ਅਹਿਮ ਖ਼ਬਰ : ਕਾਂਗਰਸ ਹਾਈਕਮਾਨ ਨੇ ਸੁਨੀਲ ਜਾਖੜ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾਇਆ
Tuesday, Apr 26, 2022 - 08:58 PM (IST)

ਨਵੀਂ ਦਿੱਲੀ (ਕਮਲ ਕਾਂਸਲ) : ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਲੈ ਕੇ ਕਾਂਗਰਸ ਹਾਈਕਮਾਨ ਦਾ ਫ਼ੈਸਲਾ ਆ ਗਿਆ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਨੁਸ਼ਾਸਨੀ ਕਮੇਟੀ ਦੀ ਸੁਨੀਲ ਜਾਖੜ ਨੂੰ ਸਸਪੈਂਡ ਕਰਨ ਦੀ ਸਿਫ਼ਾਰਿਸ਼ ਮਗਰੋਂ ਨਰਮੀ ਦਿਖਾਉਂਦਿਆਂ ਪਾਰਟੀ ’ਚੋਂ ਮੁਅੱਤਲ ਨਹੀਂ ਕੀਤਾ ਹੈ। ਜਾਖੜ ਨੂੰ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ। ਇਸੇ ਦਰਮਿਆਨ ਕੇਰਲ ਕਾਂਗਰਸ ਦੇ ਨੇਤਾ ਕੇ. ਵੀ. ਥਾਮਸ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਹੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਸਾਬਕਾ DGP ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਮੋਹਾਲੀ ਅਦਾਲਤ ਵੱਲੋਂ ਖਾਰਿਜ
ਜ਼ਿਕਰਯੋਗ ਹੈ ਕਿ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਸੁਨੀਲ ਕੁਮਾਰ ਜਾਖੜ ਨੂੰ ਪਾਰਟੀ ’ਚੋਂ ਦੋ ਸਾਲ ਲਈ ਸਸਪੈਂਡ ਕਰਨ ਦੀ ਸਿਫਾਰਿਸ਼ ਕੀਤੀ ਸੀ ਤੇ ਕਿਹਾ ਸੀ ਕਿ ਜਿਸ ਤਰ੍ਹਾਂ ਜਾਖੜ ਨੇ ਪਾਰਟੀ ਦੇ ਖ਼ਿਲਾਫ਼ ਜਾ ਕੇ ਨਾ ਸਿਰਫ ਬਿਆਨਬਾਜ਼ੀ ਕੀਤੀ ਸਗੋਂ ਅਨੁਸ਼ਾਸਨ ਨੂੰ ਵੀ ਭੰਗ ਕੀਤਾ ਹੈ, ਲਿਹਾਜ਼ਾ ਉਨ੍ਹਾਂ ਨੂੰ ਦੋ ਸਾਲ ਲਈ ਪਾਰਟੀ ’ਚੋਂ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਖ਼ੁਫੀਆ ਏਜੰਸੀ ISI ਦੀ ਛਤਰ-ਛਾਇਆ, ਪਾਕਿ ਦੇ ਇਸ ਕਸਬੇ ਦੇ ਹਰ ਘਰ ’ਚ ਬਣਦੇ ਨੇ ਹਥਿਆਰ