ਕਾਂਗਰਸੀ ਆਗੂ ਦੇ ਭਤੀਜੇ ਨੇ ਕੀਤੀ ਵਾਰਦਾਤ, ਸ਼ਰੇਆਮ ਚਲਾਈਆਂ ਗੋਲੀਆਂ

04/24/2017 6:24:17 PM

ਭਿੱਖੀਵਿੰਡ/ਖਾਲੜਾ (ਸੁਖਚੈਨ/ਅਮਨ)— ਸੋਮਵਾਰ ਨੂੰ ਦਾਣਾ ਮੰਡੀ ਭਿੱਖੀਵਿੰਡ ਵਿਖੇ ਇਕ ਪੱਲੇਦਾਰ ''ਤੇ ਕਾਂਗਰਸ ਦੇ ਸਾਬਕਾ ਵਿਧਾਇਕ ਦੇ ਭਤੀਜੇ ਵੱਲੋਂ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਸੰਬਧੀ ਥਾਣਾ ਭਿੱਖੀਵਿੰਡ ਵਿਖੇ ਦਿੱਤੇ ਬਿਆਨਾਂ ''ਚ ਮਜ਼ਦੂਰ ਪੱਲੇਦਾਰ ਗੁਰਸੇਵਕ ਸਿੰਘ ਪੁੱਤਰ ਸਲੱਖਣ ਸਿੰਘ ਨੇ ਕਿਹਾ ਕਿ ਉਹ ਆੜ੍ਹਤ ''ਤੇ ਪੱਲੇਦਾਰੀ ਦਾ ਕੰਮ ਕਰਦਾ ਹੈ। ਉਹ ਇਕ ਕਿਸਾਨ ਦੀ ਫਸਲ ਤੋਲ ਰਿਹਾ ਸੀ ਕਿ ਟਰੈਕਟਰ ''ਤੇ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਫਤਿਹਪੁਰ ਸੁੱਗਾ ਜੋ ਸਾਬਕਾ ਕਾਂਗਰਸੀ ਵਿਧਾਇਕ ਦਾ ਭਤੀਜਾ ਹੈ ਆਪਣੀ ਫਸਲ ਵਾਲੀ ਟਰੈਕਟਰ-ਟਰਾਲੀ ਦਾਣਾ ਮੰਡੀ ਵਿਚ ਲੈ ਆਇਆ। ਮੰਡੀ ਵਿਚ ਫਸਲ ਜ਼ਿਆਦਾ ਹੋਣ ਕਾਰਨ ਰਸਤਾ ਥੋੜਾ ਸੀ ਜਿਸ ਕਾਰਨ ਉਹ ਉਸ ਨਾਲ ਗਾਲੀ-ਗਲੋਚ ਕਰਨ ਲੱਗ ਪਿਆ ਤੇ ਗੁੱਸੇ ''ਚ ਆ ਕੇ ਆਪਣੀ ਡੱਬ ''ਚੋਂ ਪਿਸਤੋਲ ਕੱਢ ਕੇ ਉਸ ''ਤੇ ਹਵਾਈ ਫਾਇਰ ਕਰਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ।
ਇਸ ਸੰਬਧੀ ਥਾਣਾ ਭਿੱਖੀਵਿੰਡ ਦੇ ਐੱਸ. ਐੱਚ. ਓ. ਕਸ਼ਮੀਰ ਸਿੰਘ ਨੇ ਦੱਸਿਆ ਕਿ ਪੱਲੇਦਾਰ ਦੇ ਬਿਆਨਾਂ ''ਤੇ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਖਿਲਾਫ ਥਾਣਾ ਭਿੱਖੀਵਿੰਡ ਵਿਖੇ ਕੇਸ ਦਰਜ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫਾਈਰਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਉਪਰੋਕਤ ਘਟਨਾ ਦੀ ਨਿੰਦਾ ਕਰਦਿਆਂ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜਿਸ ਤਰ੍ਹਾਂ ਦਾਣਾ ਮੰਡੀ ਭਿੱਖੀਵਿੰਡ ਵਿਖੇ ਮਜ਼ਦੂਰ ਪੱਲੇਦਾਰ ''ਤੇ ਕਾਂਗਰਸੀ ਵਿਧਾਇਕ ਦੇ ਭਤੀਜੇ ਵੱਲੋਂ ਹਵਾਈ ਫਾਇਰ ਕੀਤੇ ਹਨ, ਉਹ ਬਹੁਤ ਹੀ ਮਾੜੀ ਘਟਨਾ ਹੈ ਅਤੇ ਪੁਲਸ ਸ਼ਖਤ ਤੋਂ ਸ਼ਖਤ ਕਰਵਾਈ ਕਰੇ ਤਾਂ ਜੋਂ ਆਮ ਵਿਅਕਤੀ ਸੁਰੱਖਿਅਤ ਰਹ ਸਕੇ।


Gurminder Singh

Content Editor

Related News