ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਤਾਂਤਰਿਕ ਚੱਕਰਾਂ ''ਚ ਪਏ ''ਕਾਂਗਰਸੀ'', ਮੁੱਖ ਮੰਤਰੀ ਤੱਕ ਪੁੱਜੀਆਂ ਖ਼ਬਰਾਂ

Saturday, Sep 11, 2021 - 10:10 AM (IST)

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਤਾਂਤਰਿਕ ਚੱਕਰਾਂ ''ਚ ਪਏ ''ਕਾਂਗਰਸੀ'', ਮੁੱਖ ਮੰਤਰੀ ਤੱਕ ਪੁੱਜੀਆਂ ਖ਼ਬਰਾਂ

ਜਲੰਧਰ (ਧਵਨ) : ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਸਮੇਂ ਚੋਣਾਵੀ ਜੰਗ ’ਚ ਉਤਰਨ ਵਾਲੇ ਉਮੀਦਵਾਰਾਂ ਵੱਲੋਂ ਤਾਂਤਰਿਕ ਉਪਾਵਾਂ ਅਤੇ ਜੋਤਿਸ਼ੀਆਂ ਦਾ ਸਹਾਰਾ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਹੁਣ ਸੂਬੇ ’ਚ ਚੋਣਾਂ ਤੋਂ 5 ਮਹੀਨੇ ਪਹਿਲਾਂ ਹੀ ਕੁੱਝ ਕਾਂਗਰਸੀ ਆਗੂਆਂ ਦੇ ਨਾਂ ਤਾਂਤਰਿਕ ਉਪਾਅ ਕਰਨ ਦੇ ਮਾਮਲੇ ਨੂੰ ਲੈ ਕੇ ਸਾਹਮਣੇ ਆ ਰਹੇ ਹਨ। ਕਾਂਗਰਸੀਆਂ ’ਚ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਇਕ ਪ੍ਰਮੁੱਖ ਕਾਂਗਰਸੀ ਆਗੂ ਵੱਲੋਂ ਹਰ ਹਫ਼ਤੇ ਤਾਂਤਰਿਕ ਉਪਾਅ ਅਤੇ ਪੂਜਾ-ਪਾਠ ਕਰਵਾਇਆ ਜਾ ਰਿਹਾ ਹੈ। ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ, ਇਸ ਨੂੰ ਲੈ ਕੇ ਵੀ ਵੱਖ-ਵੱਖ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, 'ਕੋਰੋਨਾ ਟੀਕਾ' ਨਾ ਲਵਾਉਣ ਵਾਲੇ ਸਰਕਾਰੀ ਮੁਲਾਜ਼ਮਾਂ ਦੀ ਹੋਵੇਗੀ ਛੁੱਟੀ

ਕੁੱਝ ਕਾਂਗਰਸੀਆਂ ਦਾ ਮੰਨਣਾ ਹੈ ਕਿ ਅਜਿਹਾ ਕਰ ਕੇ ਇਹ ਆਗੂ ਲੋਕ ਇਕ-ਦੂਜੇ ਤੋਂ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਅਜਿਹੀਆਂ ਸੂਚਨਾਵਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਵੀ ਪਹੁੰਚੀਆਂ ਹਨ। ਇਸ ਤੋਂ ਬਾਅਦ ਮੁੱਖ ਮੰਤਰੀ ਕੁੱਝ ਜ਼ਿਆਦਾ ਚੌਕਸ ਹੋ ਗਏ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੀਆਂ ਸੂਚਨਾਵਾਂ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਤੱਕ ਪਹੁੰਚਾਉਣ ਦੀਆਂ ਵੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਵੀ ਸੰਭਵ ਹੈ ਕਿ ਇਸ ਦੀ ਸੂਚਨਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪਟਿਆਲਾ ਤੋਂ ਰਾਜਪੁਰਾ ਜਾਣ ਅਤੇ ਚੰਡੀਗੜ੍ਹ ਤੋਂ ਪਟਿਆਲਾ ਆਉਣ ਲਈ ਨਵਾਂ ਟ੍ਰੈਫਿਕ ਪਲਾਨ

