ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਕਾਰਨ ਕਾਂਗਰਸੀਆਂ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
Monday, Sep 18, 2017 - 03:19 PM (IST)

ਪਟਿਆਲਾ (ਇੰਦਰਜੀਤ ਬਕਸ਼ੀ) — ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੇ ਰੇਟਾਂ 'ਚ ਲਗਾਤਾਰ ਵਾਧੇ ਕਾਰਨ ਜਨਤਾ ਗੁੱਸੇ 'ਚ ਹੈ, ਉਪਰੋਂ ਕੇਂਦਰ ਦੇ ਮੰਤਰੀ ਪੈਟਰੋਲ ਦੇ ਰੇਟ ਨੂੰ ਲੈ ਕੇ ਦੁਪਹਿਆ ਵਾਹਨ ਚਾਲਕਾਂ ਦੇ ਬਾਰੇ ਗਲਤ ਭਾਸ਼ਣ ਦੇ ਰਹੇ ਹਨ। ਜਿਸ ਕਾਰਨ ਲੋਕਾਂ 'ਚ ਗੁੱਸਾ ਵੱਧਦਾ ਜਾ ਰਿਹਾ ਹੈ। ਅੱਜ ਇਸ ਮਹਿੰਗਾਈ ਦੇ ਖਿਲਾਫ ਸਮਾਨਾ 'ਚ ਕਾਂਗਰਸੀ ਕਾਰਜਕਰਤਾਵਾਂ ਦੇ ਨਾਲ ਜਨਤਾ ਨੇ ਕੇਂਦਰ ਸਰਕਾਰ ਦੇ ਖਿਲਾਫ ਗਾਂਧੀ ਗਰਾਊਂਡ 'ਚ ਪ੍ਰਦਰਸ਼ਨ ਕੀਤਾ, ਜਿਸ ਦੀ ਅਗਵਾਈ ਰਾਜੇਸ਼ ਜੈਨ ਹੀਰਾ ਤੇ ਕੁਲਦੀਪ ਸਿੰਘ ਦੀਪਾ ਦੀ ਰਾਜੇਸ਼ ਜੈਨ ਹੀਰਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਗਰੀਬ ਲੋਕਾਂ ਦੇ ਖਾਤਿਆਂ 'ਚ 15 ਲੱਖ ਰੁਪਏ ਆਉਂਣਗੇ ਤੇ 2 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਪਰ ਮੋਦੀ ਸਰਕਾਰ ਦੇ ਰਾਜ 'ਚ ਹਾਲਾਤ ਹੋਰ ਬਦਤਰ ਹੁੰਦੇ ਜਾ ਰਹੇ ਹਨ। ਕਿਸੇ ਨੂੰ ਕੁਝ ਨਹੀਂ ਮਿਲ ਰਿਹਾ ਸਿਰਫ ਜੁਮਲੇਬਾਜ਼ੀ ਹੀ ਮਿਲੀ ਨੋਟਬੰਦੀ ਤੇ ਜੀ. ਐੱਸ. ਟੀ. ਨੇ ਵਪਾਰੀਆਂ ਦਾ ਕਾਰੋਬਾਰ ਠੱਪ ਕਰ ਕੇ ਰੱਖ ਦਿੱਤਾ ਹੈ। ਤਾਰਕ ਆਪਰੇਟਰਾਂ ਦਾ ਕਾਰੋਬਾਰ ਪ੍ਰੈਟਰੋਲ ਡੀਜ਼ਲ ਦੇ ਰੇਟ ਵਧਾਉਣ ਕਾਰਨ ਬੰਦ ਹੋ ਕੇ ਰਹਿ ਗਿਆ ਹੈ, ਲੋਕਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ।