ਓ. ਪੀ. ਸੋਨੀ ਦੀ ਹਾਜ਼ਰੀ 'ਚ ਭਿੜੇ ਕਾਂਗਰਸੀਆਂ ਵੱਲੋਂ ਗਾਲੀ-ਗਲੌਚ, ਗੁੱਸੇ 'ਚ ਆਏ ਮੰਤਰੀ ਨੇ ਦਿੱਤੀ ਸਖ਼ਤ ਚਿਤਾਵਨੀ

Saturday, Jan 09, 2021 - 11:31 AM (IST)

ਓ. ਪੀ. ਸੋਨੀ ਦੀ ਹਾਜ਼ਰੀ 'ਚ ਭਿੜੇ ਕਾਂਗਰਸੀਆਂ ਵੱਲੋਂ ਗਾਲੀ-ਗਲੌਚ, ਗੁੱਸੇ 'ਚ ਆਏ ਮੰਤਰੀ ਨੇ ਦਿੱਤੀ ਸਖ਼ਤ ਚਿਤਾਵਨੀ

ਬਟਾਲਾ (ਸਾਹਿਲ) : ਬਟਾਲਾ 'ਚ ਕੁੱਝ ਦਿਨ ਪਹਿਲਾ ਕਾਂਗਰਸ ਦੇ ਸਥਾਪਨਾ ਦਿਵਸ ’ਤੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਉਣ ਵਾਲੇ ਕਾਂਗਰਸੀ ਜਦੋਂ ਆਹਮਣੇ-ਸਾਹਮਣੇ ਹੋਏ ਤਾਂ ਪਾਰਟੀ ਦੀ ਆਪਸੀ ਫੁੱਟ ਖੁੱਲ੍ਹ ਕੇ ਸਾਹਮਣੇ ਆਈ। ਬਟਾਲਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਕੈਬਨਿਟ ਮੰਤਰੀ ਤੇ ਆਬਜ਼ਰਵਰ ਬਟਾਲਾ ਓ. ਪੀ. ਸੋਨੀ ਜਦੋਂ ਕਾਂਗਰਸ ਭਵਨ ’ਚ ਵਰਕਰਾਂ ਨਾਲ ਮੀਟਿੰਗ ਕਰਨ ਲੱਗੇ ਤਾਂ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਅਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੇ ਦੋਹਾਂ ਧੜਿਆਂ ’ਚ ਤਕਰਾਰ ਹੋ ਗਈ।

ਇਹ ਵੀ ਪੜ੍ਹੋ : ਪੁਲਸ ਅਫ਼ਸਰਾਂ ਦੀ ਤਾਇਨਾਤੀ ਮਾਮਲੇ 'ਚ ਭੜਕੇ 'ਕੈਪਟਨ', ਅਕਾਲੀ ਦਲ ਤੇ 'ਆਪ' ਨੂੰ ਲਿਆ ਕਰੜੇ ਹੱਥੀਂ

PunjabKesari

ਕਾਂਗਰਸ ਭਵਨ ਬਟਾਲਾ ’ਚ ਪਾਰਟੀ ਮੰਚ 'ਤੇ ਕੈਬਨਿਟ ਮੰਤਰੀ ਓ. ਪੀ. ਸੋਨੀ ਦੀ ਹਾਜ਼ਰੀ ’ਚ ਜਿਸ ਤਰ੍ਹਾਂ ਪਾਰਟੀ ਜ਼ਾਬਤੇ ਦੀ ਉਲੰਘਣਾ ਹੋਈ ਹੈ, ਉਸ ਨਾਲ ਬਟਾਲਾ ’ਚ ਕਾਂਗਰਸ ’ਚ ਆਪਸੀ ਫੁੱਟ ਜੱਗ-ਜ਼ਾਹਰ ਹੋਈ ਹੈ। ਮਾਹੌਲ ਇਸ ਹੱਦ ਤੱਕ ਜਾ ਪਹੁੰਚਿਆਂ ਕਿ ਡੀ. ਐੱਸ. ਪੀ. ਸਿਟੀ ਨੂੰ ਮੰਚ 'ਤੇ ਜਾ ਕੇ ਕੰਟਰੋਲ ਕਰਨਾ ਪਿਆ। ਬਟਾਲਾ ਪਹੁੰਚੇ ਕੈਬਨਿਟ ਮੰਤਰੀ ਅਤੇ ਆਬਜ਼ਰਵਰ ਓ. ਪੀ. ਸੋਨੀ ਅੱਗੇ ਜਦੋਂ ਸਾਬਕਾ ਮੰਤਰੀ ਤੇ ਵਿਧਾਇਕ ਅਸ਼ਵਨੀ ਸੇਖੜੀ ਆਪਣਾ ਪੱਖ ਰੱਖ ਰਹੇ ਸਨ ਤਾਂ ਬਾਜਵਾ ਧੱੜੇ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਤੁਹਮਤਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਜਿਸ ਨਾਲ ਸੇਖੜੀ ਅਤੇ ਬਾਜਵਾ ਦੇ ਧੜੇ ’ਚ ਕਾਫ਼ੀ ਤਕਰਾਰ ਹੋ ਗਈ।

ਇਹ ਵੀ ਪੜ੍ਹੋ : ਬਰਡ ਫਲੂ : ਪੰਜਾਬ ਸਰਕਾਰ ਨੇ ਸੂਬੇ ਨੂੰ 'ਕੰਟਰੋਲਡ ਏਰੀਆ' ਐਲਾਨਿਆ, ਲਿਆ ਗਿਆ ਇਹ ਵੱਡਾ ਫ਼ੈਸਲਾ

