ਕਾਂਗਰਸ ਸਰਕਾਰ ਵੱਲੋਂ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ : ਕਾਂਗਰਸੀ ਆਗੂ

11/06/2017 6:15:36 AM

ਤਰਨਤਾਰਨ, (ਬਲਵਿੰਦਰ ਕੌਰ)-  ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਆਦੇਸ਼ਾਂ 'ਤੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਪ੍ਰੋਗਰਾਮ ਤਹਿਤ ਜਨ ਕਲਿਆਣ ਤੇ ਪ੍ਰਚਾਰ ਸੈੱਲ ਦੇ ਚੇਅਰਮੈਨ ਕੁਲਵੰਤ ਸਿੰਘ ਭੈੱਲ ਦੀ ਅਗਵਾਈ ਹੇਠ ਐੱਨ. ਐੱਸ. ਯੂ. ਆਈ. ਦੇ ਹਲਕਾ ਪ੍ਰਧਾਨ ਖਜ਼ਾਨ ਸਿੰਘ ਦੇ ਗ੍ਰਹਿ ਵਿਖੇ ਨਾਰਕੋਟਿਕ ਸੈੱਲ ਦੇ ਚੇਅਰਮੈਨ ਰਘਬੀਰ ਸਿੰਘ ਬਾਠ, ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਡਿਆਲ, ਸੀਨੀਅਰ ਯੂਥ ਆਗੂ ਰਾਣਾ ਠੱਠਾ, ਬਾਜ ਮੱਲਮੋਹਰੀ, ਜਸਬੀਰ ਸਿੰਘ, ਰਣਜੀਤ ਸਿੰਘ ਮੰਡਾਲਾ, ਕੈਪਟਨ ਸਤਨਾਮ ਸਿੰਘ ਭੋਈਆਂ ਤੇ ਅਰਸ਼ ਸੰਧੂ ਆਦਿ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਮੌਕੇ 'ਤੇ ਹੀ ਸਬੰਧਤ ਵੱਖ-ਵੱਖ ਮਹਿਕਮਿਆਂ ਤੋਂ ਮੁਸ਼ਕਿਲਾਂ ਨੂੰ ਫੋਨ 'ਤੇ ਹੱਲ ਕਰਵਾਇਆ ਗਿਆ। ਇਸ ਮੌਕੇ ਉਪਰੋਕਤ ਕਾਂਗਰਸੀ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਇਕ-ਇਕ ਕਰੇ ਪੂਰੇ ਕੀਤੇ ਜਾਣਗੇ।


Related News