ਕਾਂਗਰਸ ਵੱਲੋਂ ਦੋਆਬਾ, ਮਾਝੇ ਦੀ ਬਜਾਏ ਮਾਲਵਾ ’ਚ ਕੀਤਾ ਗਿਆ 2 ਮਹਿਲਾ ਉਮੀਦਵਾਰਾਂ ਦੀ ਗਿਣਤੀ ’ਚ ਵਾਧਾ

01/16/2022 4:11:42 PM

ਲੁਧਿਆਣਾ (ਹਿਤੇਸ਼)— ਪ੍ਰਿਯੰਕਾ ਗਾਂਧੀ ਵੱਲੋਂ ਉੱਤਰ ਪ੍ਰਦੇਸ਼ ’ਚ 40 ਫ਼ੀਸਦੀ ਔਰਤਾਂ ਨੂੰ ਟਿਕਟ ਦੇਣ ਦੇ ਐਲਾਨ ਤੋਂ ਬਾਅਦ ਕਾਂਗਰਸ ’ਤੇ ਪੰਜਾਬ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜ਼ਿਆਦਾ ਔਰਤਾਂ ਨੂੰ ਉਮੀਦਵਾਰ ਬਣਾਉਣ ਦਾ ਦਬਾਅ ਸੀ ਪਰ ਪਾਰਟੀ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ 86 ਉਮੀਦਵਾਰਾਂ ਦੀ ਪਹਿਲੀ ਲਿਸਟ ’ਚ ਸਿਰਫ਼ 10 ਫ਼ੀਸਦੀ ਯਾਨੀ ਕਿ 9 ਔਰਤਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ’ਚੋਂ ਦੋਆਬਾ ਦੀ ਮੁਕੇਰੀਆਂ ਸੀਟ ਤੋਂ ਇੰਦੂ ਬਾਲਾ ਅਤੇ ਮਾਝਾ ਦੀ ਦੀਨਾਨਗਰ ਸੀਟ ਤੋਂ ਅਰੁਣਾ ਚੌਧਰੀ ਪਹਿਲੀਂ ਵਿਧਾਇਕ ਹਨ ਹਾਲਾਂਕਿ ਮਾਲਵਾ ’ਚ ਸਭ ਤੋਂ ਵੱਧ 7 ਸੀਟਾਂ ’ਤੇ ਔਰਤਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਨ੍ਹਾਂ ’ਚ ਮਲੇਰਕੋਟਲਾ ਦੀ ਰਜ਼ੀਆ ਸੁਲਤਾਨਾ ਪਹਿਲਾਂ ਤੋਂ ਵਿਧਾਇਕ ਹਨ ਅਤੇ ਲਹਿਰਾਗਾਗਾ ਤੋਂ ਰਾਜਿੰਦਰ ਕੌਰ ਭੱਠਲ ਅਤੇ ਮੋੜ ਤੋਂ ਉਮੀਦਵਾਰ ਬਣਾਈ ਗਈ ਮੰਜੂ ਪਿਛਲੀ ਵਿਧਾਨ ਸਭਾ ਚੋਣਾਂ ਲੜ ਚੁੱਕੀ ਹੈ। 

ਇਹ ਵੀ ਪੜ੍ਹੋ: ਜਲੰਧਰ ਕਾਂਗਰਸ 'ਚ ਉੱਠੀ ਬਗਾਵਤ, ਮੇਅਰ ਜਗਦੀਸ਼ ਰਾਜਾ ਨੇ ਵਿਧਾਇਕ ਬੇਰੀ ਖ਼ਿਲਾਫ਼ ਖੋਲ੍ਹਿਆ ਮੋਰਚਾ

ਇਸ ਦੇ ਇਲਾਵਾ ਕਾਂਗਰਸ ਵੱਲੋਂ ਮਾਲਵਾ ’ਚ ਪਿਛਲੀ ਵਾਰ ਬਾਘਾਪੁਰਾਣਾ ਸੀਟ ਤੋਂ ਚੋਣਾਂ ਲੜਨ ਵਾਲੀ ਰਾਜਿੰਦਰ ਕੌਰ ਭੱਠਲ ਨੂੰ ਟਿਕਟ ਨਹੀਂ ਦਿੱਤੀ ਗਈ ਅਤੇ ਬੁਢਲਾਡਾ ਤੋਂ ਰਣਜੀਤ ਕੌਰ ਭੱਟੀ ਦੀ ਜਗ੍ਹਾ ਰਣਵੀਰ ਕੌਰ ਨੂੰ ਟਿਕਟ ਦਿੱਤੀ ਗਈ ਹੈ। ਜੇਕਰ ਰਾਜਿੰਦਰ ਕੌਰ ਭੱਠਲ ਨੂੰ ਟਿਕਟ ਨਾ ਦੇਣ ਦੇ ਕਾਰਨ ਘੱਟ ਹੋਏ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਕਮੀ ਆਮ ਆਦਮੀ ਪਾਰਟੀ ਤੋਂ ਆਈ ਬਠਿੰਡਾ ਦਿਹਾਤੀ ਦੀ ਵਿਧਾਇਕ ਰੁਪਿੰਦਰ ਕੌਰ ਨੂੰ ਮਲੋਟ ਤੋਂ ਟਿਕਟ ਪੂਰੀ ਕੀਤੀ ਗਈ ਹੈ।

ਇਸ ਤਰ੍ਹਾਂ ਨਾਲ ਕਾਂਗਰਸ ਵੱਲੋਂ ਅਜੇ ਤੱਕ ਜਾਰੀ ਉਮੀਦਵਾਰਾਂ ਦੀ ਪਹਿਲੀ ਲਿਸਟ ’ਚ ਪਿਛਲੀ ਵਾਰ ਦੇ ਮੁਕਾਬਲੇ 2 ਔਰਤਾਂ ਦੀ ਗਿਣਤੀ ’ਚ ਵਾਧਾ ਕੀਤਾ ਗਿਆ ਹੈ। ਜਿਨ੍ਹਾਂ ’ਚ ਮੋਗਾ ਤੋਂ ਸੋਨੂੰ ਸੂਦ ਦੀ ਭੈਣ ਮਾਲਵਿਕਾ ਅਤੇ ਬੱਲੁਆਣਾ ਸੀਟ ਤੋਂ ਰਾਜਿੰਦਰ ਕੌਰ ਦਾ ਨਾਂ ਸ਼ਾਮਲ ਹੈ, ਜੋ ਦੋਵੇਂ ਹੀ ਪਹਿਲੀ ਵਾਰ ਚੋਣ ਲੜ ਰਹੀਆਂ ਹਨ। ਇਸ ਕੈਟੇਗਿਰੀ ’ਚ ਬੁਢਲਾਡਾ ਤੋਂ ਰਮਵੀਰ ਕੌਰ ਦਾ ਨਾਂ ਸ਼ਾਮਲ ਹੈ। 

ਇਹ ਵੀ ਪੜ੍ਹੋ: ਕਾਂਗਰਸ ਹਾਈਕਮਾਨ ਦੇ 3-3 ਸਰਵੇ ਰਿਪੋਰਟਾਂ ਦੇ ਆਧਾਰ ’ਤੇ ਟਿਕਟਾਂ ਦੀ ਵੰਡ ਦੇ ਦਾਅਵਿਆਂ ਨੇ ਠੱਗੇ ਕਈ ਦਾਅਵੇਦਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News