ਜ਼ੀਰਾ : ਕਾਂਗਰਸੀ ਆਗੂ ਸੁਰਿੰਦਰ ਸਿੰਘ ਜੌੜਾ 'ਤੇ ਜਾਨਲੇਵਾ ਹਮਲਾ (ਤਸਵੀਰਾਂ)

Monday, Aug 12, 2019 - 12:59 PM (IST)

ਜ਼ੀਰਾ : ਕਾਂਗਰਸੀ ਆਗੂ ਸੁਰਿੰਦਰ ਸਿੰਘ ਜੌੜਾ 'ਤੇ ਜਾਨਲੇਵਾ ਹਮਲਾ (ਤਸਵੀਰਾਂ)

ਜ਼ੀਰਾ (ਸਤੀਸ਼, ਦਵਿੰਦਰ ਅਕਾਲੀਆਂਵਾਲਾ ) - ਜ਼ੀਰਾ ਦੇ ਮੱਲਾਂਵਾਲਾ ਪਿੰਡ ਜੌੜਾ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੌੜਾ 'ਤੇ ਮੋਟਰਸਾਈਕਲ ਸਵਾਰ ਕੁਝ ਵਿਅਕਤੀਆਂ ਵਲੋਂ ਗੋਲੀਆਂ ਚਲਾ ਕੇ ਕਾਤਲਾਨਾ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਲੱਤ 'ਚ ਗੋਲੀ ਲੱਗ ਜਾਣ ਕਾਰਨ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੌਕੇ 'ਤੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਸੁਰਿੰਦਰ ਸਿੰਘ ਜੌੜਾ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

PunjabKesari

ਪੁਲਸ ਨੂੰ ਜਾਣਕਾਰੀ ਦਿੰਦਿਆਂ ਜ਼ਖਮੀ ਸੁਰਿੰਦਰ ਜੌੜਾ ਨੇ ਦੱਸਿਆ ਕਿ ਸਵੇਰ ਦੇ ਸਮੇਂ ਉਹ ਆਪਣੇ ਪਿੰਡ ਜੌੜਾ ਵਿਖੇ ਸਥਿਤ ਕੋਠੀ ਅਗੇ ਬਣੇ ਸ਼ੈੱਡ 'ਚ ਕੰਮ ਧੰਦੇ ਲਈ ਆਏ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ, ਇਸ ਦੌਰਾਨ ਜਦੋਂ ਉਹ ਆਪਣੀ ਡਾਇਰੀ ਲੈਣ ਲਈ ਕੋਠੀ 'ਚ ਜਾਣ ਲੱਗੇ ਤਾਂ ਗਲੀ ਕਰਾਸ ਕਰਦੇ ਸਮੇਂ ਦੋ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ, ਇੰਨੇ ਨੂੰ ਉਨ੍ਹਾਂ ਦੇ ਗੰਨਮੈਨ, ਜੋ ਅੱਤਵਾਦ ਸਮੇਂ ਤੋਂ ਉਨ੍ਹਾਂ ਨੂੰ ਮਿਲੇ ਹੋਏ ਸਨ, ਨੇ ਹਮਲਾਵਰਾਂ ਦਾ ਪਿੱਛਾ ਕੀਤਾ ਪਰ ਉਹ ਭੱਜਣ 'ਚ ਸਫਲ ਹੋ ਗਏ ।

PunjabKesari

ਜ਼ਿਕਰਯੋਗ ਹੈ ਕਿ ਸੁਰਿੰਦਰ ਸਿੰਘ ਜੌੜਾ ਪੰਜਾਬ ਕਾਂਗਰਸ ਕਮੇਟੀ 'ਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨ। ਉਹ ਟਕਸਾਲੀ ਕਾਂਗਰਸ ਪਰਿਵਾਰਾਂ 'ਚੋਂ ਇਕ ਹਨ। ਉਨ੍ਹਾਂ ਨੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਲੜਾਈ ਲੜੀ ਸੀ, ਜਿਸ ਕਾਰਨ ਸਰਕਾਰ ਨੇ ਉਨ੍ਹਾਂ ਨੂੰ ਇਕ ਗੰਨਮੈਨ ਪੱਕੇ ਤੌਰ 'ਤੇ ਦਿੱਤਾ ਹੋਇਆ ਹੈ ।


author

rajwinder kaur

Content Editor

Related News