ਕਾਂਗਰਸ ਦੀ ਕਾਰਪੋਰੇਸ਼ਨ ਚੌਣਾ 'ਚ ਧੱਕੇਸ਼ਾਹੀ ਦਾ ਜਵਾਬ ਪੰਚਾਇਤੀ ਚੌਣਾ 'ਚ ਦੇਵਾਂਗੇ : ਬਾਦਲ

12/21/2017 2:55:52 PM

ਬੁੱਢਲਾਡਾ (ਬਾਂਸਲ, ਮਨਚੰਦਾ) — ਭਾਈਵਾਲ ਗੱਠਜੋੜ ਭਾਰਤੀ ਜਨਤਾ ਪਾਰਟੀ ਵਲੋਂ ਦਿੱਤੇ ਬਿਆਨ 'ਸਹਿਯੋਗੀ ਪਾਰਟੀਆਂ ਦੀ ਜੇਕਰ ਕਦਰ ਕਰਨਗੇ ਤਾਂ ਸੱਤਾ 'ਚ ਮੁੜ ਵਾਪਸੀ' ਤੋਂ ਬਾਅਦ ਦੋਵਾਂ ਪਾਰਟੀਆਂ ਦੇ ਵਿਚਕਾਰ ਹਮਲਾਵਰ ਰੁਖ 'ਤੇ ਮੋਹਰ ਲਾਉਂਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਰੇਸ਼ ਗੁਜਰਾਲ ਨੇ ਜੋ ਵੀ ਕਿਹਾ ਸਹੀ ਕਿਹਾ। ਉਨ੍ਹਾਂ ਕਿਹਾ ਕਿ ਸਹਿਯੋਗੀ ਪਾਰਟੀਆਂ 'ਚ ਖਟਾਸ ਦੇ ਮੁੱਖ ਅੰਸ਼ ਕੁਝ ਨੇਤਾਵਾਂ ਵਲੋਂ ਨਿਜੀ ਹਿੱਤਾ ਦੀ ਪੂਰਤੀ ਲਈ ਪੈਦਾ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਨਹੁੰ ਮਾਸ ਦਾ ਅਟੁੱਟ ਰਿਸ਼ਤਾ ਹੈ। 
ਇਥੇ ਸਰਕਲ ਪ੍ਰਧਾਨ ਅਮਰਜੀਤ ਸਿੰਘ ਕੁਲਾਣਾ ਦੇ ਸਪੁੱਤਰ ਦੇ ਵਿਆਹ ਸਮਾਗਮ ਦੌਰਾਨ ਪੁੱਜੇ ਬਾਦਲ ਨੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਸਿਆਸੀ ਹਮਲਾ ਕਰਦਿਆਂ ਕਾਰਪੋਰੇਸ਼ਨ ਚੋਣਾਂ 'ਚ ਧੱਕੇਸ਼ਾਹੀ ਦਾ ਜਵਾਬ ਦੇਣ ਲਈ ਆਉਣ ਵਾਲੀਆਂ ਪੰਚਾਇਤੀ ਚੋਣਾਂ 'ਚ ਬੂਥ ਪੱਧਰ ਤੇ 11 ਤੋਂ 21 ਮੈਂਬਰੀ ਕਮੇਟੀ ਗਠਿਤ ਕੀਤੀ ਜਾਵੇਗੀ ਤਾਂ ਜੋ ਇਹ ਬੂਥ ਕਮੇਟੀਆਂ ਧੱਕੇਸ਼ਾਹੀ ਦਾ ਜਵਾਬ ਦੇ ਸਕਣ। ਤਾਪ ਬਿਜਲੀ ਘਰਾਂ ਦੇ ਬੰਦ ਕਰਨ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਪੰਜਾਬ ਨੂੰ ਬਿਜਲੀ ਸਰਪ੍ਰਸਤ ਸੂਬਾ ਬਣਾਇਆ ਗਿਆ ਸੀ ਪਰ ਕਾਂਗਰਸ ਸਰਕਾਰ ਇਸ ਨੂੰ ਚਲਾਉਣ 'ਚ ਨਾਕਾਮ ਰਹੀ ਹੈ, ਜਿਸ ਨਾਲ ਆਉਣ ਵਾਲੇ ਸਮੇਂ 'ਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਬਾਦਲ ਨੇ ਕਿਹਾ ਕਿ ਪੰਜਾਬ 'ਚ ਜੰਗਲ ਰਾਜ ਹੈ। ਲੋਕ ਅੱਜ ਆਪਣੇ ਘਰਾਂ 'ਚ ਸੁਰੱੱਖਿਅਤ ਨਹੀਂ ਹਨ। ਨਿੱਤ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ। ਬੇਅੱਦਬੀ ਦੀਆਂ ਘਟਨਾਵਾਂ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੱਤਾਧਾਰੀ ਕਾਂਗਰਸ ਪਾਰਟੀ ਵਲੋਂ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਗਿਆ ਹੈ ਤੇ ਖੁਦ ਕਾਂਗਰਸ ਸੱਤਾ 'ਤੇ ਕਾਬਜ਼ ਹੋਣ ਦੇ ਬਾਵਜੂਦ ਧਾਰਮਿਕ ਗੰ੍ਰਥਾਂ ਦੀਆਂ ਬੇਅਦਬੀਆਂ ਨੂੰ ਰੋਕ ਨਹੀਂ ਸਕੀ।  


Related News