ਸੂਬਾ ਕਾਂਗਰਸ ਨੇ ਨਿਗਮ ਚੋਣਾਂ ਲਈ 85 ਵਾਰਡਾਂ ਤੋਂ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਤੋਂ ਮੰਗੀਆਂ ਅਰਜ਼ੀਆਂ

Wednesday, Oct 18, 2023 - 11:27 AM (IST)

ਸੂਬਾ ਕਾਂਗਰਸ ਨੇ ਨਿਗਮ ਚੋਣਾਂ ਲਈ 85 ਵਾਰਡਾਂ ਤੋਂ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਤੋਂ ਮੰਗੀਆਂ ਅਰਜ਼ੀਆਂ

ਜਲੰਧਰ (ਚੋਪੜਾ)- ਨਗਰ ਨਿਗਮ ਚੋਣਾਂ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਾਈ ਰਿੱਟ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਮੰਗਲਵਾਰ ਕਾਂਗਰਸ ਹਾਈਕਮਾਂਡ ਨੇ ਵੀ ਨਗਰ ਨਿਗਮ ਚੋਣਾਂ ਲਈ ਕਮਰ ਕੱਸ ਲਈ ਹੈ। ਕਾਂਗਰਸ ਨੇ ਜਲੰਧਰ ਸ਼ਹਿਰ ਨਾਲ ਸਬੰਧਤ 85 ਵਾਰਡਾਂ ਤੋਂ ਚੋਣ ਲੜਨ ਦੇ ਇੱਛੁਕ ਵਰਕਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਕਾਂਗਰਸ ਟਿਕਟ ਦੇ ਦਾਅਵੇਦਾਰਾਂ ਵੱਲੋਂ 18 ਅਕਤੂਬਰ ਤੋਂ 25 ਅਕਤੂਬਰ ਤੱਕ ਸਥਾਨਕ ਜ਼ਿਲ੍ਹਾ ਕਾਂਗਰਸ ਭਵਨ ਵਿਖੇ ਅਰਜ਼ੀਆਂ ਦਿੱਤੀਆਂ ਜਾਣਗੀਆਂ।

ਚੋਣ ਲੜਨ ਦੇ ਚਾਹਵਾਨ ਹਰੇਕ ਕਾਂਗਰਸੀ ਲਈ ਹਾਈਕਮਾਂਡ ਵੱਲੋਂ ਇਕ ਫਾਰਮ ਜਾਰੀ ਕੀਤਾ ਗਿਆ ਹੈ, ਜਿਸ ’ਚ ਬਿਨੈਕਾਰ ਦਾ ਹਲਕਾ, ਨਾਂ, ਉਮਰ, ਲਿੰਗ, ਵਿੱਦਿਅਕ ਯੋਗਤਾ, ਕਾਂਗਰਸ ’ਚ ਸ਼ਾਮਲ ਹੋਣ ਦੀ ਮਿਤੀ, ਅਹੁਦਾ, ਪਹਿਲਾਂ ਕੋਈ ਚੋਣ ਲੜ ਚੁੱਕਾ ਹੋਵੇ, ਪਾਰਟੀ ਆਦਿ ਦਰਜ ਕੀਤੇ ਗਏ ਹਨ। ਛੱਡਣ ਦਾ ਕਾਰਨ ਅਤੇ ਮੁੜ ਜੁਆਇਨ ਕਰਨ ਦੀ ਮਿਤੀ ਸਮੇਤ ਹੋਰ ਵੇਰਵੇ ਜਮ੍ਹਾ ਕਰਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹਰੇਕ ਬਿਨੈਕਾਰ ਲਈ ਆਪਣੇ ਵਾਰਡ ਨਾਲ ਸਬੰਧਤ ਬੂਥ ਦੇ 2 ਵੋਟਰਾਂ ਤੋਂ ਸਿਫ਼ਾਰਸ਼ਾਂ ਕਰਵਾਉਣੀਆਂ ਵੀ ਲਾਜ਼ਮੀ ਹਨ। ਇਸ ਤੋਂ ਇਲਾਵਾ ਬਿਨੈਕਾਰ ਨੂੰ ਉਸ ਦੇ ਅਪਰਾਧਿਕ ਪਿਛੋਕੜ (ਜੇ ਕੋਈ ਹੈ) ਬਾਰੇ ਵੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲਾ: ਮੁਅੱਤਲ SHO ਨਵਦੀਪ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਪਰਿਵਾਰ ਦਾ ਅਹਿਮ ਐਲਾਨ

