ਚੋਣਾਂ ਦੌਰਾਨ ਚੀਮਾਂ ਮੰਡੀ ''ਚ ਕਾਂਗਰਸ ਦੀ ਬੁਰੀ ਹਾਰ

12/17/2017 6:18:18 PM


ਚੀਮਾਂ ਮੰਡੀ (ਬੇਦੀ, ਗੋਇਲ) - ਸਾਥਾਨਕ ਕਸਬਾ ਵਿਖੇ ਨਗਰ ਪੰਚਾਇਤੀ ਚੋਣਾਂ ਸ਼ਾਤੀਪੂਰਵਕ ਢੰਗ ਨਾਲ ਹੋ ਗਈਆਂ ਪਰ ਇਨ੍ਹਾਂ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ । ਜਾਣਕਾਰੀ ਮਿਲੀ ਹੈ ਕਿ ਕਸਬਾ ਵਿਖੇ 13 ਵਾਰਡਾਂ 'ਚ 4 ਕਾਂਗਰਸ ਪਾਰਟੀ ਵੱਲੋਂ ਪੰਜੇ ਦੇ ਨਿਸ਼ਾਨ ਤੇ ਲੜੇ ਸਨ ਜਿਨਾਂ ਦੀ ਕਰਾਰੀ ਹਾਰ ਹੋਈ । ਜਿਕਰਯੋਗ ਹੈ ਕਿ ਵਾਰਡ ਨੰ 5 ਤੋਂ ਕੁਲਦੀਪ ਕੌਰ ,ਵਾਰਡ ਨੰ 7 ਤੋਂ ਬਲਵਿੰਦਰ ਕੌਰ ਵੱਲੋਂ ਆਜ਼ਾਦ ਉਮੀਦਵਾਰ ਦੇ ਕਾਗਜ਼ ਭਰੇ ਗਏ ਸਨ, ਜਿਨਾਂ ਦੀ ਸਰਬਸੰਮਤੀ ਹੋਣ ਤੋਂ ਜੇਤੂ ਕਰਾਰ ਦਿੱਤਾ ਗਿਆ। ਇਸੇ ਤਰਾਂ ਵਾਰਡ ਨੰ 3 ਤੋਂ ਸੁਖਜਿੰਦਰ ਕੌਰ ਪਤਨੀ ਜਗਦੇਵ ਸਿੰਘ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ, ਆਪਣੇ ਵਿਰੋਧੀ ਤੋਂ ਟਾਸ ਜਿੱਤਕੇ ਬਿਨਾਂ ਮੁਕਾਬਲੇ ਜੇਤੂ ਰਹੇ। 6 ਆਜ਼ਾਦ 4 ਕਾਂਗਰਸੀ ਉਮੀਦਵਾਰਾਂ ਵੱਲੋਂ ਚੋਣ ਲੜੀ ਗਈ ਸੀ, ਜਿਨਾਂ 'ਚ ਆਜ਼ਾਦ ਉਮੀਦਵਾਰਾਂ ਦੀ ਜਿੱਤ ਹੋਈ ਅਤੇ ਚਾਰੇ ਕਾਂਗਰਸੀ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।


Related News