ਜਸਟਿਸ ਗਿੱਲ ਵਲੋਂ ਸਹੀ ਠਹਿਰਾਏ ਕੇਸਾਂ ''ਤੇ ਬਣਦੀ ਕਾਰਵਾਈ ਹੋਵੇ : ਬਲਜਿੰਦਰ ਕੌਰ
Monday, Dec 04, 2017 - 12:34 PM (IST)
ਤਲਵੰਡੀ ਸਾਬੋ (ਮੁਨੀਸ਼) — ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਬਣਾਏ ਗਏ ਜਸਟਿਸ ਮਹਿਤਾਬ ਸਿੰਘ ਗਿੱਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਚੌਥੀ ਰਿਪੋਰਟ ਦਿੱਤੀ ਗਈ। ਜਸਟਿਸ ਮਹਿਤਾਬ ਸਿੰਘ ਗਿੱਲ ਵਲੋਂ 112 ਕੇਸਾਂ 'ਚੋਂ 30 ਕੇਸਾਂ ਨੂੰ ਸਹੀ ਠਹਿਰਾਇਆ ਗਿਆ। ਇਹ ਗੱਲਾਂ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਤੇ ਹਲਕਾ ਵਿਧਾਇਕ ਬਲਜਿੰਦਰ ਕੌਰ ਨੇ ਵਰਕਰਾਂ ਨਾਲ ਬੈਠਕ ਦੌਰਾਨ ਕਹੀ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜਸਟਿਸ ਮਹਿਤਾਬ ਸਿੰਘ ਗਿੱਲ ਵਲੋਂ 112 ਕੇਸਾਂ 'ਚੋਂ ਸਹੀ ਠਹਿਰਾਏ ਗਏ 30 ਕੇਸਾਂ ਦੀ ਪੂਰੀ ਤਰ੍ਹਾਂ ਜਾਂਚ ਕਰਕੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਐਡਵੋਕੇਟ ਸਤਿੰਦਰ ਸਿੰਘ ਸਿੱਧੂ, ਜ਼ਿਲਾ ਉਪ ਪ੍ਰਧਾਨ ਰੇਸ਼ਮ ਸਿੰਘ, ਮੀਡੀਆ ਸਲਾਹਕਾਰ ਨੀਲ ਗਰਗ, ਨਵਦੀਪ ਜੀਦਾ, ਉਦੈ ਸਿੰਘ, ਗੁਰਦੀਪ ਸਿੰਘ, ਗੋਬਿੰਦ ਸਿੰਘ, ਹਰਪ੍ਰੀਤ ਸਿੰਘ ਸ਼ੇਖਪੂਰਾ, ਕਸ਼ਮੀਰ ਸਿੰਘ ਪੱਪੀ, ਹਰਮੇਲ ਸਿੰਘ, ਸੁਖਦੇਵ ਸਿੰਘ, ਧਰਮਾ ਸਿੰਘ, ਅਮਰਦੀਪ ਆਦਿ ਮੌਜੂਦ ਸਨ।
