ਅਕਾਲੀ ਆਊਟ, ਕਾਂਗਰਸੀ ਇਨ!

Tuesday, Sep 19, 2017 - 04:54 AM (IST)

ਅਕਾਲੀ ਆਊਟ, ਕਾਂਗਰਸੀ ਇਨ!

ਨਕੋਦਰ(ਪਾਲੀ)—ਪੰਜਾਬ 'ਚ ਕਾਂਗਰਸ ਪਾਰਟੀ ਨੇ 10 ਸਾਲਾਂ ਬਾਅਦ ਸੱਤਾ ਸੰਭਾਲਣ ਤੋਂ ਬਾਅਦ ਆਪਣੇ ਆਗੂਆਂ ਤੇ ਵਰਕਰਾਂ ਨੂੰ ਖੁਸ਼ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਸਾਂਝ ਕੇਂਦਰ ਨਕੋਦਰ, ਜਿਸ ਵਿਚ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੱਖੀ ਮੈਂਬਰ ਸਨ, ਉਸ ਪਹਿਲੀ ਕਮੇਟੀ ਨੂੰ ਭੰਗ ਕਰ ਕੇ ਨਵੀਂ ਕਮੇਟੀ ਬਣਾ ਦਿੱਤੀ ਗਈ ਹੈ, ਜਿਸ ਵਿਚ ਜ਼ਿਆਦਾਤਰ ਮੈਂਬਰ ਕਾਂਗਰਸੀ ਸਮਰਥਕ ਹਨ। ਜਾਣਕਾਰੀ ਅਨੁਸਾਰ ਪੁਲਸ ਸਾਂਝ ਕੇਂਦਰ ਨਕੋਦਰ ਦੀ ਨਵੀਂ ਬਣਾਈ ਗਈ ਕਮੇਟੀ 'ਚ ਪੁਲਸ ਅਧਿਕਾਰੀਆਂ 'ਚ ਡੀ. ਐੱਸ. ਪੀ. ਹੈੱਡਕੁਆਰਟਰ ਬਲਵਿੰਦਰ ਇਕਬਾਲ ਸਿੰਘ ਕਾਹਲੋਂ, ਡੀ. ਐੱਸ. ਪੀ. ਨਕੋਦਰ ਡਾ. ਮੁਕੇਸ਼ ਕੁਮਾਰ, ਇੰਸਪੈਕਟਰ ਸਤਨਾਮ ਸਿੰਘ, ਐੱਸ. ਡੀ. ਐੱਮ. ਨਕੋਦਰ ਅੰਮ੍ਰਿਤ ਸਿੰਘ, ਐੱਸ. ਐੱਮ. ਓ. ਨਕੋਦਰ ਡਾ. ਵਰਿੰਦਰ ਜਗਤ, ਸੀ. ਡੀ. ਪੀ. ਓ. ਨਕੋਦਰ ਨੀਲਮ ਕੁਮਾਰੀ, ਬੀ. ਡੀ. ਪੀ. ਓ. ਨਕੋਦਰ ਪਰਦੀਪ ਸਿੰਘ ਸਰਕਾਰੀ ਤੌਰ 'ਤੇ ਨਿਯੁਕਤ ਹਨ। ਨਗਰ ਕੌਂਸਲ ਦੇ ਪ੍ਰਧਾਨ ਅਦਿੱਤਿਆ ਭਟਾਰਾ ਅਤੇ 3 ਮੈਂਬਰ ਸਕੂਲ/ਕਾਲਜਾਂ ਦੇ ਪਿੰ੍ਰਸੀਪਲਾਂ ਤੋਂ ਇਲਾਵਾ ਸਮਾਜ ਸੇਵੀ, ਜੋ ਮੈਂਬਰ ਲਏ ਗਏ ਹਨ, ਉਨ੍ਹਾਂ 'ਚ ਅਸ਼ਵਨੀ ਕੋਹਲੀ, ਪਵਨ ਗਿੱਲ, ਅਰੁਣ ਗੁਪਤਾ, ਜਸਵੀਰ ਸਿੰਘ ਉੱਪਲ, ਕੈਪਟਨ ਗੁਰਮੇਜ ਸਿੰਘ, ਹਰਦੇਵ ਸਿੰਘ ਔਜਲਾ, ਐਡਵੋਕੇਟ ਕੇ. ਕੇ. ਖੱਟਰ, ਮਨਜੀਤ ਕੌਰ, ਰਿਟਾ. ਇੰਸਪੈਕਟਰ ਨਰਿੰਦਰ ਸਿੰਘ ਅਤੇ ਰਿਟਾ. ਬੈਂਕ ਮੈਨੇਜਰ ਸੋਹਨ ਲਾਲ ਬਸਰਾ ਸ਼ਾਮਿਲ ਹਨ। ਉਕਤ ਨਵੇਂ ਚੁਣੇ ਗਏ ਮੈਂਬਰਾਂ ਦੀ ਬੀਤੇ ਦਿਨ ਪਹਿਲੀ ਮੀਟਿੰਗ ਸਾਂਝ ਕੇਂਦਰ ਨਕੋਦਰ ਵਿਖੇ ਹੋਈ, ਜਿਸ ਵਿਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਹਿਮ ਵਿਚਾਰ ਕੀਤੇ ਗਏ।


Related News