ਬਨੂੜ ''ਚ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ''ਕਾਂਗਰਸ'' ਪਾਰਟੀ ਨੂੰ ਲੱਗਾ ਕਰਾਰਾ ਝਟਕਾ

Monday, Jan 25, 2021 - 03:21 PM (IST)

ਬਨੂੜ (ਗੁਰਪਾਲ) : ਬਨੂੜ 'ਚ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਉਦੋਂ ਕਰਾਰਾ ਝਟਕਾ ਲੱਗਿਆ, ਜਦੋਂ ਯੂਥ ਕਾਂਗਰਸ ਦੇ ਸਾਬਕਾ ਸ਼ਹਿਰੀ ਪ੍ਰਧਾਨ ਤੇ ਟਕਸਾਲੀ ਕਾਂਗਰਸੀ ਪਰਿਵਾਰ ਰਿਪੁਦਮਨ ਸਿੰਘ ਮਿੱਠੀ ਸੰਧੂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਪਾਰਟੀ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ : ਦਿੱਲੀ ਜਾਣ ਵਾਲੇ ਟਰੈਕਟਰਾਂ ਨੂੰ ਡੀਜ਼ਲ ਦੇਣ ਤੋਂ ਰੋਕਣ 'ਤੇ ਭੜਕੇ 'ਕੈਪਟਨ', ਕੀਤਾ ਇਹ ਟਵੀਟ

ਅਕਾਲੀ ਦਲ 'ਚ ਸ਼ਾਮਲ ਹੋਣ 'ਤੇ ਮਿੱਠੀ ਸੰਧੂ ਨੂੰ ਚੰਦੂਮਾਜਰਾ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਚੰਦੂਮਾਜਰਾ ਨੇ ਕਿਹਾ ਕਿ ਮਿੱਠੀ ਸੰਧੂ ਨੂੰ ਪਾਰਟੀ 'ਚ ਪੂਰਾ ਮਾਣ-ਸਤਿਕਾਰ ਮਿਲੇਗਾ। ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਬਨੂੜ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਚੰਡੀਗੜ੍ਹ 'ਚ '26 ਜਨਵਰੀ' ਨੂੰ ਬੰਦ ਰਹਿਣਗੇ ਇਹ ਰਸਤੇ, ਜਾਣੋ ਕੀ ਹੈ 'ਰੂਟ ਪਲਾਨ'

ਅਕਾਲੀ ਦਲ 'ਚ ਸ਼ਾਮਲ ਹੋਣ ਉਪਰੰਤ ਗੱਲਬਾਤ ਕਰਦਿਆਂ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮਿੱਠੀ ਸੰਧੂ ਨੇ ਕਿਹਾ ਕਿ ਕਾਂਗਰਸ ਪਾਰਟੀ 'ਚ ਟਕਸਾਲੀ ਕਾਂਗਰਸੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ ਤੇ ਪਾਰਟੀ ਹੁਣ ਚਾਪਲੂਸਾਂ ਦੀ ਬਣ ਕੇ ਰਹਿ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਨੂੜ ਸ਼ਹਿਰ 'ਚ 2-3 ਕਾਂਗਰਸੀਆਂ ਦੇ ਹੀ ਕੰਮਕਾਰ ਹੋ ਰਹੇ ਹਨ ਅਤੇ ਬਾਕੀ ਸਾਰੇ ਪਾਰਟੀ ਵਰਕਰ ਨਿਰਾਸ਼ਾ ਦੇ ਆਲਮ 'ਚ ਘੁੰਮ ਰਹੇ ਹਨ।

ਇਹ ਵੀ ਪੜ੍ਹੋ : ਦਿਲ 'ਚ ਸੁਫ਼ਨੇ ਸੰਜੋਈ ਲਾੜੀ ਵਿਆਹੁਣ ਬਰਾਤ ਲੈ ਕੇ ਪੁੱਜਾ ਲਾੜਾ, ਫਿਰ ਜੋ ਹੋਇਆ, ਕਿਸੇ ਨੇ ਨਹੀਂ ਸੀ ਸੋਚਿਆ

ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜੱਥੇਦਾਰ ਸੁਰਜੀਤ ਸਿੰਘ ਗੜ੍ਹੀ, ਡਾ. ਭੁਪਿੰਦਰ ਸਿੰਘ ਮਨੌਲੀ ਸੂਰਤ ਜ਼ਿਲ੍ਹਾ ਜਨਰਲ ਸਕੱਤਰ ਐਸ. ਸੀ. ਵਿੰਗ ਪਟਿਆਲਾ, ਸੋਨੂੰ ਸੰਧੂ, ਰੋਮੀ ਅਬਰਾਵਾਂ, ਜਸਵੰਤ ਸਿੰਘ ਹੁਲਕਾ, ਸਾਧੂ ਸਿੰਘ ਖਲੌਰ, ਜਸਵਿੰਦਰ ਸਿੰਘ ਜੱਸੀ, ਸੁਰਿੰਦਰ ਸਿੰਘ ਘੁਮਾਣਾਂ, ਹਰਜੀਤ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਬਹੁਤ ਸਾਰੇ ਪਾਰਟੀ ਵਰਕਰ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News