ਜਾਣੋ ਕੀ ਹੈ ਮਾਮਲਾ

ਦਰਅਸਲ ਅਸ਼ਵਨੀ ਸੇਖੜੀ ਨੇ ਕਾਂਗਰਸੀਆਂ ਦੇ ਕੁੱਝ ਆਗੂਆਂ 'ਤੇ ਇਹ ਦੋਸ਼ ਲਗਾਇਆ ਸੀ ਕਿ ਕੁੱਝ ਲੋਕ ਪਾਰਟੀ ਦੇ ਖ਼ਿਲਾਫ਼ ਕੰਮ ਕਰ ਰਹੇ ਹਨ। ਬੱਸ ਇੱਥੇ ਹੀ ਮਨਜੀਤ ਸਿੰਘ ਹੰਸਪਾਲ ਨੇ ਸੇਖੜੀ 'ਤੇ ਪਲਟਵਾਰ ਕਰਦਿਆਂ ਇਹ ਦੋਸ਼ ਲਗਾਇਆ ਕਿ ਉਹ ਭਾਜਪਾ ਦੇ ਕੁੱਝ ਲੋਕਾਂ ਨੂੰ ਚੋਣਾਂ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਨਜੀਤ ਹੰਸਪਾਲ ਦੇ ਇਸ ਪੱਖ ਨਾਲ ਬਾਜਵਾ ਪੱਖੀ ਸੁਖ ਤੇਜਾ ਵੀ ਖੜ੍ਹੇ ਹੋ ਗਏ, ਜਿਸ ’ਤੇ ਓ. ਪੀ. ਸੋਨੀ ਦੀ ਹਾਜ਼ਰੀ ’ਚ ਹੀ ਤੂੰ-ਤੂੰ, ਮੈਂ-ਮੈਂ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਫਰਵਰੀ ਦੇ ਤੀਜੇ ਹਫ਼ਤੇ 'ਨਗਰ ਕੌਂਸਲ' ਚੋਣਾਂ ਕਰਵਾਉਣ ਦਾ ਫ਼ੈਸਲਾ

ਇਹ ਕੁੱਝ ਦੇਖ ਕੇ ਆਬਜ਼ਰਵਰ ਓ. ਪੀ. ਸੋਨੀ ਦਾ ਗੁੱਸਾ ਵੀ ਆਸਮਾਨ 'ਤੇ ਚੜ੍ਹ ਗਿਆ ਅਤੇ ਉਨ੍ਹਾਂ ਨੇ ਇਹ ਸਖ਼ਤ ਚਿਤਾਵਨੀ ਦਿੱਤੀ ਕਿ ਮੀਟਿੰਗ ’ਚ ਵਿਘਨ ਪਾਉਣ ਵਾਲਿਆਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਵੇਗਾ। ਇਸ ਮਾਹੌਲ ਨੂੰ ਡੀ. ਐੱਸ. ਪੀ. ਸਿਟੀ ਮੈਡਮ ਪਰਵਿੰਦਰ ਕੌਰ ਨੇ ਸ਼ਾਂਤ ਕੀਤਾ। ਇਸ ਮੌਕੇ ਓ. ਪੀ. ਸੋਨੀ ਨੇ ਕਾਰਕੁਨਾਂ ਨੂੰ ਕਿਹਾ ਕਿ ਇਹ ਸਮਾਂ ਆਪਸੀ ਲੜਨ ਦਾ ਨਹੀਂ, ਸਗੋਂ ਆਪਸ ’ਚ ਇਕੱਠੇ ਹੋ ਕੇ ਚੋਣਾਂ ਜਿੱਤਣ ਦਾ ਹੈ।

ਇਹ ਵੀ ਪੜ੍ਹੋ : ਮੋਹਾਲੀ ਪੁਲਸ ਦਾ ਕਾਰਨਾਮਾ, ਕਿਸਾਨਾਂ ਨੂੰ ਮਦਦ ਭੇਜਣ ਲਈ ਲਾਏ ਟੈਂਟ ਪੁਟਵਾਏ (ਵੀਡੀਓ)

ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਭਵਿੱਖ ’ਚ ਕਾਂਗਰਸੀ ਵਰਕਰ ਤੇ ਆਗੂ ਇਸ ਤਰ੍ਹਾਂ ਨਹੀਂ ਉਲਝਣਗੇ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਸਤੂਰੀ ਲਾਲ ਸੇਠ, ਜ਼ਿਲ੍ਹਾ ਕਾਂਗਰਸ ਪ੍ਰਧਾਨ ਰੌਸ਼ਨ ਜੋਸਫ, ਸਿਟੀ ਪ੍ਰਧਾਨ ਸਵਰਨ ਮੁੱਢ, ਅਰਵਿੰਦ ਰਾਣੂੰ, ਜਤਿੰਦਰ ਅੱਤਰੀ, ਗੁੱਡੂ ਸੇਠ ਆਦਿ ਹਾਜ਼ਰ ਸਨ।
ਨੋਟ : ਬਟਾਲਾ 'ਚ ਕਾਂਗਰਸੀਆਂ ਵਿਚਕਾਰ ਹੋਈ ਆਪਸੀ ਤਕਰਾਰ ਬਾਰੇ ਦਿਓ ਰਾਏ


author

Babita

Content Editor

Related News