ਪੰਜਾਬ ’ਚ ਅਗਲੇ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਚੱਲ ਰਹੀ ਦੌੜ ਨਾਲ ਵੀ ਅਜਿਹੇ ਮਾਮਲਿਆਂ ਨੂੰ ਜੋੜ ਕੇ ਵੇਖਿਆ ਜਾ ਰਿਹਾ ਹੈ। ਹਾਲਾਂਕਿ ਕਾਂਗਰਸ ’ਚ ਤਾਂ ਸੀਨੀਅਰ ਆਗੂਆਂ ਵੱਲੋਂ ਚੋਣਾਂ ਵਾਲੇ ਦਿਨਾਂ ’ਚ ਧਾਰਮਿਕ ਕੰਮਾਂ ’ਚ ਜ਼ਿਆਦਾ ਦਿਲਚਸਪੀ ਲਈ ਜਾਂਦੀ ਹੈ। ਅਨੇਕਾਂ ਕਾਂਗਰਸੀ ਆਗੂ ਜੋਤਿਸ਼ੀਆਂ ਦੀ ਵੀ ਸ਼ਰਨ ’ਚ ਚਲੇ ਜਾਂਦੇ ਹਨ ਅਤੇ ਉਨ੍ਹਾਂ ਵੱਲੋਂ ਦੱਸੇ ਜਾਣ ਵਾਲੇ ਉਪਾਵਾਂ ’ਤੇ ਅਮਲ ਵੀ ਕਰਦੇ ਹਨ। ਚੋਣਾਵੀ ਮੈਦਾਨ ’ਚ ਉਤਰਨ ਵਾਲੇ ਉਮੀਦਵਾਰ ਵੀ ਇਸ ਦਾ ਸਹਾਰਾ ਲੈਂਦੇ ਰਹਿੰਦੇ ਹਨ ਤਾਂ ਜੋ ਚੋਣਾਂ ’ਚ ਆਪਣੀ ਜਿੱਤ ਨੂੰ ਯਕੀਨੀ ਬਣਾ ਸਕਣ।

ਇਹ ਵੀ ਪੜ੍ਹੋ : 'ਸੁਮੇਧ ਸਿੰਘ ਸੈਣੀ' ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਵਿਧਾਨ ਸਭਾ ਚੋਣਾਂ ਤੱਕ ਨਹੀਂ ਹੋਵੇਗੀ ਗ੍ਰਿਫ਼ਤਾਰੀ

ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਇਹ ਸਮਾਂ ਇਕ-ਦੂਜੇ ਨਾਲ ਦੌੜ ਕਰਨ ਦਾ ਨਹੀਂ ਹੈ, ਸਗੋਂ ਇਹ ਸਮਾਂ ਤਾਂ ਸਭ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕਰਨ ਨਾਲ ਜੁੜਿਆ ਹੋਇਆ ਹੈ। ਪਾਰਟੀ ਚੋਣ ਜਿੱਤੇਗੀ ਤਾਂ ਹੀ ਮੁੱਖ ਮੰਤਰੀ ਬਣਨ ਦਾ ਪ੍ਰਸ਼ਨ ਪੈਦਾ ਹੋਵੇਗਾ, ਇਸ ਲਈ ਕਾਂਗਰਸੀ ਆਗੂਆਂ ਨੂੰ ਇਸ ਸਮੇਂ ਜੋਤਿਸ਼ੀਆਂ ਦੇ ਚੱਕਰਾਂ ’ਚ ਪੈਣ ਦੀ ਬਜਾਏ ਆਪਣਾ ਧਿਆਨ ਆਪਣੇ-ਆਪਣੇ ਖੇਤਰਾਂ ’ਚ ਕੇਂਦਰਿਤ ਕਰਨਾ ਚਾਹੀਦਾ ਹੈ।
ਨੋਟ : ਚੋਣਾਂ ਜਿੱਤਣ ਲਈ ਤਾਂਤਰਿਕ ਉਪਾਵਾਂ ਦੇ ਚੱਕਰਾਂ ਪਏ ਕਾਂਗਰਸੀ ਆਗੂਆਂ ਬਾਰੇ ਤੁਹਾਡੀ ਕੀ ਹੈ ਰਾਏ?
 


author

Babita

Content Editor

Related News