ਬੋਫੋਰਸ ਕੇਸ ਨੂੰ ਸੁਪਰੀਮ ਕੋਰਟ ''ਚ ਸਾਲਾਂ ਬਾਅਦ ਲਿਜਾਣਾ ਸਿਆਸੀ ਬਦਲਾਖੋਰੀ ਦੀ ਭਾਵਨਾ : ਰਾਣਾ ਸੋਢੀ
Thursday, Feb 08, 2018 - 01:19 AM (IST)

ਫਿਰੋਜ਼ਪੁਰ(ਵਿਸ਼ੇਸ਼)—ਪੰਜਾਬ ਕਾਂਗਰਸ ਦੇ ਸੀਨੀਅਰ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਬੋਫੋਰਸ ਕੇਸ ਨੂੰ ਸਾਲਾਂ ਬਾਅਦ ਸੀ. ਬੀ. ਆਈ. ਵੱਲੋਂ ਸੁਪਰੀਮ ਕੋਰਟ 'ਚ ਲਿਜਾਣਾ ਸਿਆਸੀ ਬਦਲਾਖੋਰੀ ਦੀ ਭਾਵਨਾ ਹੈ, ਜਿਸ 'ਚ ਕੇਂਦਰ ਦੀ ਭਾਜਪਾ ਸਰਕਾਰ ਸ਼ਾਮਲ ਹੈ। ਉਨ੍ਹਾਂ ਅੱਜ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ਸਿਆਸੀ ਬਦਲਾਖੋਰੀ ਦੀ ਭਾਵਨਾ 'ਚ ਉਤਰ ਆਈ ਹੈ ਅਤੇ ਸੀ. ਬੀ. ਆਈ. ਨੂੰ ਇਕ ਟੂਲ ਦੇ ਰੂਪ 'ਚ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਪਾਰਟੀ ਦੀ ਮਜ਼ਬੂਤ ਹੁੰਦੀ ਸਥਿਤੀ ਨੂੰ ਦੇਖ ਕੇ ਮੋਦੀ ਸਰਕਾਰ ਘਬਰਾ ਗਈ ਹੈ। ਗੁਜਰਾਤ 'ਚ ਜਿਸ ਤਰ੍ਹਾਂ ਦੇ ਕਾਂਗਰਸ ਨੇ ਭਾਜਪਾ ਨੂੰ ਕਰਾਰੀ ਟੱਕਰ ਦਿੱਤੀ, ਉਸ ਨਾਲ ਭਾਜਪਾ ਆਗੂਆਂ ਦੀਆਂ ਰਾਤਾਂ ਦੀ ਨੀਂਦ ਉੱਡ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ 2019 ਦੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਕੇਂਦਰ 'ਚ ਵਾਪਸੀ ਕਰੇਗੀ। ਉਦੋਂ ਭਾਜਪਾ ਨੂੰ ਪਤਾ ਲੱਗੇਗਾ ਕਿ ਉਹ ਕਿੰਨੇ ਪਾਣੀ 'ਚ ਹੈ। ਰਾਣਾ ਸੋਢੀ ਨੇ ਕਿਹਾ ਕਿ ਰਾਹੁਲ ਇਕ ਪਰਿਪੱਕ ਆਗੂ ਦੇ ਰੂਪ 'ਚ ਉਭਰ ਕੇ ਸਾਹਮਣੇ ਆਏ ਹੈ। ਰਾਹੁਲ ਦਾ ਮੁਕਾਬਲਾ ਕਰਨ ਲਈ ਭਾਜਪਾ ਆਗੂਆਂ ਨੂੰ ਹੁਣ ਨਵੇਂ ਮੁੱਦਿਆਂ ਦੀ ਭਾਲ ਹੈ ਪਰ ਜਿਸ ਤਰ੍ਹਾਂ ਨਾਲ ਪਿਛਲੇ ਸਾਢੇ ਤਿੰਨ ਸਾਲਾਂ 'ਚ ਮੋਦੀ ਸਰਕਾਰ ਨੇ ਆਪਣੇ ਮੱਧਮ ਵਰਗ ਦੇ ਵੋਟ ਬੈਂਕ ਨੂੰ ਹੀ ਸੱਟ ਪਹੁੰਚਾਈ ਹੈ, ਉਸ ਨਾਲ ਵਪਾਰੀਆਂ ਅਤੇ ਉਦਮੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੇ ਜਨਤਾ ਦੀਆਂ ਮੁਸ਼ਕਲਾਂ ਸੁਣਨ ਲਈ ਜੋ ਪਹਿਲ ਕੀਤੀ ਹੈ, ਉਹ ਵੀ ਸ਼ਲਾਘਾਯੋਗ ਹੈ। ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਗਾਂਧੀ ਪਰਿਵਾਰ ਨੂੰ ਨਾਜਾਇਜ਼ ਤੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
Related News
ਨੀਫਾ ਵੱਲੋਂ ਭਾਰਤ ਦੇ ਉੱਦਮੀ ਨੌਜਵਾਨ ਸੋਢੀ ਨੂੰ ਪੱਤਰਕਾਰਤਾ ਅਤੇ ਰਾਜਨੀਤਕ ਖੇਤਰ ''ਚ ਪ੍ਰਾਪਤੀਆਂ ਬਦਲੇ ਰਾਸ਼ਟਰੀ ਸਨਮਾਨ
