ਰਾਜਾ ਵਡ਼ਿੰਗ ਨੇ ਭਲਕੇ ਬੰਦ ਨੂੰ ਕਾਮਯਾਬ ਬਣਾਉਣ ਲਈ ਲੋਕਾਂ ਅੱਗੇ ਕੀਤੀ ਅਪੀਲ

Thursday, Sep 24, 2020 - 11:21 PM (IST)

ਰਾਜਾ ਵਡ਼ਿੰਗ ਨੇ ਭਲਕੇ ਬੰਦ ਨੂੰ ਕਾਮਯਾਬ ਬਣਾਉਣ ਲਈ ਲੋਕਾਂ ਅੱਗੇ ਕੀਤੀ ਅਪੀਲ

ਫਰੀਦਕੋਟ- ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਤੇ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਨੇ ਕਿਸਾਨਾਂ ਖਿਲਾਫ ਪਾਸ ਹੋਏ ਬਿੱਲ ਦਾ ਵਿਰੋਧ ਕਰਦਿਆਂ ਕੱਲ ਨੂੰ ਕਿਸਾਨਾਂ ਵੱਲੋਂ ਬੰਦ ਦਾ ਸਮਰਥਨ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਇਹ ਅਪੀਲ ਲੋਕਾਂ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਲਾਈਵ ਹੋ ਕੇ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਲਡ਼ਾਈ ਮਿਲ ਕੇ ਲਡ਼ਨੀ ਹੋਵੇਗੀ ਤਾਂ ਕਿ ਦਿੱਲੀ ਸਰਕਾਰ ਨੂੰ ਪਤਾ ਲੱਗ ਸਕੇ ਕਿ ਪੰਜਾਬੀ ਇਨਕਲਾਬੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਮੰਨ 'ਚ ਵਹਿਮ ਹੈ ਕਿ ਅਸੀਂ ਵੱਡੇ-ਵੱਡੇ ਫੈਂਸਲੇ ਕੀਤੇ ਹਨ ਤੇ ਲੋਕਾਂ ਨੂੰ ਇਹ ਫੈਂਸਲੇ ਮਨੰਣੇ ਪਏ ਹਨ। ਉਨ੍ਹਾਂ ਨੂੰ ਸਾਇਦ ਇਹ ਲੱਗਣ ਲੱਗ ਪਿਆ ਹੈ ਕਿ ਉਨ੍ਹਾਂ ਨੇ ਲੋਕਾਂ ਨੂੰ ਡਰਾ ਕੇ ਰੱਖਿਆ ਹੋਇਆ ਹੈ। ਰਾਜਾ ਵਡ਼ਿੰਗ ਨੇ ਕਿਹਾ ਕਿ ਮੈਂ ਦਿੱਲੀ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਉਹ ਪੰਜਾਬੀ ਹਨ, ਜਿਨ੍ਹਾਂ ਨੇ 1965-71 ਤੇ ਕਾਰਗਿੱਲ ਦੀ ਜੰਗ ਫਤਿਹ ਕੀਤੀ ਹੈ।
ਇਹ ਕੇਵਲ ਕਿਸਾਨਾਂ ਦੀ ਨਹੀਂ ਸਾਡੀ ਸਭ ਦੀ ਸਾਂਝੀ ਲਡ਼ਾਈ ਹੈ ਪੰਜਾਬ ਕਿਸਾਨਾਂ 'ਤੇ ਨਿਰਭਰ ਕਰਦਾ ਹੈ ਜੇ ਕਿਸਾਨ ਹੀ ਨਹੀਂ ਰਹਿਣਗੇ ਤਾਂ ਅਸੀਂ ਵੀ ਮਰ ਜਾਵਾਂਗੇ । ਉਨ੍ਹਾਂ ਕਿਹਾ ਕਿ ਬਾਕੀ ਸਭ ਬਾਅਦ 'ਚ ਪਹਿਲਾਂ ਅਸੀਂ ਕਿਸਾਨ ਹਾਂ, ਇਸ ਲਈ ਸਾਡਾ ਫਰਜ ਬਣਦਾ ਹੈ ਕਿ ਕੱਲ ਨੂੰ ਦਿੱਲੀ ਸਰਕਾਰ ਦੇ ਕੰਨ 'ਚ ਸਾਡੀਆਂ ਅਵਾਜ਼ਾਂ ਦੀਆਂ ਗੁੰਜਾਂ ਪੈਣ ਤੇ ਅਸੀਂ ਦਿੱਲੀ ਸਰਕਾਰ ਨੂੰ ਇਹ ਸੰਦੇਸ਼ਾ ਦੇ ਸਕੀਏ ਕਿ ਪੰਜਾਬ ਨੂੰ ਤੁਹਾਡਾ ਇਹ ਫੈਸਲਾਂ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਕਿਸਾਨ ਏਕਤਾ ਜ਼ਿੰਦਾਬਾਦ, ਜੈ ਜਵਾਨ ਜੈ ਕਿਸਾਨ ਦੇ ਨਾਅਰਿਆਂ ਦੀ ਗੂੰਝ ਨਾਲ ਕੱਲ ਪੰਜਾਬ ਬੰਦ ਨੂੰ ਕਾਮਯਾਬ ਬਣਾਈਏ ਤੇ ਆਪਣਾ-ਆਪਣਾ ਯੋਗਦਾਨ ਪਾਈਏ।


author

Bharat Thapa

Content Editor

Related News