ਤਲਵੰਡੀ ਸਾਬੋ : ਕਾਂਗਰਸੀ ਆਗੂ ਦਾ ਚਚੇਰੇ ਭਰਾ ਵਲੋਂ ਗੋਲੀ ਮਾਰ ਕੇ ਕਤਲ

Monday, Feb 17, 2020 - 06:45 PM (IST)

ਤਲਵੰਡੀ ਸਾਬੋ : ਕਾਂਗਰਸੀ ਆਗੂ ਦਾ ਚਚੇਰੇ ਭਰਾ ਵਲੋਂ ਗੋਲੀ ਮਾਰ ਕੇ ਕਤਲ

ਤਲਵੰਡੀ ਸਾਬੋ (ਮੁਨੀਸ਼) : ਪਿੰਡ ਥਮਨਗੜ੍ਹ ਵਿਖੇ ਕ੍ਰਿਕਟ ਟੂਰਨਾਮੈਂਟ ਦੌਰਾਨ ਗੋਲੀ ਲੱਗਣ ਕਾਰਨ ਕਾਂਗਰਸੀ ਆਗੂ ਤਰੁਣਪਾਲ ਸਿੰਘ ਢਿੱਲੋਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਗੋਲੀ ਤਰੁਣਪਾਲ ਢਿੱਲੋਂ ਦੇ ਚਚੇਰੇ ਭਰਾ ਵਲੋਂ ਚਲਾਈ ਗਈ ਹੈ। ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋਏ ਤਰਨਪਾਲ ਢਿੱਲੋਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਤਰੁਣਪਾਲ ਸਿੰਘ ਵਿਧਾਨ ਸਭਾ ਹਲਕਾ ਮੌੜ ਮੰਡੀ ਤੋਂ 2017 'ਚ ਤ੍ਰਿਣਮੂਲ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਚੁੱਕਾ ਹੈ ਪਰ ਚੋਣਾਂ ਤੋਂ ਕੁਝ ਦਿਨ ਪਹਿਲਾਂ ਤਰੁਣਪਾਲ ਕਾਂਗਰਸ ਵਿਚ ਸ਼ਾਮਲ ਹੋ ਗਿਆ ਅਤੇ ਉਸ ਨੇ ਹਰਮਿੰਦਰ ਸਿੰਘ ਜੱਸੀ ਦੀ ਹਿਮਾਇਤ ਕੀਤੀ ਸੀ। 

ਤਰੁਣਪਾਲ ਸਿੰਘ ਢਿੱਲੋਂ ਵਲੋਂ ਪਿੰਡ ਥਮਨਗੜ੍ਹ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ, ਜਿਸ ਦਾ ਅੱਜ ਆਖਰੀ ਦਿਨ ਸੀ। ਇਸ ਦੌਰਾਨ ਚਚੇਰੇ ਭਰਾ ਵਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ। ਫਿਲਹਾਲ ਗੋਲੀ ਮਾਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News