ਕਾਂਗਰਸੀ ਨੇਤਾ ਦੀ ਘਿਓ ਬਣਾਉਣ ਵਾਲੀ ਫੈਕਟਰੀ 'ਤੇ ਛਾਪੇਮਾਰੀ (ਵੀਡੀਓ)

Tuesday, Oct 30, 2018 - 11:35 AM (IST)

ਬਠਿੰਡਾ(ਤਰਸੇਮ/ਰਜਨੀਸ਼/ਅਮਿਤ)— ਸਥਾਨਕ ਫੂਲ ਰੋਡ 'ਤੇ ਸਥਿਤ ਇਕ ਕਾਂਗਰਸੀ ਲੀਡਰ ਦੀ ਆਇਲ ਐਂਡ ਕੈਮੀਕਲ ਨਾਂ ਦੀ ਫੈਕਟਰੀ 'ਤੇ ਸ਼ਾਮ 4 ਵਜੇ ਐੱਸ.ਪੀ.ਡੀ. ਫਰੀਦਕੋਟ ਰਾਜ ਬਚਨ ਸਿੰਘ ਦੀ ਅਗਵਾਈ ਵਿਚ ਸਿਹਤ ਵਿਭਾਗ ਮੋਗਾ ਦੀ ਟੀਮ ਵਲੋਂ ਡੀ.ਐੱਚ.ਓ. ਹਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਛਾਪੇਮਾਰੀ ਕੀਤੀ ਗਈ ਅਤੇ ਜਾਂਚ ਲਈ ਸੈਂਪਲ ਵੀ ਭਰੇ ਗਏ। ਇਸ ਮੌਕੇ ਐੱਸ.ਪੀ.ਡੀ. ਫਰੀਦਕੋਟ ਨੇ ਦੱਸਿਆ ਕਿ ਪਿਛਲੇ ਦਿਨੀਂ ਦਰਜ ਹੋਏ ਇਕ ਮੁਕੱਦਮੇ ਵਿਚ ਰਾਮਪੁਰਾ ਫੂਲ ਦੀ ਸਹਾਰਾ ਫੈਕਟਰੀ ਦਾ ਨਾਂ ਆਇਆ ਸੀ, ਜਿਸ ਨੂੰ ਧਿਆਨ ਵਿਚ ਰੱਖ ਕੇ ਸਿਹਤ ਵਿਭਾਗ ਦੀ ਟੀਮ ਤੋਂ ਇਹ ਛਾਪੇਮਾਰੀ ਕਰਵਾਈ ਗਈ ਹੈ।

ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਢੀਂਗਰਾ ਨੇ ਇਸ ਛਾਪੇਮਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋਂ ਫੈਕਟਰੀ 'ਤੇ ਇਸ ਤਰ੍ਹਾਂ ਦੀ ਕੀਤੀ ਜਾਂਦੀ ਛਾਪੇਮਾਰੀ ਕਾਰਨ ਵਪਾਰੀਆਂ ਦੀ ਬਦਨਾਮੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਹਤ ਵਿਭਾਗ ਨੇ ਕਿਸੇ ਵਸਤੂ ਦਾ ਸੈਂਪਲ ਭਰਨਾ ਹੈ ਤਾਂ ਸਿਹਤ ਵਿਭਾਗ ਦੀ ਟੀਮ ਆ ਕੇ ਸੈਂਪਲ ਭਰ ਸਕਦੀ ਹੈ। ਇਸ ਵਿਚ ਵਪਾਰੀਆਂ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਰਮੇਸ਼ ਮੱਕੜ ਨੇ ਪੁਲਸ ਤੇ ਸਿਹਤ ਵਿਭਾਗ ਦੀ ਦੀ ਇਸ ਛਾਪੇਮਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਵਿਰੁੱਧ ਮੀਟਿੰਗ ਕਰਕੇ ਪ੍ਰਸ਼ਾਸਨ ਵਿਰੁੱਧ ਅਭਿਆਨ ਚਲਾਇਆ ਜਾਏਗਾ। ਇੱਥੇ ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਮੋਗਾ ਦੀ ਜ਼ਿਲਾ ਸਿਹਤ ਅਫਸਰ ਅਤੇ ਸਿਹਤ ਵਿਭਾਗ ਬਠਿੰਡਾ ਦੇ ਜ਼ਿਲਾ ਸਿਹਤ ਅਫਸਰ ਅਸ਼ੋਕ ਮੋਗਾ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ਵਲੋਂ ਫੈਕਟਰੀ ਅੰਦਰ ਤਿਆਰ ਹੋਣ ਵਾਲੇ ਘਿਓ-ਤੇਲ ਦੇ ਸੈਂਪਲ ਭਰੇ ਗਏ ਅਤੇ ਫੈਕਟਰੀ ਵਿਚੋਂ ਆਰ.ਐੱਮ.ਕੈਮੀਕਲ ਅਤੇ ਦੇਸੀ ਘਿਓ ਦਾ ਸੈਂਸ ਫੜਿਆ ਗਿਆ ਹੈ ਜੋ ਕਿ ਸਰਕਾਰ ਵਲੋਂ ਪਾਬੰਦੀਸ਼ੁਦਾ ਹੈ।

ਫੈਕਟਰੀ ਵਿਚੋਂ ਵੀ ਸਾਮਾਨ ਮਿਲਿਆ ਉਹ ਕਾਨੂੰਨ ਅਨੁਸਾਰ ਸੀ: ਮਾਲਕ
ਜਦੋਂ ਇਸ ਸਬੰਧੀ ਫੈਕਟਰੀ ਸੰਚਾਲਕ ਰਾਕੇਸ਼ ਸਹਾਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫੈਕਟਰੀ ਵਿਚ ਜੋ ਵੀ ਸਾਮਾਨ ਮਿਲਿਆ ਹੈ, ਉਹ ਸਭ ਕਾਨੂੰਨ ਅਨੁਸਾਰ ਰੱਖਿਆ ਹੋਇਆ ਹੈ, ਜਿਸ ਦੇ ਪੂਰੇ ਬਿੱਲ ਸਮੇਤ ਟੈਕਸ ਉਨ੍ਹਾਂ ਕੋਲ ਮੌਜੂਦ ਹਨ। ਇਸ ਫੈਕਟਰੀ ਵਿਚ ਸ਼ੁੱਧ ਘਿਓ ਤਿਆਰ ਕੀਤਾ ਜਾਂਦਾ ਹੇ ਅਤੇ ਹੋਰ ਸਾਮਾਨ ਦੀ ਟ੍ਰੇਡਿੰਗ ਵੀ ਕੀਤੀ ਜਾਂਦੀ ਹੈ।


Related News