ਕਾਂਗਰਸੀ ਆਗੂ ਦੇ ਭਰਾ ਦੇ ਕਤਲ ਮਾਮਲੇ ’ਚ ਪੁਲਸ ਦੇ ਹੱਥ ਲੱਗੇ ਕਈ ਸਬੂਤ

Wednesday, Sep 24, 2025 - 06:37 PM (IST)

ਕਾਂਗਰਸੀ ਆਗੂ ਦੇ ਭਰਾ ਦੇ ਕਤਲ ਮਾਮਲੇ ’ਚ ਪੁਲਸ ਦੇ ਹੱਥ ਲੱਗੇ ਕਈ ਸਬੂਤ

ਸਾਹਨੇਵਾਲ/ਕੋਹਾੜਾ (ਜਗਰੂਪ)- ਬੀਤੇ ਦਿਨੀਂ ਸਾਹਨੇਵਾਲ ਵਿਖੇ ਯੂਥ ਕਾਂਗਰਸੀ ਆਗੂ ਦੇ ਭਰਾ ਦੇ ਗੋਲ਼ੀ ਮਾਰ ਕੇ ਕਤਲ ਕਰ ਦੇਣ ਦੇ ਮਾਮਲੇ ’ਚ ਥਾਣਾ ਸਾਹਨੇਵਾਲ ਪੁਲਸ ਨੇ ਮ੍ਰਿਤਕ ਦੇ ਭਰਾ ਪ੍ਰਮੋਦ ਕੁਮਾਰ ਪੁੱਤਰ ਇੰਦਰਾਜ ਸਿੰਘ ਦੇ ਬਿਆਨਾਂ ’ਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕੀਤੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਸ਼ਰਾਬ ਦੇ ਠੇਕੇ ਦੇ ਨਾਲ ਬਣੇ ਅਹਾਤੇ ’ਤੇ ਰਾਤ ਨੂੰ ਸ਼ਰਾਬ ਨਾਲ ਕੁਝ ਖਾਣ ਪੀਣ ਦੇ ਪੈਸੇ ਮੰਗਣ ’ਤੇ ਭੜਕੇ ਨੌਜਵਾਨਾਂ ਨੇ ਅਮਿਤ ਕੁਮਾਰ ਨੂੰ ਗੋਲੀ ਮਾਰ ਦਿੱਤੀ ਸੀ। ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਉਸ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ CM ਮਾਨ ਦੀ ਸਿੱਧੀ ਚੇਤਾਵਨੀ!

ਓਧਰ ਘਟਨਾ ਤੋਂ ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਨੇ ਅੱਜ ਥਾਣੇ ਜਾ ਕੇ ਘਟਨਾ ਦਾ ਇੰਸਾਫ ਲੈਣ ਲਈ ਗੁਹਾਰ ਲਗਾਈ। ਪਰਿਵਾਰਕ ਮੈਂਬਰਾਂ ’ਚੋਂ ਯੂਥ ਕਾਂਗਰਸੀ ਆਗੂ ਅਨੁਜ ਕੁਮਾਰ ਨੇ ਦੱਸਿਆ ਕਿ ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ਜਦੋਂ ਤੱਕ ਕਾਤਲ ਫੜੇ ਨਹੀਂ ਜਾਂਦੇ ਅਤੇ ਮ੍ਰਿਤਕ ਦੀ ਪਤਨੀ ਅਤੇ ਬੱਚਿਆਂ ਨੂੰ ਕੋਈ ਸਰਕਾਰੀ ਲਾਭ ਦੇ ਤਹਿਤ ਸਰਕਾਰ ਦਾ ਕੋਈ ਨੁਮਾਇੰਦਾ ਇਸ ਦੀ ਭਰਪਾਈ ਦਾ ਅਹਿਸਾਸ ਦਵਾਉਣ ਨਹੀਂ ਆਉਂਦਾ ਉਦੋਂ ਤੱਕ ਪਰਿਵਾਰ ਦਾ ਇਸ ਦਾ ਸਸਕਾਰ ਨਹੀਂ ਕਰੇਗਾ।

ਜਦੋਂ ਇਸ ਸਬੰਧੀ ਥਾਣਾ ਸਾਹਨੇਵਾਲ ਦੇ ਮੁਖੀ ਇੰਸਪੈਕਟਰ ਗੁਰਮੁੱਖ ਸਿੰਘ ਦਿਓਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਪੁਲਸ ਪੂਰੀ ਮੁਸ਼ਤੈਦੀ ਨਾਲ ਕਾਤਲਾਂ ਦਾ ਪਿੱਛਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਲਸ ਦੇ ਹੱਥ ਕਈ ਤਰਾਂ ਦੇ ਸਬੂਤ ਅਤੇ ਸੀ. ਸੀ. ਟੀ. ਵੀ. ਫੁਟੋਜ਼ ਲੱਗੀ ਹੈ। ਜਿਸ ਦੇ ਅਧਾਰ ’ਤੇ ਜਲਦੀ ਹੀ ਮਾਮਲਾ ਟਰੇਸ ਕਰਕੇ ਪਰਿਵਾਰ ਨੂੰ ਇੰਸਾਫ ਦਵਾਇਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News