ਕਾਂਗਰਸ ਆਗੂ ''ਤੇ ਜਾਨਲੇਵਾ ਹਮਲਾ, ਕਾਂਗਰਸੀ ਵਿਧਾਇਕ ''ਤੇ ਲੱਗੇ ਦੋਸ਼
Tuesday, Jul 17, 2018 - 07:22 PM (IST)
ਧੂਰੀ (ਦਵਿੰਦਰ) : ਧੂਰੀ 'ਚ ਕਾਂਗਰਸ ਦੇ ਜ਼ਿਲਾ ਉਪ ਪ੍ਰਧਾਨ ਹਰਮਨ ਬਡਲਾ 'ਤੇ 5-6 ਵਿਅਕਤੀਆਂ ਵਲੋਂ ਕਾਤਲਾਨਾ ਹਮਲਾ ਕਰ ਦਿੱਤਾ ਗਿਆ। ਹਮਲੇ 'ਚ ਗੰਭੀਰ ਜ਼ਖਮੀ ਹੋਏ ਹਰਮਨ ਬਡਲਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਹਰਮਨ ਆਪਣੀ ਕਾਰ 'ਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ, ਇਸ ਦੌਰਾਨ ਜਦੋਂ ਉਹ ਮਾਲੇਰਕੋਟਲਾ ਰੋਡ 'ਤੇ ਭਸੌੜ ਨੇੜੇ ਪਹੁੰਚੇ ਤਾਂ 5-6 ਵਿਅਕਤੀਆਂ ਨੂੰ ਉਨ੍ਹਾਂ ਨੂੰ ਘੇਰ ਲਿਆ ਅਤੇ ਕਾਰ 'ਚੋਂ ਉਤਾਰ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਜ਼ਖਮੀ ਹਰਮਨ ਬਡਲਾ ਨੇ ਕਿਹਾ ਕਿ ਉਨ੍ਹਾਂ 'ਤੇ ਇਹ ਹਮਲਾ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਕਹਿਣ 'ਤੇ ਕੀਤਾ ਗਿਆ ਹੈ। ਹਰਮਨ ਨੇ ਵਿਧਾਇਕ ਧੀਮਾਨ ਅਤੇ ਉਸ ਦੇ ਬੇਟੇ ਤੋਂ ਪਰਿਵਾਰ ਨੂੰ ਖਤਰਾ ਦੱਸਦੇ ਹੋਏ ਪੁਲਸ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਧਰ ਪੁਲਸ ਵਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।