ਇਕੱਤਰ ਕੀਤੀਆਂ ਅਰਜ਼ੀਆਂ ਨੂੰ ਸ਼ਾਰਟਲਿਸਟ ਕਰ ਕੇ 3-2 ਨਾਵਾਂ ਦਾ ਪੈਨਲ ਹਾਈਕਮਾਨ ਨੂੰ ਭੇਜਾਂਗੇ : ਬੇਰੀ
ਜ਼ਿਲ੍ਹਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਨੇ 18 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਅਰਜ਼ੀ ਪ੍ਰਕਿਰਿਆ ਬਾਰੇ ਦੱਸਿਆ ਕਿ ਜਲਦੀ ਹੀ ਨਗਰ ਨਿਗਮ ਚੋਣਾਂ ਹੋਣ ਦੀ ਸੰਭਾਵਨਾ ਹੈ। ਇਸ ਵਾਰ ਕਾਂਗਰਸ ਮੁੜ ਨਿਗਮ ਹਾਊਸ ’ਚ ਆਪਣੀ ਪਾਰਟੀ ਦਾ ਝੰਡਾ ਲਹਿਰਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਤਾਂ ਜੋ ਜਲੰਧਰ ਸ਼ਹਿਰ ਦਾ ਵੱਧ ਤੋਂ ਵੱਧ ਵਿਕਾਸ ਕਰਵਾਇਆ ਜਾ ਸਕੇ। ਰਜਿੰਦਰ ਬੇਰੀ ਨੇ ਕਿਹਾ ਕਿ ਕੋਈ ਵੀ ਕਾਂਗਰਸੀ ਵਰਕਰ ਜੋ ਸਾਰੇ 85 ਵਾਰਡਾਂ ਤੋਂ ਚੋਣ ਲੜਨਾ ਚਾਹੁੰਦਾ ਹੈ, ਉਹ ਕਾਂਗਰਸ ਦਫ਼ਤਰ ’ਚ ਆਪਣੀ ਅਰਜ਼ੀ ਦੇ ਸਕਦਾ ਹੈ।

ਇਸ ਅਰਜ਼ੀ ਲਈ ਇਕ ਫਾਰਮ ਤਿਆਰ ਕੀਤਾ ਗਿਆ ਹੈ, ਜੋ ਕਾਂਗਰਸ ਦਫ਼ਤਰ ਤੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਬੇਰੀ ਨੇ ਦੱਸਿਆ ਕਿ ਨਿਗਮ ਚੋਣਾਂ ਸਬੰਧੀ ਸੂਬਾ ਕਾਂਗਰਸ ਵੱਲੋਂ ਬਣਾਈ ਗਈ ਕਮੇਟੀ ਸਾਰੇ ਵਾਰਡਾਂ ਤੋਂ ਇਕੱਤਰ ਹੋਈਆਂ ਅਰਜ਼ੀਆਂ ਨੂੰ ਸ਼ਾਰਟਲਿਸਟ ਕਰੇਗੀ ਤੇ 3-3 ਨਾਵਾਂ ਦਾ ਪੈਨਲ ਬਣਾ ਕੇ ਸੂਬਾ ਹਾਈਕਮਾਂਡ ਨੂੰ ਭੇਜਿਆ ਜਾਵੇਗਾ। ਉਥੋਂ ਹੀ ਅੰਤਿਮ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਤਾਂਤਰਿਕ ਦੀ ਕਰਤੂਤ ਨੇ ਉਡਾਏ ਪਰਿਵਾਰ ਦੇ ਹੋਸ਼, ਕੁੜੀ ਨਾਲ 3 ਮਹੀਨੇ ਟੱਪੀਆਂ ਹੱਦਾਂ ਤੇ ਖਿੱਚੀਆਂ ਅਸ਼ਲੀਲ ਤਸਵੀਰਾਂ

ਅਨੁਸੂਚਿਤ ਜਾਤੀ ਸ਼੍ਰੇਣੀ ਲਈ 5000 ਅਤੇ ਜਨਰਲ ਵਰਗ ਲਈ 10000 ਰੁਪਏ ਰੱਖੀ ਅਰਜ਼ੀ ਫ਼ੀਸ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਨਗਰ ਨਿਗਮ ਚੋਣਾਂ ਲੜਨ ਦੇ ਇੱਛੁਕ ਵਰਕਰਾਂ ਦੀਆਂ ਅਰਜ਼ੀਆਂ ਨਾਲ ਅਰਜ਼ੀਆਂ ਦੀ ਫ਼ੀਸ ਵੀ ਤੈਅ ਕਰ ਦਿੱਤੀ ਹੈ, ਜਿਸ ਤਹਿਤ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਹਰੇਕ ਬਿਨੈਕਾਰ ਨੂੰ 5000 ਰੁਪਏ ਤੇ ਜਨਰਲ ਸ਼੍ਰੇਣੀ ਦੇ ਹਰੇਕ ਬਿਨੈਕਾਰ ਨੂੰ 10,000 ਰੁਪਏ ਦੀ ਫ਼ੀਸ ਜਮ੍ਹਾ ਕਰਵਾਉਣੀ ਪਵੇਗੀ, ਤਦ ਹੀ ਉਸ ਦੀ ਅਰਜ਼ੀ ਸਵੀਕਾਰ ਕੀਤੀ ਜਾਵੇਗੀ, ਪਰ ਕਾਂਗਰਸ ਵੱਲੋਂ ਵਸੂਲੀ ਜਾਣ ਵਾਲੀ ਭਾਰੀ ਅਰਜ਼ੀ ਫ਼ੀਸ ਨੂੰ ਲੈ ਕੇ ਵੀ ਗੁੱਸਾ ਵਧਣਾ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਪਟਾਕਿਆਂ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਵੱਲੋਂ ਨਵਾਂ ਫਰਮਾਨ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Shivani Bassan

Content Editor

Related News