜੇਕਰ ਵਾਇਰਸ ਦਾ ਤੀਜਾ ਪੜਾਅ ਸ਼ੁਰੂ ਹੋਇਆ ਤਾਂ ਇਸ ਦਾ ਪ੍ਰਸਾਰ ਕਮਿਊਨਿਟੀ ਲੈਵਲ 'ਤੇ ਹੋਣਾ ਸ਼ੁਰੂ ਹੋ ਜਾਵੇਗਾ, ਜਦੋਂ ਕਿ ਚੌਥਾ ਪੜਾਅ ਮਹਾਂਮਾਰੀ ਦਾ ਰੂਪ ਲੈ ਸਕਦਾ ਹੈ। ਚੀਨ ਅਤੇ ਇਟਲੀ ਵਰਗੇ ਦੇਸ਼ਾਂ 'ਚ ਵਾਇਰਸ ਭਿਆਨਕ ਰੂਪ ਲੈ ਚੁੱਕਾ ਹੈ, ਜਿਸ ਕਾਰਨ ਇੱਥੇ ਮੌਤਾਂ ਦਾ ਆਂਕੜਾ ਵੱਧ ਗਿਆ ਹੈ। ਇਸ ਲਈ ਸਰਕਾਰ ਨੂੰ ਹੋਰ ਸਾਵਧਾਨੀ ਵਾਲੇ ਕਦਮ ਚੁੱਕਣੇ ਪੈਣਗੇ, ਨਹੀਂ ਤਾਂ ਅਸੀਂ ਤੀਜੇ ਪੜਾਅ 'ਚ ਚਲੇ ਜਾਵਾਂਗੇ।
ਇਹ ਵੀ ਪੜ੍ਹੋ : ਕੈਪਟਨ ਵਲੋਂ 3 ਸਾਲਾਂ ਦਾ ਰਿਪੋਰਡ ਕਾਰਡ ਪੇਸ਼, ਗੈਂਗਸਟਰਾਂ ਤੇ ਮਾਫੀਆ ਨੂੰ ਦਿੱਤੀ ਵੱਡੀ ਚਿਤਾਵਨੀ

PunjabKesari
 


Babita

Content Editor

Related News